
ਮਾਨਸਾ, 26—06—2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਅੱਜ 26 ਜੂਨ ਨੂੰ ਵਿਸ਼ਵ ਭਰ ਵਿੱਚ ੋਅੰਤਰਰਾਸ਼ਟਰੀ ਨਸ਼ਾਖੋਰੀ ਅਤ ੇ ਗੈਰ—ਕਾਨੂੰਨੀ ਤਸੱਕਰੀ ਵਿਰੋਧੀ ਦਿਵਸੋ
ਮਨਾਇਆ ਜਾਂਦਾ ਹੈ। ਨਸਿ਼ਆ ਦੀ ਵਰਤੋਂ ਅਤ ੇ ਸਮਾਜ ੋਤ ੇ ਇਸਦੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਵੇਖਦਿਆ ਸੰਯੁਕਤ ਰਾਸ਼ਟਰ ਸੰਘ
(ਯੂ.ਅ ੈਨ.ਓ.) ਵੱਲੋਂ ਹਰ ਸਾਲ 26 ਜੂਨ ਦੇ ਦਿਹਾੜੇ ਨੂੰ ੋਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸੋ ਦੇ ਤ ੌਰ ਤ ੇ ਮਨਾਉਣ ਦਾ ਫ ੈਸਲਾਂ ਕੀਤਾ
ਗਿਆ ਸੀ। ਕਿਉਕਿ ਨਸ਼ੇ ਦੀ ਸਮੱਸਿਆ ਅਤੀ ਗੰਭੀਰ ਸਮੱਸਿਆ ਹੈ ਅਤ ੇ ਨਸ਼ੇ ਨੂੰ ਹੀ ਜਿਆਦਾਤਰ ਅਪਰਾਧਾਂ ਦੀ ਮਾਂ ਕਿਹਾ ਗਿਆ ਹੈ।
ਮਾਨਯੋਗ ਪੰਜਾਬ ਸਰਕਾਰ ਦੇ ਆਦੇਸਾਂ਼ ਅਨੁਸਾਰ ਮਾਨਸਾ ਪੁਲਿਸ ਵੱਲੋਂ ਜਿਲਾ ਅੰਦਰ ਨਸਿ਼ਆ ਪ੍ਰਤੀ ਜੀਰ ੋ
ਸ਼ਹਿਨਸ਼ੀਲਤਾ (ੱਕਗਰ ੳਰlਕਗ਼ਅਫਕ) ਦੀ ਨੀਤੀ ਅਪਣਾਈ ਗਈ ਹੈੇ। ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਅਤੇ
ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲਾ ਮਾਨਸਾ ਵਿਖੇ ਵੀ ੋਅੰਤਰਰਾਸ਼ਟਰੀ ਨਸ਼ਾਖੋਰੀ
ਅਤ ੇ ਗੈਰ—ਕਾਨੂੰਨੀ ਤਸੱਕਰੀ ਵਿਰੋਧੀ ਦਿਵਸੋ ਮਨਾਇਆ ਗਿਆ ਹੈ। ਐਸ.ਐਸ.ਪੀ. ਮਾਨਸਾ ਸ੍ਰੀ ਗੌਰਵ ਤ ੂਰਾ, ਆਈ.ਪੀ.ਐਸ. ਜੀ ਵੱਲੋਂ
ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਬਲਿਕ ਨੂੰ ਨਸਿ਼ਆ ਦੇ ਮਾੜੇ ਪ੍ਰਭਾਵਾਂ ਤ ੋਂ ਜਾਗਰੂਕ ਕਰਨ ਅਤ ੇ ਜਿਲਾ ਅੰਦਰ ਨਸਿ਼ਆ ਦੇ
ਮੁਕੰਮਲ ਖਾਤਮੇ ਸਬੰਧੀ ਮਾਨਸਾ ਪੁਲਿਸ ਵੱਲੋਂ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਮਾਨਸਾ ਪੁਲਿਸ ਵੱਲੋਂ ਜਿਲਾ ਦੇ ਵੱਖ ਵੱਖ ਥਾਣਿਆਂ ਦੇ
ਇਲਾਕਾ ਅੰਦਰ 96 ਐਂਟੀ—ਡਰੱਗ ਸੈਮੀਨਰ/ਮੀਟਿੰਗਾਂ ਕਰਕੇ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਹੈ ਅਤ ੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ
ਨਸਿ਼ਆ ਦੀ ਬਜਾਏ ਪੜ੍ਹਾਈ ਅਤ ੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਜਿਲਾ ਮਾਨਸਾ ਦਾ ਜਿਆਦਾਤਰ ਇਲਾਕਾ ਹਰਿਆਣਾ ਪ੍ਰਾਂਤ ਨਾਲ ਲੱਗਦਾ ਹੋਣ ਕਰਕੇ ਨਸਿ਼ਆ ਦੀ
ਸਮੱਗਲਿੰਗ ਦੀ ਸੰਭਾਂਵਨਾ ਬਣੀ ਰਹਿੰਦੀ ਹੈ। ਮਾਨਸਾ ਪੁਲਿਸ ਵੱਲੋਂ ਦਿਨ/ਰਾਤ ਦੇ ਨਾਕੇ ਲਗਾ ਕੇ ਲੋੜ ਅਨੁਸਾਰ ਕਰਮਚਾਰੀ ਤਾਇਨਾਤ
ਕਰਕੇ ਹਰਿਆਣਾ ਪ੍ਰਾਂਤ ਨਾਲ ਲੱਗਦੀਆ ਮੇਨ ਸੜਕਾਂ, ਲਿੰਕ ਸੜਕਾਂ, ਕੱਚੇ ਰਸਤਿਆਂ ਆਦਿ ਰਾਹੀ ਆਉਣ/ਜਾਣ ਵਾਲੇ ਸ਼ੱਕੀ
ਵਿਅਕਤੀਆਂ ਅਤ ੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕਰਕੇ ਨਸਿ਼ਆਂ ਦੀ ਸਮੱਗਲਿੰਗ ਨੂੰ ਰੋਕਣ ਲਈ ਨਿਗਰਾਨੀ ਰੱਖੀ ਜਾ ਰਹੀ ਹੈ। ਇਸਤ ੋਂ
ਇਲਾਵਾ ਥਾਣਿਆ ਵੱਲੋਂ ਰੋਜਾਨਾਂ ਦਿਨ/ਰਾਤ ਦੀਆ ਗਸ਼ਤਾ ਕੱਢ ਕੇ ਅਸਰਦਾਰ ਢੰਗ ਨਾਲ ਕੜੀ ਨਿਗਰਾਨੀ ਕੀਤੀ ਜਾ ਰਹੀ ਹੈ। ਮਾਨਸਾ
ਪੁਲਿਸ ਵੱਲੋਂ ਸਰਚ ਅਪਰੇਸ਼ਨ ਲਗਾਤਾਰ ਜਾਰੀ ਹਨ, ਜਿਹਨਾਂ ਅਨੁਸਾਰ ਰੋਜਾਨਾਂ ਹੀ ਸ਼ੱਕੀ ਵਿਆਕਤੀਆਂ ਅਤ ੇ ਸ਼ੱਕੀ ਥਾਵਾਂ (ਹੌਟਸਪੌਟ)
ਦੀ ਸਰਚ ਕਰਵਾਈ ਜਾ ਰਹੀ ਹੈ। ਵੱਧ ਤ ੋਂ ਵੱਧ ਸੋਰਸ ਪੈਦਾ ਕਰਕੇ ਮੁਕੱਦਮੇ ਦਰਜ਼ ਕਰਕੇ ਬਰਾਮਦਗੀ ਕਰਵਾਈ ਜਾ ਰਹੀ ਹੈ। ਫੜੇ ਗਏ
ਵਿਆਕਤੀਆਂ ਦੇ ਬੈਕਵਾਰਡ ਅਤ ੇ ਫਾਰਵਾਰਡ ਲਿੰਕਾਂ ਦਾ ਪਤਾ ਲਗਾ ਕੇ ਮੁਕੱਦਮਿਆਂ ਵਿੱਚ ਹੋਰ ਮੁਲਜਿਮਾਂ ਨੂੰ ਨਾਮਜਦ ਕਰਕੇ ਗ੍ਰਿਫਤਾਰ
ਕੀਤਾ ਜਾ ਰਿਹਾ ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸੇ ਸਾਲ—2022 ਦੌਰਾਨ ਮਾਨਸਾ ਪੁਲਿਸ
ਵੱਲੋਂ ਨਸਿ਼ਆ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਐਨ.ਡੀ.ਪੀ.ਐਸ. ਐਕਟ ਤਹਿਤ 255 ਨਸ਼ਾ ਤਸੱਕਰਾ ਨੂੰ ਕਾਬੂ ਕਰਕੇ ਉਹਨਾਂ
ਵਿਰੁੱਧ 188 ਮੁਕੱਦਮੇ ਦਰਜ਼ ਕੀਤ ੇ ਗਏ ਹਨ, ਜਿਹਨਾਂ ਪਾਸ ੋਂ 707 ਗ੍ਰਾਮ ਹੈਰੋਇੰਨ (ਚਿੱਟਾ), 2 ਕਿਲੋ 941 ਗ੍ਰਾਮ ਅਫੀਮ, 208 ਕਿਲੋ
600 ਗ੍ਰਾਮ ਭੁੱਕੀ ਚੂਰਾਪੋਸਤ, 31928 ਨਸ਼ੀਲੀਆ ਗੋਲੀਆਂ, 17 ਕਿਲੋ 902 ਗ੍ਰਾਮ ਗਾਂਜਾ, ਸਮੈਕ 11 ਗ੍ਰਾਮ, 125 ਗ੍ਰਾਮ ਸੁਲਫਾ,
ਨਾਰਕੋਟਿਕ ਪਾਊਡਰ 16 ਗ੍ਰਾਮ, ਨਸ਼ੀਲਾ ਘੋਲ 500 ਮਿਲੀਲੀਟਰ ਅਤ ੇ 313 ਨਸ਼ੀਲੀਆਂ ਸੀਸ਼ੀਆਂ ਦੀ ਬਰਾਮਦਗੀ ਕੀਤੀ ਗਈ ਹੈ। ਇਸੇ
ਤਰਾ ਆਬਕਾਰੀ ਐਕਟ ਤਹਿਤ 294 ਵਿਆਕਤੀਆਂ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ 272 ਮੁਕੱਦਮੇ ਦਰਜ਼ ਕੀਤ ੇ ਗਏ ਹਨ, ਜਿਹਨਾਂ ਪਾਸ ੋਂ
18 ਚਾਲੂ ਭੱਠੀਆ, 15893 ਲੀਟਰ ਲਾਹਣ, 4370 ਲੀਟਰ ਸ਼ਰਾਬ ਠੇਕਾ (ਗੈਰ ਕਾਨੂੰਨੀ) ਅਤ ੇ 714 ਲੀਟਰ ਸ਼ਰਾਬ ਨਜਾਇਜ ਦੀ
ਬਰਾਮਦਗੀ ਕੀਤੀ ਗਈ ਹੈ।

ਇਸਤ ੋਂ ਇਲਾਵਾ ਬਰਾਮਦ ਨਸਿ਼ਆਂ ਨੂੰ ਨਸ਼ਟ ਕਰਨ ਲਈ ਮਾਨਯੋਗ ਅਦਾਲਤਾਂ ਪਾਸ ੋਂ ਹੁਕਮ ਹਾਸਲ ਕਰਕੇ ਇਸੇ
ਸਾਲ—2022 ਦੌਰਾਨ 96 ਮੁਕੱਦਮਿਆਂ ਦਾ ਮਾਲ (284 ਕਿਲੋ 690 ਗ੍ਰਾਮ ਭੁੱਕੀ ਚੂਰਾਪੋਸਤ, 503 ਗ੍ਰਾਮ ਹੈਰੋਇੰਨ, 15 ਕਿਲੋ 500 ਗ੍ਰਾਮ
ਗਾਂਜਾ, 29590 ਨਸ਼ੀਲੀਆਂ ਗੋਲੀਆਂ, 1180 ਕੈਪਸੂਲ, 155 ਨਸ਼ੀਲੀਆਂ ਸੀਸ਼ੀਆਂ, 90 ਗ੍ਰਾਮ ਨਸ਼ੀਲਾ ਪਾਊਡਰ, 33 ਕਿਲੋਗ੍ਰਾਮ ਹਰਾ
ਪੋਸਤ) ਨਸ਼ਟ ਕੀਤਾ ਗਿਆ ਹੈ।
ਐਸ.ਐਸ.ਪੀ. ਮਾਨਸਾ ਸ੍ਰੀ ਗੌਰਵ ਤ ੂਰਾ, ਆਈ.ਪੀ.ਅ ੈਸ. ਜੀ ਵੱਲੋਂ ਪਬਲਿਕ ਨੂੰ ਅਪੀਲ ਕਰਦਿਆਂ ਦੱਸਿਆ ਗਿਆ
ਕਿ ਉਹਨਾਂ ਵੱਲੋਂ ਆਪਣ ੇ ਆਲੇ—ਦੁਆਲੇ ਨਸਿ਼ਆਂ ਦੀ ਗੈਰ—ਕਾਨੂੰਨੀ ਵਰਤੋਂ/ਵਿੱਕਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ
ਪੁਲਿਸ ਹੈਲਪਲਾਈਨ ਨੰਬਰ 112, ਹੈਲਪਲਾਈਨ ਨੰਬਰ 181, ਮੋਬਾਇਲ ਨੰਬਰ 97800—05307 ਅਤ ੇ ਈਮੇਲ ਆਈ.ਡੀ.
ਦਬਰ।ਠਅਤ।ਬਰlਜਫਕ@ਬਚਅਹ਼ਲ।ਪਰਡ।ਜਅ ਤ ੇ ਕਿਸੇ ਵੀ ਸਮੇਂ ਦਿੱਤੀ ਜਾਂ ਸਾਂਝੀ ਕੀਤੀ ਸਕਦੀ ਹੈ ਅਤ ੇ ਸੂਚਨਾਂ ਦੇਣ ਵਾਲੇ ਦਾ ਨਾਮ—ਪਤਾ ਗੁਪਤ
ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਬਲਿਕ ਨੂੰ ਨਸਿ਼ਆ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸਿ਼ਆਂ ਦੀ
ਬਜਾਏ ਪੜ੍ਹਾਈ ਵੱਲ ਪੇ੍ਰਰਿਤ ਕਰਨ, ਜਿਲਾ ਅੰਦਰ ਨਸਿ਼ਆਂ ਦਾ ਖਾਤਮਾ ਕਰਕੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਹੀ ਅੱਜ ਦੇ ਦਿਨ ਨੂੰ
ਮਨਾਉਣ ਦਾ ਉਹਨਾਂ ਦਾ ਅਸਲੀ ਮੰਤਵ ਹੋਵੇਗਾ।
