
ਅੰਮ੍ਰਿਤਸਰ- ਕੋਰੋਨਾਵਾਇਰਸ ਦਾ ਕਹਿਰ ਸੂਬੇ ‘ਚ ਵੱਧਦਾ ਜਾ ਰਿਹਾ ਹੈ।ਅੰਮ੍ਰਿਤਸਰ ‘ਚ ਹੁਣ ਤਕ 81 ਸ਼ਰਧਾਲੂ ਕੋਰੋਨਾ ਪੌਜ਼ੇਟਿਵ ਆ ਚੁੱਕੇ ਹਨ।ਕੈਬਨਿਟ ਮੰਤਰੀ ਓਪੀ ਸੋਨੀ ਨੇ ਦੱਸਿਆ ਕਿ ਦੁਪਹਿਰ ਵੇਲੇ ਆਈ ਰਿਪੋਰਟ ਮੁਤਾਬਕ 18 ਸ਼ਰਧਾਲੂਆਂ ਦੀ ਰਿਪੋਰਟ ਆਈ ਹੈ, ਜਿਸ ‘ਚ 2 ਹੋਰ ਪੌਜ਼ੇਟਿਵ ਪਾਏ ਗਏ ਹਨ।
ਜਦਕਿ ਅੱਜ ਸਵੇਰੇ ਦੀ ਰਿਪੋਰਟ ਮੁਤਾਬਕ 3 ਸ਼ਰਧਾਲੂ ਪੌਜ਼ੇਟਿਵ ਨਿਕਲੇ ਸਨ ਤੇ ਅੱਜ ਪੂਰੇ ਦਿਨ ‘ਚ 42 ਚੋਂ 5 ਸ਼ਰਧਾਲੂ ਪੌਜ਼ੇਟਿਵ ਟੈਸਟ ਕੀਤੇ ਗਏ।
