
(ਸਾਰਾ ਯਹਾਂ/ਬਿਊਰੋ ਨਿਊਜ਼ ) : ਮੁੰਬਈ ਵਿੱਚ ਅੱਜ ਦੁਪਹਿਰ 12.57 ਵਜੇ ਉਸ ਸਮੇਂ ਹੜਕੰਪ ਮਚ ਗਿਆ ,ਜਦੋਂ ਸ਼ਹਿਰ ਦੇ ਇੱਕ ਹਸਪਤਾਲ ਨੂੰ ਫ਼ੋਨ ਕਾਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਮੁੰਬਈ ਪੁਲਿਸ (Mumbai Police) ਵੱਲੋਂ ਜਾਰੀ ਬਿਆਨ ਮੁਤਾਬਕ ਮਾਮਲਾ ਸਰ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ (Sir HN Foundation Hospital )ਨਾਲ ਸਬੰਧਤ ਹੈ। ਅਚਾਨਕ ਹਸਪਤਾਲ ਦੇ ਲੈਂਡਲਾਈਨ ‘ਤੇ ਫ਼ੋਨ ਦੀ ਘੰਟੀ ਵੱਜੀ। ਫੋਨ ਕਰਨ ਵਾਲੇ ਨੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ।
ਪੁਲਿਸ ਮੁਤਾਬਕ ਇਹ ਕਾਲ ਕਿਸੇ ਅਣਜਾਣ ਨੰਬਰ ਤੋਂ ਆਈ ਸੀ। ਫੋਨ ਕਰਨ ਵਾਲੇ ਨੇ ਅੰਬਾਨੀ ਪਰਿਵਾਰ ਦੇ ਕੁਝ ਮੈਂਬਰਾਂ ਦਾ ਨਾਂ ਲੈ ਕੇ ਇਹ ਧਮਕੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਪੁਲਿਸ ਨੇ ਦੱਸਿਆ ਹੈ ਕਿ ਘਟਨਾ ਸਬੰਧੀ ਡੀਬੀ ਮਾਰਗ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ ਰਿਲਾਇੰਸ ਫਾਊਂਡੇਸ਼ਨ ਦੇ ਇਸ ਹਸਪਤਾਲ ਦੇ ਲੈਂਡ ਲਾਈਨ ‘ਤੇ ਕਾਲ ਆਈ ਸੀ ਅਤੇ ਫੋਨ ਕਰਨ ਵਾਲੇ ਨੇ ਅੰਬਾਨੀ ਪਰਿਵਾਰ ਨੂੰ ਧਮਕੀ ਦਿੱਤੀ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਹੋਟਲ ਲੀਲਾ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਸੀ ਧਮਕੀ
ਅਗਸਤ ਮਹੀਨੇ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੇ ਮਸ਼ਹੂਰ ਲਲਿਤ ਹੋਟਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ 5 ਕਰੋੜ ਦੀ ਮੰਗ ਕਰਨ ਵਾਲੇ ਦੋ ਸ਼ੱਕੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਸੀ। ਇਸ ਮਾਮਲੇ ਵਿੱਚ ਹੋਟਲ ਪ੍ਰਸ਼ਾਸਨ ਤੋਂ ਇੱਕ ਕਾਲ ਰਾਹੀਂ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਬਾਅਦ ਵਿੱਚ 3 ਕਰੋੜ ਦੀ ਮੰਗ ਕੀਤੀ ਗਈ। ਇਕ ਵਿਅਕਤੀ ਨੇ ਫੋਨ ‘ਤੇ ਧਮਕੀ ਦਿੱਤੀ ਸੀ ਕਿ ਬਲਾਸਟ ਨਾ ਹੋਵੇ ਇਸ ਦੇ ਲਈ ਹੋਟਲ ਪ੍ਰਸ਼ਾਸਨ ਨੂੰ ਉਸਨੂੰ 5 ਕਰੋੜ ਰੁਪਏ ਦੇਣੇ ਹੋਣਗੇ।
