ਅੰਮ੍ਰਿਤਸਰ 04,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਹਿਜ਼ਬੁਲ ਮੁਜਾਹਿਦੀਨ ਨਾਰਕੋ-ਅੱਤਵਾਦ ਮਾਮਲੇ ‘ਚ ਪੰਜਾਬ ਦੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ‘ਚ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਐਨਆਈਏ ਨੂੰ 130 ਜ਼ਿੰਦਾ ਕਾਰਤੂਸ ਅਤੇ 20 ਲੱਖ ਰੁਪਏ ਮਿਲੇ ਹਨ।
ਐਨਆਈਏ ਨੇ ਇਹ ਕਾਰਵਾਈ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਕਾਲਾ ਅਫਗਾਨਾ ਅਤੇ ਤੇਜਾ ਖੁਰਦ ਵਿੱਚ ਕੀਤੀ। ਐਨਆਈਏ ਨੇ ਸ਼ੱਕੀ ਮਨਪ੍ਰੀਤ ਸਿੰਘ ਦੀ ਰਿਹਾਇਸ਼ ‘ਤੇ ਛਾਪੇਮਾਰੀ ਦੌਰਾਨ ਇਕ ਮੋਬਾਈਲ ਫੋਨ, ਪੈੱਨ ਡਰਾਈਵ ਵੀ ਬਰਾਮਦ ਕੀਤੀ ਹੈ। ਐਨਆਈਏ ਅਨੁਸਾਰ ਮਨਪ੍ਰੀਤ ਸਿੰਘ ਦੇ ਰਣਜੀਤ ਸਿੰਘ ਚੀਤਾ ਅਤੇ ਇਕਬਾਲ ਸਿੰਘ ਨਾਲ ਨੇੜਲੇ ਸੰਬੰਧ ਹਨ।
20 ਲੱਖ ਰੁਪਏ ਨਕਦ (ਡਰੱਗ ਮਨੀ), 9 ਮਿਲੀਮੀਟਰ ਦੇ 130 ਕਾਰਤੂਸ, ਮੋਬਾਈਲ ਫੋਨ, ਪੈੱਨ ਡਰਾਈਵ, ਹੈਰੋਇਨ ਦੀ ਪੈਕਿੰਗ ‘ਚ ਵਰਤੀ ਜਾਣ ਵਾਲੀ ਪੋਲੀਥੀਲੀਨ, ਇਕ ਕਾਰ, ਇਕ ਦੋ ਪਹੀਆ ਵਾਹਨ, ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਅਤੇ ਹੋਰ ਗੁਪਤ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।