ਮਾਨਸਾ, 21 ਜੂਨ (ਸਾਰਾ ਯਹਾ/ਜੋਨੀ ਜਿੰਦਲ) ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਹਰ ਸਾਲ ਵੱਡੇ ਪੱਧਰ ਤੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਜਾਦਾਂ ਰਿਹਾ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਮਾਂਰੀ ਕਾਰਣ ਭਾਰਤ ਸ਼ਰਕਾਰ ਦੀਆਂ ਹਦਾਇੰਤਾਂ ਅੁਨਸਾਰ ਛੇਵਾਂ ਅੰਤਰ=ਰਾਸ਼ਟਰੀ ਦਿਵਸ ਘਰ ਵਿੱਚ ਯੋਗਾ ਪ੍ਰੀਵਾਰ ਨਾਲ ਯੋਗਾ ਬੈਨਰ ਹੈਠ ਮਨਾਇਆ ਗਿਆ।ਜਿਲ੍ਹਾ ਪ੍ਰਸਾਸ਼ਨ ਮਾਨਸਾ ਅਤੇ ਨਹਿਰੂ ਯੁਵਾ ਕੇਂਦਰ ਸਗੰਠਨ ਦੀਆਂ ਹਦਾਇੰਤਾਂ ਅੁਨਸਾਰ ਮਨਾਏ ਗਏ ਇਸ ਯੋਗ ਦਿਵਸ ਵਿੱਚ ਬਲਾਕ ਪੱਧਰ ਦੇ ਨੈਸ਼ਨਲ ਯੁਵਾ ਵਲੰਟੀਅਰਜ ਨੇ ਅਧਿਆਪਕ ਦਾ ਰੋਲ ਨਿਭਾਉਦੇ ਹੋਏ ਕੁੱਲ ਇੱਕ ਹਜਾਰ ਦੇ ਕਰੀਬ ਪ੍ਰੀਵਾਰਾਂ ਦੇ ਛੇ ਹਜਾਰ ਤੋ ਉੋਪਰ ਲੜਕੇ/ਲੜਕੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਭਾਗ ਲਿਆ।
ਇਸ ਬਾਰੇ ਜਾਣਕਾਰੀ ਦਿਦਿਆ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਆਨ-ਲਾਈਨ ਅਤੇ ਘਰ ਵਿੱਚ ਹੀ ਮਨਾਏ ਗਏ ਇਹ ਇੱਕ ਵਿਲੱਖਣੀ ਪੱਧਰ ਦੇ ਅੰਤਰ-ਰਾਸ਼ਟਰੀ ਯੋਗ ਦਿਵਸ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਭਾਗ ਲੈਣਾ ਇਹ ਦਰਸਾਊਦਾਂ ਹੈ ਕਿ ਲੋਕ ਆਪਣੀ ਸਿਹਤ ਪ੍ਰਤੀ ਜਾਗਰੁਕ ਹੋ ਰਹੇ ਹਨ ਅਤੇ ਯੌਗ ਨਾਲ ਸਰੀਰਕ ਅਤੇ ਮਾਨਸਿਕ ਸੰਤਸ਼ੁਟੀ ਮਿੱਲਦੀ ਹੈ।ਸ਼੍ਰੀ ਘੰਡ ਨੇ ਇਹ ਵੀ ਦੱਸਿਆ ਕਿ ਆਨਲਾਈਨ ਯੌਗ ਦਿਵਸ ਵਿੱਚ ਭਾਗ ਲੈਣ ਵਾਲੇ ਹਰ ਵਿਅਕਤੀ ਨੂੰ ਅਯੂਸ ਵਿਭਾਗ ਵੱਲੌ ਪ੍ਰਮਾਣ ਪੱਤਰ ਦਿੱਤਾ ਜਾਵੇਗਾ ਅਤੇ ਅਧਿਆਪਕ ਵੱਜੌ ਵੱਧ ਤੋ ਵੱਧ ਪ੍ਰੀਵਾਰਾਂ ਨੂੰ ਯੋਗ ਨਾਲ ਜੋੜਨ ਹਿੱਤ ਗੋਲਡਨ ਯੋਗ ਟੀਚਰ,ਸਿਲਵਰ ਯੋਗ ਟੀਚਰ ਅਤੇ ਕਾਸੀ ਟੀਚਰ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।ਸ਼੍ਰੀ ਘੰਡ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਮਿਸ਼ਨ ਫਤਿਹ ਮੁਹਿੰਮ ਅਧੀਨ ਵੀ ਯੋਗ ਨੂੰ ਸ਼ਾਮਲ ਕੀਤਾ ਜਾਵੇਗਾ।
ਯੋਗ ਦਿਵਸ ਵਿੱਚ ਭਾਗ ਲੈਣ ਵਾਲੇ ਕਈ ਪ੍ਰੀਵਾਰ ਦੇ ਮੈਬਰਾਂ ਨੇ ਦੱਸਿਆ ਕਿ ਉਹਨਾਂ ਪਿਛਲੇ ਲੰਮੇ ਸਮੇਂ ਤੋ ਹੀ ਯੋਗ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਇਆ ਹੋਇਆ ਹੈ ਅਤੇ ਇਸ ਕਾਰਨ ਹੀ ਕੋਰੋਨਾ ਵਰਗੀ ਭਿਆਨਕ ਬੀਮਾਰੀ ਦੋਰਾਨ ਜਿਥੇ ਉਹਨਾਂ ਦਾ ਇਮਉਨਟੀ ਸਿਸਟਮ ਮਜਬੂਤ ਰਿਹਾ ਹੈ ਉਥੇ ਇਸ ਨਾਲ ਸਾਨੂੰ ਮਾਨਿਸਕ ਤਾਕਤ ਵੀ ਮਿੱਲਦੀ ਹੈ।ਵੱਖ ਵੱਖ ਬਲਾਕਾਂ ਵਿੱਚ ਸੁਖਵਿੰਦਰ ਸਿੰਘ ਚਕੇਰੀਆਂ,ਖੁਸ਼ਵਿੰਦਰ ਸਿੰਘ ਫੁਲੂਵਾਲਾ ਡੋਡ,ਰਮਨਦੀਪ ਕੋਰ ਸਿਰਸੀਵਾਲਾ,ਗੁਰਵਿੰਦਰ ਸਿੰਘ ਮਾਨਸਾ,ਸ਼ੀਤਲ ਕੋਰ ਝੁਨੀਰ,ਮਨਦੀਪ ਕੋਰ ਚਚੋਹਰ,ਸੰਦੀਪ ਸਿੰਘ ਘੁਰਕੱਣੀ,ਮਨੋਜ ਕੁਮਾਰ ਛਾਪਿਆਂਵਾਲੀ,ਲੱਡੂ ਧੰਜਲ ਅਤੇ ਲਵਪ੍ਰੀਤ ਕੋਰ ਬੁਰਜ ਝੱਬਰ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਪ੍ਰਵਾਰਾਂ ਨੂੰ ਯੋਗ ਨਾਲ ਜੋੜਨ ਹਿੱਤ ਉਹਨਾਂ ਦੀ ਰਜਿਸਟਰੇਸ਼ਨ ਕਰਵਾ ਰਹੇ ਹਨ।