ਬੋਹਾ 15, ਜੂਨ(ਸਾਰਾ ਯਹਾ/ ਅਮਨ ਮਹਿਤਾ) ਅੰਤਰ ਰਾਸ਼ਟਰੀ ਖ਼ੂਨ ਦਾਨ ਦਿਵਸ ਮੌਕੇ ਰਾਜ ਪੱਧਰੀ ਲੇਖ ਮੁਕਾਬਲੇ ਸ਼੍ਰੀ ਰਘਵੀਰ ਸਿੰਘ ਮਾਨ (ਸਹਾਇਕ ਡਾਇਰੈਕਟਰ ) ਯੁਵਕ ਸੇਵਾਵਾਂ ਵਿਭਾਗ ਮਾਨਸਾ, ਓਨਕਾਰ ਸਿੰਘ ਚੀਮਾਂ (ਐੱਸ। ਓ।ਸੀ )ਭਾਰਤ ਸਕਾਉਟਸ ਤੇ ਗਾਈਡਜ ਪੰਜਾਬ , ਡਾ। ਅਨੂਪ੍ਰੀਤ ਸਿੰਘ ਟਿਵਾਣਾ,ਮੁੱਖੀ ਭੁਗੋਲ ਵਿਭਾਗ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੀ ਰਹਿਨੁਮਾਈ ਹੇਠ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਵਿੱਚੋਂ ਕੌਮੀ ਸੇਵਾ ਯੋਜਨਾ(ਐੱਨ।ਐੱਸ।ਐੱਸ) , ਸਕਾਊਟਸ ਐਂਡ ਗਾਈਡਜ਼ ਅਤੇ ਐਨ। ਸੀ ।ਸੀ।ਯੁਨਿਟਾਂ ਦੇ ਵਲੰਟੀਅਰਾਂ, ਕੈਡਿਟ ਵਿਚਕਾਰ ਖ਼ੂਨ ਦਾਨ ਸੰਬੰਧੀ ਵੱਖ -ਵੱਖ ਵਿਿਸ਼ਆਂ ਉਪਰ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ । ਇਨ੍ਹਾਂ ਵਿੱਚ ਵੱਖ ਵੱਖ ਸਕੂਲਾਂ ਦੇ ਵਲੰਟੀਅਰਾਂ ਨੇ ਰਾਜ ਪੱਧਰੀ ਲੇਖ ਮੁਕਾਬਲਿਆਂ ਵਿੱਚ ਭਾਗ ਲਿਆ । ਇਸ ਮੌਕੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਬਲਵਿੰਦਰ ਸਿੰਘ ਨੇ ਕਿਹਾ ਕਿ ਅੰਤਰ ਰਾਸ਼ਟਰੀ ਖ਼ੂਨ ਦਾਨ ਦਿਵਸ ਮੌਕੇ ਕੌਮੀ ਸੇਵਾ ਯੋਜਨਾ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਲੰਟੀਅਰ ਨੇ ਰਾਜ ਪੱਧਰੀ ਆੱਨ ਲਾਈਨ ਲੇਖ ਮੁਕਾਬਲੇ ਵਿੱਚ ਭਾਗ ਲਿਆ ।ਜਿਸ ਵਿੱਚ ਸਕੂਲ ਦੀ ਵਲੰਟੀਅਰ ਨੇਵੀ ਮਿੱਤਲ ਨੇ ਪੰਜਾਬ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਕੇ ਸਕੂਲ, ਕਸਬਾ ਬੋਹਾ ਅਤੇ ਜ਼ਿਲ੍ਹਾ ਮਾਨਸਾ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਪ੍ਰਿੰਸੀਪਲ ਮੈਡਮ ਰੂਬੀ ਨੇ ਜੇਤੂ ਵਲੰਟੀਅਰ ਅਤੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਬਲਵਿੰਦਰ ਸਿੰਘ ਪੰਜਾਬੀ ਮਾਸਟਰ ਵਧਾਈਆਂ ਦਿੱਤੀਆਂ ਅਤੇ ਭਵਿੱਖ ਵਿੱਚ ਸਕੂਲ ਪੱਧਰ ੋਤੇ ਸਨਮਾਨਿਤ ਕਰਨ ਬਾਰੇ ਕਿਹਾ ।ਇਸ ਪ੍ਰਾਪਤੀ ਲਈ ਸ੍ਰ ਰਘਵੀਰ ਸਿੰਘ ਮਾਨ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਵੱਲੋਂ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਪ੍ਰਦਾਨ ਕਰਕੇ ਸਨਮਾਨਿਤ ਕੀਤਾ । ਇਹਨਾਂ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਡਾ। ਕਰਨੈਲ ਸਿੰਘ ਵੈਰਾਗੀ, ਡਾ। ਰਮਨੀਕ ਫ਼ਿਰੋਜ਼ਪੁਰ, ਪ੍ਰੋ। ਗੁਰਦੀਪ ਸਿੰਘ ਢਿੱਲੋਂ,ਕਵੀ ਕੁਲਜੀਤ ਪਾਠਕ ,ਡਾ।ਗੁਰਜੀਤ ਸਿੰਘ ਸੰਗਰੂਰ ਜੀ ਨੇ ਬਾਖੂਬੀ ਨਿਭਾਈ ।ਸਮੁੱਚੀ ਆੱਨ ਲਾਈਨ ਰਾਜ ਪੱਧਰੀ ਪ੍ਰਤੀਯੋਗਤਾ ਲੈਕਚਰਾਰ ਯਾਦਵਿੰਦਰ ਸਿੰਘ ਬਰੇਟਾ, ਲੈਕਚਰਾਰ ਦਰਸ਼ਨ ਸਿੰਘ ਬਰੇਟਾ, ਤੇਜਿੰਦਰ ਸਿੰਘ ਤਰਨ ਤਾਰਨ,ਜਸਵੀਰ ਸਿੰਘ ਬਠਿੰਡਾ, ਸ਼ਿਵਾਨੀ ਲੁਧਿਆਣਾ, ਡਾ। ਜਗਸੀਰ ਸਿੰਘ ਫਿਰੋਜ਼ਪੁਰ ਦੇ ਯੋਗ ਪ੍ਰਬੰਧ ਨਾਲ ਸੰਪੂਰਨ ਹੋਈ। ਜੇਤੂ ਵਲੰਟੀਅਰ ਨੂੰ ਈ\ਸਰਟੀਫਿਕੇਟ ਤੁਰੰਤ ਜਾਰੀ ਕੀਤਾ ਗਏ ਅਤੇ ਯਾਦਗਾਰੀ ਚਿੰਨ੍ਹ ਭਵਿੱਖ ਵਿੱਚ ਪ੍ਰਦਾਨ ਕੀਤੇ ਜਾਣਗੇ ।ਇਸ ਪ੍ਰਾਪਤੀ ਲਈ ਸਮੂਹ ਸਟਾਫ਼ ਨੇ ਵੀ ਜੇਤੂ ਵਲੰਟੀਅਰ ਅਤੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਬਲਵਿੰਦਰ ਸਿੰਘ ਪੰਜਾਬੀ ਮਾਸਟਰ ਨੂੰ ਵਧਾਈਆਂ ਦਿੱਤੀਆਂ।