ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਤੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਨਸ਼ਾ ਜਾਗਰੁਕਤਾ ਸਬੰਧੀ ਸਟਕਿੱਰ ਜਾਰੀ

0
24

ਮਾਨਸਾ,26 ਜੂਨ  (ਸਾਰਾ ਯਹਾ/ਜੋਨੀ ਜਿੰਦਲ ) ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਅੰਤਰ-ਰਾਸ਼ਟਰੀ ਨਸ਼ਾਂ ਵਿਰੋਧੀ ਦਿਵਸ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੁਕ ਕਰਨ ਹਿੱਤ ਮਨਾਇਆ ਗਿਆ ਜਿਸ ਦੀ ਸ਼ਰੂਆਤ ਅੱਜ ਮਾਨਸਾ ਨਹਿਰੂ ਯੁਵਾ ਕੇਂਦਰ ਮਾਨਸਾ ਵਿਖੇ ਨਸ਼ਾ ਵਿਰੋਧੀ ਪੰਫਲੇਟ ਅਤੇ ਸਟਕਿੱਰ ਜਾਰੀ ਕਰਕੇ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿਦਿੰਆ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਕੋਆਰਡੀਨੇਟਰ ਸ਼੍ਰੀਮਤੀ ਪਰਮਜੀਤ ਅਤੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਘੰਡ ਨੇ ਦੱਸਿਆ ਕਿ ਨਹਿਰੂ ਯੂਵਾ ਕੇਂਦਰ ਵੱਲੋ ਇਹ ਮੁਹਿੰਮ ਇੱਕ ਦਿਨ ਤੱਕ ਸੀਮਤ ਨਹੀ ਬਲਕਿ ਇਸ ਨੂੰ ਲਗਾਤਰ ਨਿਰੰਤਰ ਜਾਰੀ ਰੱਖਿਆ ਹੋਇਆ ਹੈ ਅਤੇ ਹੁੱਣ ਵੀ ਦਸ ਹਜਾਰ ਸਟਕਿੱਰ ਅਤੇ ਪੈਮਫਲੈਟ ਛਪਵਾਏ ਗਏ ਹਨ ਜਿਸ ਨੂੰ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲਂਟੀਅਰ ਪਿੰਡ ਪਿੰਡ ਜਾਕੇ ਲੋਕਾਂ ਨੂੰ ਕੋਰੋਨਾ ਦੇ ਨਾਲ ਨਾਲ ਨਸ਼ਿਆਂ

ਬਾਰੇ ਵੀ ਜਾਗਰੁਕ ਕਰਨਗੇ।ਸ਼੍ਰੀ ਸੰਦੀਪ ਘੰਡ ਨੇ ਕਿਹਾ ਕਿ ਨਸ਼ਾ ਵਿਅਕਤੀ ਨੂੰ ਘੁੱਣ ਵਾਂਗ ਖਾ ਜਾਂਦਾ ਹੈ ਅਤੇ ਇਸ ਨਾਲ ਨਾ ਕੇਵਲ ਵਿਅਕਤੀ ਸਮਾਜਿਕ ਤੋਰ ਤੇ ਹੀ ਬਦਨਾਮ ਹੁੰਦਾ ਹੈ ਇਸ ਨਾਲ ਉਸ ਦੀ ਆਰਥਿਕਤਾ ਤੇ ਵੀ ਅਸਰ ਪੈਦਾਂ ਹੈ।ਯੂਥ ਕਲੱਬਾਂ ਦੇ ਮੈਬਰਾਂ ਸਿਖਿੱਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿਧੂ, ਹਰਿੰਦਰ ਸਿੰਘ ਮਾਨਸ਼ਾਹੀਆ,ਚੇਤ ਸਿੰਘ ਤਲਵੰਡੀ ਅਕਲੀਆ,ਜਗਸੀਰ ਸਿੰਘ ਗੇਹਲੇ,ਗੁਰਵਿੰਦਰ ਸਿੰਘ ਮਾਨਸਾ,ਗੋਮਾ ਸਿੰਘ ਕਰੰਡੀ,ਕੇਵਲ ਸਿੰਘ ਭਾਈਦੇਸਾ,ਰਾਜੇਸ਼ ਬੁਡਲਾਡਾ,ਚਮਕੋਰ ਸਿੰਘ ਕੋਟਲੀਕਲਾਂ ਨੇ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਅਤੇ ਪੁਲੀਸ ਪ੍ਰਸਾਸ਼ਨ ਮਾਨਸਾ ਵੱਲੋ ਚਲਾਈ ਜਾ ਰਹੀ ਮੁਹਿੰਮ ਵਿੱਚ ਯੂਥ ਕਲੱਬਾਂ ਵੱਲੋ ਕੋਈ ਕਸਰ ਨਹੀ ਛੱਡੀ ਜਾਵੇਗੀ।  

NO COMMENTS