
ਅੰਮ੍ਰਿਤਸਰ 4 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਬਾਰਡਰ ਸਕਿਓਰਿਟੀ ਫੋਰਸ (BSF) ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਨੇੜੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ 9 ਕਿਲੋ ਹੈਰੋਇਨ ਬਰਾਮਦ ਕੀਤੀ।
ਇੱਕ ਅਧਿਕਾਰਤ ਬਿਆਨ ਮੁਤਾਬਕ, ਨਸ਼ੀਲੇ ਪਦਾਰਥਾਂ ਨੂੰ ਅੰਮ੍ਰਿਤਸਰ ਸੈਕਟਰ ਵਿਚ 88 ਬਟਾਲੀਅਨ ਨੇ ਬਰਾਮਦ ਕੀਤਾ।
ਦੱਸ ਦਈਏ ਕਿ ਮੌਜੂਦਾ ਸਾਲ ‘ਚ ਬੀਐਸਐਫ ਨੇ ਪੰਜਾਬ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ ਲਗਪਗ 387 ਕਿਲੋ ਨਸ਼ੀਲੇ ਪਦਾਰਥ ਬਰਾਮਦ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ।
