
ਮਾਨਸਾ,10,ਮਾਰਚ (ਸਾਰਾ ਯਹਾਂ /ਜੋਨੀ ਜਿੰਦਲ): ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਤਹਿਤ ਜਾਗਰੂਕਤਾ ਸਬੰਧੀ ਵੱਖ—ਵੱਖ ਗਤੀਵਿਧੀਆਂ ਕੀਤੀਆਂ ਜਾਦੀਆ ਹਨ। ਇਸੇ ਲੜੀ ਤਹਿਤ ਜਿ਼ਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ 8 ਮਾਰਚ ਤੋਂ 13 ਮਾਰਚ 2021 ਤੱਕ ਅੰਤਰਰਾਸ਼ਟਰੀ ਮਹਿਲਾ ਹਫਤਾ 2021 ਮਨਾਇਆ ਜਾ ਰਿਹਾ ਹੈ।
ਇਸ ਤਹਿਤ ਸਵੈ—ਰੋਜਗਾਰ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੀਆਂ ਮਹਿਲਾਵਾ ਅਤੇ ਵੱਖ—ਵੱਖ ਖੇਤਰਾਂ ਜਿਵੇਂ ਕਿ ਵਿਦਿਅਕ, ਖੇਡ, ਪੁਲਿਸ, ਸਿਹਤ, ਅਤੇ ਖੇਤੀਬਾੜੀ ਵਿੱਚ ਕੰਮ ਕਰਦੀਆਂ ਮਹਿਲਾਵਾ ਅਤੇ ਲੜਕੀਆਂ ਨੂੰ ਸਨਮਾਨਿਤ ਕਰਨ ਲਈ ਬੱਚਤ ਭਵਨ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਾਨਸਾ ਸ਼੍ਰੀਮਤੀ ਅਮਰਪ੍ਰੀਤ ਕੌਰ ਦੀ ਪ੍ਰਧਾਨਗੀ ਹੇਠਸਨਮਾਨ ਸਮਾਰੋਹ ਕਰਵਾਇਆ ਗਿਆ।
ਉਨ੍ਹਾਂ ਵੱਲੋ ਜਿਲ੍ਹਾ ਮਾਨਸਾ ਦੀਆਂ 25 ਵੱਖ—ਵੱਖ ਖੇਤਰ ਵਿਚ ਕੰਮ ਕਰਨ ਵਾਲੀਆਂ ਮਹਿਵਾਲਾ ਅਤੇ ਲੜਕੀਆਂ ਨੂੰ ਜਿੰਦਗੀ ਵਿੱਚ ਚੂਣੌਤੀਆਂ ਦੇ ਵਿਰੱੁਧ ਉਸਦੀ ਮਜਬੂਤ ਸਥਿਤੀ ਅਤੇ ਸਮਾਜ ਵਿੱਚ ਇੱਕ ਰੋਲ ਮਾਡਲ ਅਦਾ ਕਰਨ ਲਈ ਪ੍ਰਸ਼ੰਸਾ ਸਰਟੀਫਿਕੇਟ ਅਤੇ ਉਪਹਾਰ ਦੇਕੇ ਸਨਮਾਨਿਤ ਕੀਤਾ ਗਿਆ। ਸਿੱਖਿਆ ਖੇਤਰ ਵਿੱਚ ਚੰਗਾ ਕੰਮ ਕਰਨ ਵਾਲੀਆਂ ਲੈਕਚਰਾਰ ਸ਼੍ਰੀਮਤੀ ਯੋਗਿਤਾ ਯੋਸ਼ੀ ਅਤੇ ਸ਼੍ਰੀਮਤੀ ਰੇਖਾ ਰਾਣੀ, ਖੇਡ ਖੇਤਰ ਵਿੱਚ ਕੌਮੀ ਪੱਧਰ ਤੇ ਚੰਗਾ ਪ੍ਰਦਰਸ਼ਨ ਕਰਨ ਵਾਲੀ ਨਿੱਧੀ ਬਾਂਸਲ ਅਤੇ ਅਮਨਦੀਪ ਕੌਰ, ਆਈ.ਸੀ.ਡੀ.ਐਸ ਵਿਭਾਗ ਦੀਆਂ ਆਂਗਣਵਾੜੀ ਵਰਕਰਾਂ ਸ੍ਰੀਮਤੀ ਜਸਵੰਤ ਕੌਰ, ਸ੍ਰੀਮਤੀ ਰਾਣੀ ਕੌਰ, ਸ੍ਰੀਮਤੀ ਚਰਨਜੀਤ ਕੌਰ ਜਿਨ੍ਹਾਂ ਵੱਲੋਂ ਕੋਵਿਡ—19 ਦੌਰਾਨ ਚੰਗਾ ਕੰਮ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ, ਪੰਜਾਬ ਵੱਲੋਂ ਚੰਗੀ ਕਾਰਗੁਜ਼ਾਰੀ

ਲਈ ਡਾਇਮੰਡ, ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ, ਪੁਲਿਸ ਵਿਭਾਗ ਦੀਆਂ ਥਾਣੇਦਾਰ, ਬੇਅੰਤ ਕੌਰ ਨੰਬਰ 113/ਬੀ.ਟੀ.ਆਰ.ਟੀ, ਥਾਣਾ ਝੁਨੀਰ ਅਤੇ ਮਹਿਲਾ ਸਿਪਾਹੀ ਕਿਰਨਜੀਤ ਕੌਰ ਨੰਬਰ 570/ਮਾਨਸਾ ਥਾਣਾ ਜੋਗਾ ਨੂੰ ਆਪਣੀ ਡਿਊਟੀ ਬਹੁਤ ਇਮਾਨਦਾਰੀ ਅਤੇ ਬਹਾਦਰੀ ਨਾਲ ਕਰਨ, ਸਿਹਤ ਵਿਭਾਗ ਦੀ ਹੈਲਥ ਵਰਕਰ ਸ੍ਰੀਮਤੀ ਮਨਦੀਪ ਕੌਰ ਅਤੇ ਸ੍ਰੀਮਤੀ ਸਹਿਜਪਾਲ ਕੌਰ ਨੂੰ ਕੋਰੋਨਾ ਮਹਾਮਾਰੀ ਦੌਰਾਨ ਆਪਣੇ ਪੱਧਰ ਤੇ ਐਸੋਸੀਏਸ਼ਨ ਵਾਰਡ ਵਿਖੇ ਮਰੀਜਾਂ ਦੀ ਦੇਖਭਾਲ ਲਈ ਤਨਦੇਹੀ ਨਾਲ ਡਿਊਟੀ ਨਿਭਾਉਣ ਅਤੇ ਇਸ ਤੋਂ ਇਲਾਵਾ ਸ੍ਰੀਮਤੀ ਕਮਲਜੀਤ ਕੌਰ ਨੂੰ ਪਤੀ ਦੀ ਮੌਤ ਤੋਂ ਬਾਅਦ ਖੁਦ ਆਪਣੇ ਪੱਧਰ ਤੇ ਟਰੈਕਟਰ ਚਲਾ ਕੇ ਖੇਤੀ ਕਰਕੇ ਘਰ ਦੀ ਵਾਗਡੋਰ ਨੂੰ ਸੰਭਾਲਣ ਅਤੇ ਰਾਜਦੀਪ ਕੌਰ ਨੂੰ ਪੜ੍ਹਾਈ ਦੇ ਨਾਲ—ਨਾਲ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਵਿੱਚ ਖੇਤਾਂ ਵਿੱਚ ਟਰੈਕਟਰ, ਕੰਬਾਇਨ ਚਲਾ ਕੇ ਅਤੇ ਫਸਲ ਦੀ ਬਿਜਾਈ, ਵਾਹੀ ਵਿੱਚ ਸਹਾਇਤਾ ਕਰਨ ਲਈ ਸਨਮਾਨਿਤ ਕੀਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਨੇ ਪ੍ਰੋਗਰਾਮ ਵਿਚ ਆਏ ਪਰਿਵਾਰਿਕ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕੁੜੀਆਂ ਨੂੰ ਇਸ ਸਮਾਜ ਵਿੱਚ ਕਿਸੇ ਵੀ ਖੇਤਰ ਵਿੱਚ ਅੱਗੇ ਲੈ ਕੇ ਆਉਣ ਵਿਚ ਸਭ ਤੋਂ ਪਹਿਲਾ ਯੋਗਦਾਨ ਪਰਿਵਾਰ ਦਾ ਹੁੰਦਾ ਹੈ।
ਇਸ ਮੌਕੇ ਜਿ਼ਲ੍ਹਾ ਪ੍ਰੋਗਰਾਮ ਅਫ਼ਸਰ, ਸ੍ਰੀ ਪਰਦੀਪ ਸਿੰਘ ਗਿੱਲ, ਸਿਹਤ ਵਿਭਾਗ ਦੇ ਅਧਿਕਾਰੀ ਡਾ. ਬਲਜੀਤ ਕੌਰ, ਜਿ਼ਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।
