
ਮਾਨਸਾ 8 ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ) ਬੀਤੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਖਿੱਲਣ ਵਿਚ ਇਕ ਬਜ਼ੁਰਗ ਦੀ ਰਾਤ ਸਮੇਂ ਕੁਝ ਅਣਪਛਾਤੇ ਲੋਕਾਂ ਨੇ ਹੱਤਿਆ ਕਰ ਦਿੱਤੀ ਸੀ। ਜਿਸ ਨੂੰ ਮਾਨਸਾ ਪੁਲੀਸ ਵੱਲੋਂ ਕੁਝ ਘੰਟਿਆਂ ਵਿਚ ਹੀ ਤਫਸ਼ੀਸ਼ ਕਰ ਕੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਐਸਐਸਪੀ ਮਾਨਸਾ ਸ੍ਰੀ ਸੁਰਿੰਦਰ ਲਾਂਬਾ ਸੀਨੀਅਰ ਕਪਤਾਨ ਪੁਲਸ ਮਾਨਸਾ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ ਛੇ ਮਾਰਚ ਨੂੰ ਪਿੰਡ ਖਿੱਲਣ ਵਿਖੇ ਕਤਲ ਦੇ ਦਰਜ ਹੋਏ ਅਨਟਰੇਸ ਮੁਕੱਦਮੇ ਨੂੰ ਮਾਨਸਾ ਪੁਲੀਸ ਵੱਲੋਂ ਕੁੱਝ ਘੰਟਿਆਂ ਅੰਦਰ ਟਰੇਸ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਪੁਲਿਸ ਕਪਤਾਨ ਮਾਨਸਾ ਨੇ ਦੱਸਿਆ ਕਿ ਪਰਮਪ੍ਰੀਤ ਸਿੰਘ ਉਰਫ ਪਰਮਾ ਪੁੱਤਰ ਜਸਦੇਵ ਸਿੰਘ ਉਰਫ ਦੇਬੀ ਵਾਸੀ ਖਿੱਲਣ ਨੇ ਥਾਣਾ ਸਦਰ ਮਾਨਸਾ ਦੀ ਪੁਲੀਸ ਪਾਸ ਬਿਆਨ ਲਿਖਾਇਆ ਸੀ ਕਿ ਉਸ ਦੇ ਤਾਏ ਦੇ ਲੜਕੇ ਦਾ ਵਿਆਹ ਸੀ ਛੇ ਮਾਰਚ ਨੂੰ ਉਨ੍ਹਾਂ ਦਾ ਸਾਰਾ ਪਰਿਵਾਰ ਵਿਆਹ ਪ੍ਰੋਗਰਾਮ ਸੰਬੰਧੀ ਤਾਏ ਦੇ ਘਰ ਗਿਆ ਹੋਇਆ ਸੀ। ਤਾਂ ਵਕਤ ਕਰੀਬ ਸਾਢੇ ਅੱਠ ਵਜੇ ਉਸ ਦਾ ਪਿਤਾ ਜਸਦੇਵ ਸਿੰਘ ਉਰਫ ਦੇਬੀ ਉਮਰ ਸੱਠ ਸਾਲ ਪੁੱਤਰ ਮੱਘਰ ਸਿੰਘ ਵਾਸੀ ਖਿੱਲਣ ਵਿਆਹ ਸਮਾਗਮ ਤੋਂ ਵਾਪਸ ਆਪਣੇ ਘਰ ਆ ਗਿਆ ਅਤੇ ਕਰੀਬ ਨੌਂ ਵਜੇ ਰਾਤ ਉਸ ਦੀ ਮਾਤਾ ਘਰ ਰੋਟੀ ਫੜਾ ਕੇ ਵਿਆਹ ਵਿੱਚ ਵਾਪਿਸ ਆ ਗਈ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਜਦ ਰਾਤ ਸਾਢੇ ਦੱਸ ਵਜੇ ਸਾਰਾ ਪਰਿਵਾਰ ਘਰ ਪਹੁੰਚਿਆ ਤਾਂ ਵੇਖਿਆ ਕਿ ਉਸ ਦਾ ਪਿਤਾ ਖੂਨ ਨਾਲ ਲੱਥਪੱਥ ਹੋਇਆ ਪਿਆ ਸੀ। ਜਿਸ ਦੇ ਮੂੰਹ ਸਿਰ ਅਤੇ ਧੌਣ ਤੇ ਕਾਫੀ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ ਜਿਸ ਦੀ ਮੌਤ ਹੋ ਚੁੱਕੀ ਸੀ ਮੁਦਈ ਦੇ ਬਿਆਨ ਪਰ ਮੁਕੱਦਮਾ ਨੰਬਰ 78 ਮਿਤੀ 07/03/2021 ਅ/ਧ 302 ਹਿੰ :ਦੰ:
ਥਾਣਾ ਸਦਰ ਮਾਨਸਾ ਦਰਜ ਰਜਿਸਟਰ ਕੀਤਾ ਗਿਆ। ਗੁਰਮੀਤ ਸਿੰਘ ਉਪ ਕਪਤਾਨ ਪੁਲਸ ਸਬ ਡਵੀਜ਼ਨ ਮਾਨਸਾ ਦੀ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਵੱਲੋਂ ਮੁਕੱਦਮਾ ਦੀ ਡੂੰਘਾਈ ਨਾਲ ਤੁਰੰਤ ਤਫਤੀਸ਼ ਅਮਲ ਵਿਚ ਲਿਆਂਦੀ ਗਈ ਮੁਕੱਦਮੇ ਮੁਲਜ਼ਮ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਮੱਖਣ ਸਿੰਘ ਵਾਸੀ ਖਿੱਲਣ ਨੂੰ ਮੁਕੱਦਮੇ ਵਿੱਚ ਮਿਤੀ ਸੱਤ ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਇਹ ਮੁਲਜ਼ਮ ਕਰਮਨਿਲ ਹੈ ਜਿਸ ਦੇ ਵਿਰੁੱਧ ਚੋਰੀ ਲੜਾਈ ਝਗੜੇ ਆਦਿ ਤਿੰਨ ਮੁਕੱਦਮੇ ਦਰਜ ਰਜਿਸਟਰ ਹਨ ।ਦੌਰਾਨੇ ਤਫਤੀਸ਼ ਇਹ ਗੱਲ ਵੀ ਸਾਹਮਣੇ ਆਈ ਹੈ ਕਿ

ਗੁਰਪਾਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਖਿੱਲਣ ਵੱਲੋ ਮੁਲਿਜਮ ਖਿਲਾਫ ਕੇਸ ਦਰਜ ਕਰਵਾਇਆ ਹੇੈ। ਮੁਲਜ਼ਮ ਦੇ ਵਿਰੁੱਧ ਪਹਿਲਾਂ ਵੀ ਮੁਕੱਦਮਾ ਦਰਜ ਹੈ ਮੁਲਜ਼ਮ ਉਨ੍ਹਾਂ ਦੀ ਗਊ ਦੀ ਬੱਛੀ ਨਾਲ ਗੈਰ ਕੁਦਰਤੀ ਹਰਕਤ ਕਰ ਰਿਹਾ ਸੀ ।ਇਸ ਮੁਕੱਦਮੇ ਦੀ ਪੈਰਵੀ ਮਰਨ ਵਾਲਾ ਜਸਦੇਵ ਸਿੰਘ ਉਰਫ ਦੇਬੀ ਪੁੱਤਰ ਮੱਘਰ ਸਿੰਘ ਵਾਸੀ ਖਿੱਲਣ ਕਰ ਰਿਹਾ ਸੀ ਜਿਸ ਕਰਕੇ ਮੁਲਿਜਮ ਮਰਨ ਵਾਲੇ ਨਾਲ ਖਾਰ ਖਾਦਾ ਸੀ।
