ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਤਰਨਤਾਰਨ ਰੋਡ ਤੇ ਕੋਟ ਮਿਤ ਸਿੰਘ ਇਲਾਕੇ ਵਿੱਚ ਸਥਿਤ ਫਲਾਈਓਵਰ ਨੂੰ ਅੱਜ ਖੋਲ੍ਹ ਦਿੱਤਾ ਗਿਆ ਹੈ ਇਸ ਫਲਾਈਓਵਰ ਦੇ ਉਦਘਾਟਨ ਸਬੰਧੀ ਕਾਫੀ ਦਿਨਾਂ ਤੋਂ ਰੇੜਕਾ ਚੱਲ ਰਿਹਾ ਸੀ। ਕਾਂਗਰਸ ਸਰਕਾਰ ਇਸ ਫਲਾਈਓਵਰ ਦਾ ਉਦਘਾਟਨ ਕਰਵਾਉਣਾ ਚਾਹੁੰਦੀ ਸੀ ਜਦਕਿ ਅਕਾਲੀ ਦਲ ਦਾ ਕਹਿਣਾ ਸੀ ਕਿ ਇਹ ਪੁਲ ਦਾ ਉਦਘਾਟਨ ਸਾਬਕਾ ਉੱਪ ਮੁੰਤਰੀ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਕਰ ਚੁੱਕੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੁੱਲ ਲਈ 140 ਕਰੋੜ ਰੁਪਏ ਸੁਖਬੀਰ ਸਿੰਘ ਬਾਦਲ ਨੇ ਮਨਜ਼ੂਰ ਕਰਵਾਏ ਸਨ।ਫਿਰ ਕਾਂਗਰਸੀ ਇਸ ਦਾ ਉਦਘਾਟਨ ਕਿਵੇਂ ਕਰ ਸਕਦੀ ਹੈ। ਸ਼ਹਿਰ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹ ਇੱਕ ਮਹੱਤਵਪੂਰਨ ਫਲਾਈਓਵਰ ਹੈ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਕਾਫੀ ਰਾਹਤ ਮਿਲੇਗੀ।
ਅੱਜ ਅਕਾਲੀ ਦਲ ਨੇ ਇਸ ਫਲਾਈਓਵਰ ਸਬੰਧੀ ਬਕਾਇਦਾ ਧਰਨਾ ਵੀ ਦਿੱਤਾ ਅਤੇ ਪ੍ਰਸ਼ਾਸਨ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਇਹ ਫਲਾਈਓਵਰ ਨਾ ਖੋਲ੍ਹਿਆ ਗਿਆ ਤਾਂ ਅਕਾਲੀ ਦਲ ਇਸ ਲਈ ਸੰਘਰਸ਼ ਕਰੇਗਾ ਤਾਂ ਇਸ ਤੋਂ ਬਾਅਦ ਫਲਾਈਓਵਰ ਦੇ ਲੱਗੇ ਬੈਰੀਕੇਡਾਂ ਨੂੰ ਹਟਾ ਦਿੱਤਾ ਗਿਆ।