ਫਗਵਾੜਾ 3 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਅੰਗਹੀਣਾਂ ਦੀ ਸੇਵਾ ਨੂੰ ਸਮਰਪਿਤ ਸਮਾਜ ਸੇਵੀ ਜੱਥੇਬੰਦੀ ਕੇ.ਐੱਲ ਚਾਂਦ ਵੈਲਫੇਅਰ ਟਰੱਸਟ ਯੂ.ਕੇ ਦੀ ਪੰਜਾਬ ਇਕਾਈ ਵਲੋਂ ਨਵਾਂ ਸਾਲ ਇਕ ਲੋੜਵੰਦ ਅੰਗਹੀਣ ਨੂੰ ਟਰਾਈ ਸਾਇਕਲ ਭੇਂਟ ਕਰਦਿਆਂ ਮਨਾਇਆ ਗਿਆ। ਟਰੱਸਟ ਦੇ ਸੂਬਾ ਕੋਆਡੀਨੇਟਰ ਰਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਮਹੁੱਲਾ ਧਰਮਕੋਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਆਯੋਜਿਤ ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਅੱਖਾਂ ਦੇ ਮਾਹਿਰ ਡਾਕਟਰ ਐੱਸ ਰਾਜਨ ਨੇ ਸ਼ਿਰਕਤ ਕੀਤੀ ਜਦਕਿ ਵਾਰਡ ਕੌਂਸਲਰ ਬੀਰਾ ਰਾਮ ਵਲਜੋਤ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਡਾ. ਐੱਸ. ਰਾਜਨ ਨੇ ਟਰੱਸਟ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਸਾਰਿਆ ਨੂੰ ਇਹੋ ਜਿਹੇ ਸਮਾਜ ਭਲਾਈ ਦੇ ਕਾਰਜਾਂ ਵਿਚ ਹਿੱਸਾ ਪਾਉਣਾ ਚਾਹੀਦਾ ਹੈ। ਜੋ ਵੀ ਸੰਸਥਾਵਾਂ ਨਿਸ਼ਕਾਮ ਭਾਵਨਾ ਦੇ ਨਾਲ ਲੋੜਵੰਦਾਂ ਦੀ ਸੇਵਾ ਅਤੇ ਸਹਾਇਤਾ ਕਰ ਰਹੀਆਂ ਹਨ, ਉਹਨਾਂ ਨੂੰ ਆਪਣੀ ਨੇਕ ਕਮਾਈ ਵਿਚੋਂ ਆਰਥਕ ਮੱਦਦ ਰਾਹੀਂ ਹੌਸਲਾ ਅਫਜਾਈ ਜਰੂਰ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਦੇ ਨੇਕ ਉਪਰਾਲੇ ਹਮੇਸ਼ਾ ਜਾਰੀ ਰ ਹਿਣ। ਉਨਾਂ ਖਾਸ ਤੌਰ ਤੇ ਟਰੱਸਟ ਦੇ ਸੰਸਥਾਪਕ ਕੇ.ਐੱਲ ਚਾਂਦ ਵਲੋਂ ਅਜਿਹੀ ਨੇਕ ਪਹਿਲ ਲਈ ਉਹਨਾਂ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਵਾਰਡ ਕੌਂਸਲਰ ਬੀਰਾ ਰਾਮ ਵਲਜੋਤ ਨੇ ਵੀ ਰਾਜਿੰਦਰ ਕੁਮਾਰ ਬੰਟੀ ਅਤੇ ਉਹਨਾਂ ਦੀ ਟੀਮ ਦੇ ਇਸ ਉਪਰਾਲੇ ਨੂੰ ਸ਼ਲਾਘਾਯੋਗ ਦੱਸਿਆ ਅਤੇ ਸਮੂਹ ਹਾਜਰੀਨ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਟਰੱਸਟ ਦੇ ਸੂਬਾ ਕੋਆਡੀਨੇਟਰ ਰਜਿੰਦਰ ਕੁਮਾਰ ਬੰਟੀ ਨੇ ਪਤਵੰਤਿਆਂ ਅਤੇ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਟਰੱਸਟ ਦੇ ਦੇਸ਼-ਵਿਦੇਸ਼ ਵਿਚ ਵੱਸਦੇ ਸਮੂਹ ਮੈਂਬਰਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹ ਨੇਕ ਉਪਰਾਲੇ ਅੱਗੇ ਵੀ ਜਾਰੀ ਰੱਖਣਗੇ। ਇਸ ਮੋਕੇ ਟਰੱਸਟ ਕੈਸ਼ੀਅਰ ਆਸ਼ਾ ਰਾਣੀ, ਹਰਜਿੰਦਰ ਗੋਗਨਾ, ਤਾਰਾ ਚੰਦ ਚੰੁਬਰ, ਜਸਵਿੰਦਰ ਸਿੰਘ ਠੇਕੇਦਾਰ ਅਕਾਲਗੜ੍ਹ, ਲਾਇਨ ਗੁਰਦੀਪ ਕੰਗ, ਜਸਵਿੰਦਰ ਢੱਡਾ, ਸ਼ਿੰਗਾਰਾ ਰਾਮ, ਗੁਰਨਾਮ ਲਾਲ ਅਕਾਲਗੜ੍ਹ, ਕੈਲਵਿਨ ਚੁੰਬਰ, ਜੱਸੀ ਅਕਾਲਗੜ੍ਹ, ਅਜਾਇਬ ਸਿੰਘ ਆਰਕੀਟੈਕਟ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ