
ਬੁਢਲਾਡਾ, 9 ਮਈ (ਸਾਰਾ ਯਹਾਂ/ ਅਮਨ )— ਅੰਤਰ ਰਾਸ਼ਟਰੀ ਏਸੀਆ ਕੱਪ ਦੇ ਪੜਾਅ—2 ਦੇ ਤੀਰ ਅੰਦਾਜੀ ਮੁਕਾਬਲਿਆਂ ਚ ਪਿੰਡ ਮੰਢਾਲੀ ਦੀ ਖਿਡਾਰਨ ਪਰਨੀਤ ਕੌਰ ਨੇ 2 ਸੋਨ ਅਤੇ 1 ਕਾਂਸੀ ਪਦਕ ਹਾਸਲ ਕੀਤਾ। ਇਸ ਮੌਕੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਜਿਲ੍ਹਾ ਯੋਜਨਾ ਬੋਰਡ ਚੇਅਰਮੈਨ ਚਰਨਜੀਤ ਸਿੰਘ ਅੱਕਾਵਾਲੀ, ਸਾਬਕਾ ਸਰਪੰਚ ਜਗਰੂਪ ਸਿੰਘ, ਸਰਪੰਚ ਕਿਰਨਪਾਲ ਕੌਰ, ਦਰਬਾਰਾ ਸਿੰਘ, ਕੁਲਵਿੰਦਰ ਸਿੰਘ ਕਿੰਦਾ ਮੰਢਾਲੀ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ। ਜਿਕਰਯੋਗ ਹੈ ਕਿ ਇਹ ਏਸ਼ੀਆ ਕੱਪ 29 ਅਪ੍ਰੈਲ ਤੋਂ 6 ਮਈ ਤੱਕ ਓਜ਼ਬਕੋਸਿਤਾਨ ਦੇ ਸ਼ਹਿਰ ਤਾਸ਼ਕੰਦ ਵਿਖੇ ਹੋਇਆ ਜਿੱਥੇ ਪਰਨੀਤ ਕੌਰ ਨੇ ਓਜਬਕਸਿਤਾਨ ਤੀਰ—ਅੰਦਾਜ਼ੀ ਮੁਕਾਬਲਿਆਂ ਦੇ ਟੀਮ ਈਵੈਂਟ ਅਤੇ ਮਿਕਸਡ ਟੀਮ ਮੁਕਾਬਲੇ ਚ 1—1 ਗੋਲਡਰ ਅਤੇ ਵਿਅਕਤੀਗਤ ਮੁਕਾਬਲੇ ਚ ਕਾਂਸੀ ਮੈਡਲ ਹਾਸਲ ਕੀਤਾ ਹੈ। ਖਿਡਾਰਨ ਦੇ ਪਿਤਾ ਮਾਸਟਰ ਅਵਤਾਰ ਸਿੰਘ ਮੰਢਾਲੀ ਨੇ ਦੱਸਿਆ ਕਿ ਪਰਨੀਤ ਕੌਰ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਦੇਖ—ਰੇਖ ਹੇਠ ਪਰਨੀਤ ਨੇ ਹੁਣ ਤੱਕ 13 ਅੰਤਰਰਾਸ਼ਟਰੀ ਮੈਡਲ ਜਿੱਤਣ ਦੇ ਨਾਲ 2 ਵਿਸ਼ਵ ਰਿਕਾਰਡ ਕਾਇਮ ਕੀਤੇ ਹਨ। ਖਿਡਾਰਨ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਆਪਣੇ ਮਾਤਾ—ਪਿਤਾ ਤੇ ਕੋਚ ਨੂੰ ਦਿੰਦਿਆਂ ਦੱਸਿਆ ਕਿ ਉਹ ਜੁਲਾਈ ਮਹੀਨੇ ਆਇਰਲੈਂਡ ਵਿਖੇ ਹੋ ਰਹੇ ਵਿਸ਼ਵ ਯੂਥ ਚੈਂਪੀਅਨਸ਼ਿਪ ਤੀਰ—ਅੰਦਾਜ਼ੀ ਮੁਕਾਬਲਿਆਂ ਦੀ ਭਾਰਤੀ ਟੀਮ ਲਈ ਵੀ ਚੁਣੀ ਗਈ ਹੈ।
