*ਅੰਬੇਡਕਰ ਸੈਨਾ ਮੂਲ ਨਿਵਾਸੀ ਨੇ ਜਾਤੀ ਸੂਚਕ ਸ਼ਬਦਾਂ ਵਾਲੀ ਵੀਡੀਓ ਅਪਲੋਡ ਕਰਨ ਵਾਲੇ ਅਨਸਰ ਖਿਲਾਫ ਕਾਰਵਾਈ ਦੀ ਕੀਤੀ ਮੰਗ*

0
5

ਫਗਵਾੜਾ 20 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਅੰਬੇਡਕਰ ਸੈਨਾ ਮੂਲ ਨਿਵਾਸੀ (ਪੰਜਾਬ) ਦਾ ਇਕ ਵਫਦ ਜਿਲ੍ਹਾ ਪ੍ਰਧਾਨ ਧਰਮਵੀਰ ਬੋਧ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਸੰਜੀਵ ਕੁਮਾਰ ਤੇ ਦਿਹਾਤੀ ਪ੍ਰਧਾਨ ਮਨਜੀਤ ਮਾਨ ਦੀ ਅਗਵਾਈ ਹੇਠ ਐਸ.ਐਚ.ਓ. ਅਮਨਦੀਪ ਨਾਹਰ ਥਾਣਾ ਸਿਟੀ ਫਗਵਾੜਾ ਨੂੰ ਮਿਲਿਆ। ਇਸ ਦੌਰਾਨ ਅੰਬੇਡਕਰ ਸੈਨਾ ਵਲੋਂ ਐਸ.ਐਚ.ਓ. ਸਿਟੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਸੋਸ਼ਲ ਮੀਡੀਆ ਰਾਹੀਂ ਐਸ.ਸੀ. ਸਮਾਜ ਬਾਰੇ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਤਨਵੀਰ ਸਿੰਘ ਉਰਫ ਤੰਨਾ ਪੁੱਤਰ ਗੁਰਵਿੰਦਰ ਸਿੰਘ ਸੰਧੂ ਵਾਸੀ ਪਿੰਡ ਭੈਣੀ ਤਹਿਸੀਲ ਫਿਲੋਰ ਜਿਲ੍ਹਾ ਜਲੰਧਰ ਅਤੇ ਉਸਦੇ ਹੋਰ ਸਾਥੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਧਰਮਵੀਰ ਬੋਧ ਅਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਪਰ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਤਨਵੀਰ ਸਿੰਘ ਉਰਫ ਤੰਨਾ ਨਾਂ ਦਾ ਉਕਤ ਵਿਅਕਤੀ ਐਸ.ਸੀ.ਸਮਾਜ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਅਤੇ ਗਾਲੀ ਗਲੋਚ ਕਰ ਰਿਹਾ ਹੈ। ਜਿਸ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤੇ ਇਹ ਹਰਕਤ ਦੇਸ਼-ਵਿਦੇਸ਼ ਵਿੱਚ ਵੱਸਦੇ ਸਮੁੱਚੇ ਐਸ.ਸੀ. ਸਮਾਜ ਨੂੰ ਅਪਮਾਨਿਤ ਕਰਨ ਵਾਲੀ ਹੈ। ਇਸ ਲਈ ਉਕਤ ਵਿਅਕਤੀ ਅਤੇ ਇਸ ਦੇ ਸਾਥੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਲਈ ਉਹਨਾਂ ਨੇ ਥਾਣਾ ਸਿਟੀ ਫਗਵਾੜਾ ਵਿਖੇ ਮੰਗ ਪੱਤਰ ਦਿੱਤਾ ਹੈ। ਇਸ ਮੌਕੇ ਮਨੀ ਅੰਬੇਡਕਰੀ, ਬਲਵਿੰਦਰ ਬੋਧ, ਮੋਨੂੰ ਭਾਟੀਆ, ਰਾਜ ਅੰਬੇਡਕਰੀ, ਹੈੱਪੀ, ਰਿੱਕੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here