ਬੁਢਲਾਡਾ 15 ਜੂਨ (ਸਾਰਾ ਯਹਾਂ/ਅਮਨ ਮਹਿਤਾ) ਕਰਾਟੇ ਖੇਡ ਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਪ੍ਰਾਪਤ ਕਰ ਚੱੁਕੀ ਪਿੰਡ ਗੁਰਨੇ ਕਲਾਂ ਦੀ ਖਿਡਾਰਨ ਹਰਦੀਪ ਕੌਰ ਜੋ ਖੇਡ ਮੰਤਰੀ ਵੱਲੋਂ ਨੌਕਰੀ ਦੇਣ ਦੇ ਭਰੋਸੇ ਤੋਂ ਥੱਕ ਹਾਰ ਕੇ ਹੁਣ ਝੋਨਾਂ ਲਗਾਉਣ ਲਈ ਮਜਬੂਰ ਹੈ, ਦੀਆਂ ਪਿਛਲੇ ਦਿਨੀ ਮੀਡੀਆ ਚ ਆਈਆਂ ਖਬਰਾਂ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਅਤੇ ਉਤੱਰ ਪ੍ਰਦੇਸ਼ ਦੇ ਮੌਜੂਦਾ ਵਿਧਾਇਕ ਬਲਵੰਤ ਸਿੰਘ ਰਾਮੂਵਾਲੀਆ ਨੇ ਖੇਤਾਂ ਚ ਝੋਨਾਂ ਲਗਾ ਰਹੀ ਇਸ ਲੜਕੀ ਕੋਲ ਪੁੱਜ ਕੇ 1 ਲੱਖ ਦੀ ਰਾਸ਼ੀ ਭੇਂਟ ਕੀਤੀ ਅਤੇ ਜਲਦ ਹੀ 4 ਲੱਖ ਰੁਪਏ ਹੋਰ ਦੇਣ ਦਾ ਵਾਅਦਾ ਕੀਤਾ।ਰਾਮੂਵਾਲੀਆਂ ਅਤੇ ਉਸਦੇ ਹੋਰਨਾ ਸਾਥੀਆਂ ਨੇ ਇਸ ਖਿਡਾਰਨ ਤੇ ਉਸਦੇ ਮਾਤਾ ਪਿਤਾ ਨੂੰ ਇਹ ਰਾਸ਼ੀ ਭੇਂਟ ਕਰਦਿਆ ਭਾਵੁਕ ਹੋਏ ਰਾਮੂਵਾਲੀਆਂ ਨੇ ਕਿਹਾ ਕਿ ਜੇਕਰ ਸਰਕਾਰ ਦੇ ਮੰਤਰੀਆਂ ਤੇ ਹੋਰਨਾ ਚਹੇਤਿਆ ਨੂੰ ਅਫਸਰਾਂ ਦੀਆਂ ਸਿੱਧੀਆ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਤਾਂ ਇਸ ਹੋਣਹਾਰ ਦਲਿਤ ਲੜਕੀ ਨੂੰ ਵਾਅਦਾ ਕਰਨ ਦੇ ਬਾਵਜੂਦ ਵੀ ਸਰਕਾਰ ਦੋ ਸਾਲ ਤੋਂ ਨੌਕਰੀ ਕਿਉਂ ਨਹੀਂ ਦੇ ਰਹੀ।ਉਨਾਂ੍ਹ ਦੱਸਿਆ ਕਿ ਦੋਰਾਹਾ ਦੇ ਐਨ ਆਰ ਭਰਾ ਅਜੀਤ ਸਿੰਘ ਗਰਚਾ, ਬਲਜੀਤ ਸਿੰਘ ਗਰਚਾ, ਨਰੋਤਮ ਸਿੰਘ ਨੋਟੀ ਜਸਪਾਲੋਂ (ਜਲੰਧਰ) ਅਤੇ ਨੰਬਰਦਾਰਾ ਯੂਨੀਅਨ ਦੇ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਸਹਿਯੋਗ ਨਾਲ ਅੱਜ ਇੱਕ ਲੱਖ ਦੀ ਰਾਸ਼ੀ ਦੇ ਕੇ ਜਾ ਰਹੇ ਹਨ ਅਤੇ ਕੁਝ ਦਿਨਾਂ੍ਹ ਦੇ ਅੰਦਰ ਇਸ ਲੜਕੀ ਨੂੰ 4 ਲੱਖ ਰੁਪਏ ਹੋਰ ਦਿੱਤੇ ਜਾਣਗੇ ਮੰਗ ਕਤੀ ਕਿ ਪੰਜਾਬ ਸਰਕਾਰ ਇਸ ਖਿਡਾਰਨ ਨੂੰ ਗਜਟਡ ਪੋਸਟ ਤੇ ਨਿਯੁਕਤ ਕਰੇ ਅਤੇ ਨਾਲ ਹੀ ਐਲਾਨ ਕੀਤਾ ਕਿ ਜੇਕਰ ਨਾ ਅਜਿਹਾ ਨਹੀ ਹੁੰਦਾ ਤਾਂ ਉਹ ਹੋਰਨਾ ਦਲਿਤ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਲਈ ਮਜਬੂਰ ਹੋਣਗੇ।ਇਸ ਮੌਕੇ ਖਿਡਾਰਨ ਹਰਦੀਪ ਕੌਰ ਨੇ ਦੱਸਿਆ ਕਿ ਜਦੋਂ ਉਹ 2016 ਚ ਅੰਤਰਾਸ਼ਟਰੀ ਕਰਾਟੇ ਚੈਪੀਅਨਸ਼ਿਪ ਚ ਮੈਡਲ ਜਿੱਤ ਕੇ ਪਰਤੀ ਤਾਂ ਪਿੰਡ ਢੈਪਈ ਵਿਖੇ ਪੁੱਜੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਉਸਨੂੰ ਸਨਮਾਨਿਤ ਕਰਦਿਆ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਵਾਅਦਾ ਵਫਾ ਨਹੀਂ ਹੋਇਆ।ਉਸਨੇ ਦੱਸਿਆ ਕਿ ਉਸਦੇ ਘਰ ਦੀ ਆਰਥਿਕ ਹਾਲਤ ਨਾਜੁਕ ਹੋਣ ਕਰਕੇ ਉਸਦੇ ਮਾਤਾ–ਪਿਤਾ ਖੇਤਾਂ ਚ ਦਿਹਾੜੀ ਕਰਕੇ ਪਰਿਵਾਰ ਦਾ ਗੁਜਾਰਾ ਚਲਾਉਂਦੇ ਹਨ ਅਤੇ ਉਹ ਵੀ ਉਨ੍ਹਾਂ ਨਾਲ ਇਸ ਕੰਮ ਚ ਹੱਥ ਵਟਾ ਕੇ ਆਪਣੀ ਤੇ ਆਪਣੇ ਭਰਾ ਦੀ ਫੀਸ ਲਈ ਕੁਝ ਪੈਸੇ ਇੱਕਠੇ ਕਰ ਲੈਂਦੀ ਹੈ।