ਅੰਮ੍ਰਿਤਸਰ 04,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਅੰਮ੍ਰਿਤਸਰ ਦੇ ਲੋਹਾਰਕਾ ਰੋਡ ‘ਤੇ ਕਿਰਾਏ ਦੇ ਮਕਾਨ ‘ਚ ਰਹਿੰਦੇ ਅਮਰਜੀਤ ਸਿੰਘ ਦੇ ਘਰ ਐਨਆਈਏ ਦੀ ਟੀਮ ਨੇ ਰੇਡ ਕੀਤੀ ਹੈ। ਹਾਲਾਂਕਿ ਐਨਆਈਏ ਦੀ ਟੀਮ ਅਜੇ ਵੀ ਘਰ ਅੰਦਰ ਜਾਂਚ ਕਰ ਰਹੀ ਹੈ।
ਘਰ ਅੰਦਰੋਂ ਕੰਪਿਊਟਰ ਪ੍ਰਿੰਟਰ ਵਰਗਾ ਸਾਮਾਨ ਪੁਲਿਸ ਅਧਿਕਾਰੀ ਲੈ ਕੇ ਜਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਆਈਪੀਐਸ ਪੱਧਰ ਦੇ ਅਧਿਕਾਰੀ ਇਸ ਰੇਡ ‘ਚ ਸ਼ਾਮਲ ਹਨ। ਅਜੇ ਸ਼ੁਰੂਆਤੀ ਦੌਰ ਦੀ ਜਾਂਚ ਚੱਲ ਰਹੀ ਹੈ।
ਆਖਰ ਮਾਮਲਾ ਕੀ ਹੈ ਇਸ ਨੂੰ ਲੈ ਕੇ ਅਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਪੁਲਿਸ ਅਧਿਕਾਰੀਆਂ ਨੇ ਅੱਤਵਾਦੀ ਫੰਡਿੰਗ ਜਾਂ ਕਿਸਾਨ ਅੰਦੋਲਨ ਦੀ ਫੰਡਿੰਗ ਨਾਲ ਸਬੰਧਤ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।