ਚੰਡੀਗੜ•, 23 ਸਤੰਬਰ (ਸਾਰਾ ਯਹਾ / ਮੁੱਖ ਸੰਪਾਦਕ): ਅੰਤਰਰਾਸ਼ਟਰੀ ਯਾਤਰੀ ਜੋ ਭਾਰਤੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਨੈਗੇਟਿਵ ਆਰਟੀ-ਪੀਸੀਆਰ ਟੈਸਟ ਦੀ ਰਿਪੋਰਟ ਜਮ•ਾਂ ਨਹੀਂ ਕਰਦੇ ਉਨ•ਾਂ ਦਾ ਰੈਪਿਡ ਐਂਟੀਜੇਨ ਟੈਸਟਿੰਗ (ਆਰਏਟੀ) ਕਿੱਟਾਂ ਨਾਲ ਟੈਸਟ ਕੀਤਾ ਜਾਵੇਗਾ। ਜੇ ਰੈਪਿਡ ਐਂਟੀਜੇਨ ਟੈਸਟਿੰਗ (ਆਰਏਟੀ) ਵਿੱਚ ਕੋਵਿਡ-19 ਲਈ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਹ ਘਰੇਲੂ ਇਕਾਂਤਵਾਸ ਦੇ ਵਿਕਲਪ ਦੀ ਚੋਣ ਕਰ ਸਕਦੇ ਹਨ।
ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਆਰ.ਏ.ਟੀ. ਦੁਆਰਾ ਟੈਸਟ ਕੀਤੇ ਜਾਣ ਤੋਂ ਬਾਅਦ ਉਹ ਆਪਣੇ ਜ਼ਿਲਿ•ਆਂ ਦੇ ਪ੍ਰੋਟੋਕੋਲ ਅਨੁਸਾਰ ਭਾਰਤ ਪਹੁੰਚਣ ਤੋਂ 5 ਵੇਂ ਦਿਨ ਕੋਵਿਡ-19 ਲਈ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਉਣਗੇ। ਜੇਕਰ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਘਰੇਲੂ ਇਕਾਂਤਵਾਸ ਖ਼ਤਮ ਹੋ ਜਾਵੇਗਾ। ਉਹ ਅਗਲੇ 7 ਦਿਨਾਂ ਲਈ ਆਪਣੀ ਸਿਹਤ ਦੀ ਖੁਦ ਨਿਗਰਾਨੀ ਕਰਨਗੇ ਅਤੇ ਜੇ ਕੋਈ ਲੱਛਣ ਵਿਖਾਈ ਦਿੰਦਾ ਹੈ ਤਾਂ ਉਹ ਸਿਹਤ ਵਿਭਾਗ ਨੂੰ ਰਿਪੋਰਟ ਕਰਨਗੇ। ਜੇਕਰ ਕੋਵਿਡ -19 ਲਈ ਆਰਟੀ-ਪੀਸੀਆਰ ਪਾਜ਼ੇਟਿਵ ਪਾਇਆ ਜਾਂਦਾ ਹੈ, ਤਾਂ ਉਨ•ਾਂ ਦੀ ਡਾਕਟਰੀ ਤੌਰ ‘ਤੇ ਜਾਂਚ ਕੀਤੀ ਜਾਵੇਗੀ ਅਤੇ ਪੰਜਾਬ ਕੋਵਿਡ -19 ਪ੍ਰਬੰਧਨ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਇਹ ਸੋਧੇ ਹੋਏ ਦਿਸ਼ਾ ਨਿਰਦੇਸ਼ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਜਾਰੀ ਕੀਤੇ ਗਏ ਹਨ।
ਸ੍ਰੀ ਸਿੱਧੂ ਨੇ ਅੱਗੇ ਦੱਸਿਆ ਕਿ ਜੇਕਰ ਕੋਵਿਡ -19 ਲਈ ਆਰ.ਏ.ਟੀ ਪਾਜ਼ੇਟਿਵ ਆਉਂਦਾ ਹੈ ਤਾਂ ਸਬੰਧਤ ਵਿਅਕਤੀ ਘਰੇਲੂ ਆਈਸੋਲੇਸ਼ਨ / ਸਰਕਾਰੀ ਇਕਾਂਤਵਾਸ ਸਹੂਲਤ ਜਾਂ ਭੁਗਤਾਨ ਦੇ ਅਧਾਰ ‘ਤੇ ਨਿੱਜੀ ਹਸਪਤਾਲਾਂ ਦੇ ਵਿਕਲਪ ਦੀ ਚੋਣ ਕਰ ਸਕਦਾ ਹੈ ਅਤੇ ਅਜਿਹੇ ਵਿਅਕਤੀਆਂ ਦਾ ਇਲਾਜ ਕੋਵਿਡ -19 ਪ੍ਰਬੰਧਨ ਪ੍ਰੋਟੋਕੋਲ ਦੇ ਮੁਤਾਬਕ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਘਰੇਲੂ ਇਕਾਂਤਵਾਸ ਦੀ ਚੋਣ ਕਰਨ ਵਾਲਾ ਵਿਅਕਤੀ ਸਹਿਮਤੀ ਫਾਰਮ ਰਾਹੀਂ ਦਰਜ ਕਰਵਾਏਗਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਉਸਦੀ ਰਿਹਾਇਸ਼ ਵਿਖੇ ਘਰੇਲੂ ਆਈਸੋਲੇਸ਼ਨ ਦੀ ਸੁਵਿਧਾ ਹੈ ਅਤੇ ਉਸਨੂੰ ਬਿਮਾਰੀ ਦਾ ਕੋਈ ਲੱਛਣ ਨਹੀਂ ਹੈ ਜਾਂ ਥੋੜ•ੇ ਬਹੁਤ ਲੱਛਣ ਹਨ ਅਤੇ ਉਸਨੂੰ ਕੋਈ ਹੋਰ ਬਿਮਾਰੀ ( ਕੋਮਾਰਬਿਟੀ) ਤੇ ਸਥਿਤੀ ਕਾਬੂ ਵਿੱਚ ਹੈ। ਇਹ ਵਿਅਕਤੀ ਘਰੇਲੂ ਇਕਾਂਤਵਾਸ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰੇਗਾ।
ਮੰਤਰੀ ਨੇ ਕਿਹਾ ਕਿ ਦਿਸ਼ਾ ਨਿਰਦੇਸ਼ਾਂ ਮੁਤਾਬਕ ਹਵਾਈ / ਸੜਕ ਯਾਤਰਾ ਦੁਆਰਾ ਪੰਜਾਬ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀ ਆਪਣੇ ਨਿੱਜੀ ਅਤੇ ਸਿਹਤ ਸਬੰਧੀ ਵੇਰਵਿਆਂ ਨਾਲ ਸਵੈ-ਘੋਸ਼ਣਾ www.newdelhiairport.in‘ਤੇ ਦਰਜ ਕਰਵਾਉਣਗੇ ਅਤੇ ਇਸ ਦੀ ਇੱਕ ਕਾਪੀ ਸਟੇਟ ਅਧਿਕਾਰੀਆਂ ਨੂੰ ਸੌਂਪਣਗੇ। ਉਨ•ਾਂ ਦੱਸਿਆ ਕਿ ਦਾਖਲੇ ਮੌਕੇ ਯਾਤਰੀਆਂ ਦੀ ਸਿਹਤ ਪ੍ਰੋਟੋਕੋਲ ਅਨੁਸਾਰ ਜਾਂਚ ਵੀ ਕੀਤੀ ਜਾਵੇਗੀ। ਸੂਬੇ ਵਿੱਚ ਦਾਖਲ ਹੋਣ ਵਾਲੇ ਸਾਰੇ ਵਿਦੇਸ਼ੀ ਯਾਤਰੀਆਂ ਨੂੰ ਸਵੈ-ਘੋਸ਼ਣਾ ਫਾਰਮ ਭਰ ਕੇ ਜ਼ਿਲ•ਾ ਸਿਹਤ / ਪ੍ਰਸ਼ਾਸਨਿਕ ਅਥਾਰਟੀਆਂ ਕੋਲ ਜਮ•ਾਂ ਕਰਵਾਉਣਾ ਹੋਵੇਗਾ।
ਪੋਰਟਲ ‘ਤੇ ਪਹੁੰਚਣ ਤੋਂ ਪਹਿਲਾਂ ਨੈਗੇਟਿਵ ਆਰਟੀ-ਪੀਸੀਆਰ ਟੈਸਟ ਰਿਪੋਰਟ (ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ 96 ਘੰਟਿਆਂ ਦੇ ਅੰਦਰ-ਅੰਦਰ) ਜਮ•ਾ ਕਰਵਾਉਣ ਵਾਲੇ ਵਿਅਕਤੀਆਂ ਨੂੰ ਉਸ ਰਿਪੋਰਟ ਦੀ ਇਕ ਕਾਪੀ ਪੇਸ਼ ਕਰਨੀ ਹੋਵੇਗੀ ਤਾਂ ਹੀ ਉਸਨੂੰ ਘਰੇਲੂ ਕੁਅਰੰਟਾਈਨ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ•ਾਂ ਦੱਸਿਆ ਕਿ ਇਨ•ਾਂ ਯਾਤਰੀਆਂ ਨੂੰ ਵੀ ਸਿਹਤ ਅਧਿਕਾਰੀਆਂ / ਜ਼ਿਲ•ਾ ਪ੍ਰਸ਼ਾਸਨ ਨੂੰ ਆਪਣੀ ਸਿਹਤ ਦੀ ਸਥਿਤੀ ਸਬੰਧੀ ਸਵੈ-ਨਿਗਰਾਨੀ ਲਈ ਲਿਖਤੀ ਅਰਜ਼ੀ ਦੇਣੀ ਹੋਵੇਗੀ ਅਤੇ ਕੋਵਾ ਐਪ ਡਾਊਨਲੋਡ ਕਰਕੇ ਇਸਨੂੰ ਐਕਟਿਵ ਰੱਖਣਾ ਹੋਵੇਗਾ। ਜੇ ਕੋਈ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਜ਼ਿਲ•ਾ ਨਿਗਰਾਨੀ ਅਧਿਕਾਰੀ ਜਾਂ ਜ਼ਿਲ•ਾ ਪ੍ਰਸ਼ਾਸਨ ਨੂੰ ਸੂਚਿਤ ਕਰਨਗੇ। ਜੋ ਯਾਤਰੀ ਆਰਟੀ-ਪੀਸੀਆਰ ਟੈਸਟ ਰਿਪੋਰਟ ਜਮ•ਾਂ ਨਹੀਂ ਕਰਾਉਣਗੇ ਉਹਨਾਂ ਦੀ ਰੈਪਿਡ ਐਂਟੀਜੇਨ ਟੈਸਟਿੰਗ (ਆਰ.ਏ.ਟੀ) ਕਿੱਟਾਂ ਦੁਆਰਾ ਜਾਂਚ ਕੀਤੀ ਜਾਏਗੀ।
ਮੰਤਰੀ ਨੇ ਸਪੱਸ਼ਟ ਕੀਤਾ ਕਿ ਯਾਤਰੀ ਸਰਕਾਰ ਵਲੋਂ ਕੋਵਿਡ -19 ਦੇ ਫੈਲਾਅ ਤੋਂ ਬਚਾਅ ਲਈ ਜਾਰੀ ਕੀਤੇ ਗਏ ਸਾਰੀਆਂ ਸਾਵਧਾਨੀਆਂ ਤੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨਗੇ ਜਿਵੇਂ ਹੱਥਾਂ ਨੂੰ ਸਾਫ ਰੱਖਣਾ, ਮਾਸਕ ਪਹਿਨਣਾ, ਅਤੇ ਸਮਾਜਕ ਦੂਰੀ ਬਣਾਈ ਰੱਖਣਾ ਆਦਿ।
———-