
ਫਿਰੋਜ਼ਪੁਰ, 12 ਜੂਨ (ਸਾਰਾ ਯਹਾ/ਰਘੁਵੰਸ਼ ਬਾਂਸਲ ) : ਸੀਮਾ ਸੁਰੱਖਿਆ ਬਲ ਨੇ ਅੰਤਰ ਰਾਸ਼ਟਰੀ ਸਰਹੱਦ ਨੇੜੇ 15 ਕਰੋੜ ਰੁਪਏ ਮੁੱਲ ਦੀ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬਲ ਅਧਿਕਾਰੀਆਂ ਨੇ ਦੱਸਿਆ ਕਿ 124 ਬਟਾਲੀਅਨ ਦੇ ਜਵਾਨਾਂ ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਜ਼ਮੀਨ ਵਿਚ ਲੁਕੋ ਕੇ ਰੱਖੇ ਹੈਰੋਇਨ ਦੇ 6 ਪੈਕੇਟ ਮਿਲੇ ਜਿਨਾਂ ਵਿਚ ਹੈਰੋਇਨ ਭਰੀ ਹੋਈ ਸੀ। ਬਰਾਮਦ ਹੈਰੋਇਨ ਦਾ ਭਾਰ ਤਿੰਨ ਕਿੱਲੋ ਹੈ, ਤੇ ਇਸ ਦੀ ਅੰਤਰ ਰਾਸ਼ਟਰੀ ਬਜਾਰ ਵਿਚ ਕੀਮਤ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਪੰਜਾਬ ਫਰੰਟੀਅਰ ‘ਤੇ 213.726 ਕਿੱਲੋ ਹੈਰੋਇਨ ਫੜੀ ਜਾ ਚੁੱਕੀ ਹੈ।
