*ਅੰਕੁਰ ਸਿੰਗਲਾ ਮਾਨਸਾ ਕਲੱਬ ਮਾਨਸਾ ਦੇ ਪ੍ਰਧਾਨ ਨਿਯੁਕਤ-ਕਲੱਬ ਮੈਬਰਾ ਤੇ ਮਾਨਸਾ ਵਾਸੀਆ ਦਿੱਤੀ ਵਧਾਈ*

0
63

ਮਾਨਸਾ, 27 ਮਾਰਚ:- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਮਾਨਸਾ ਕਲੱਬ ਮਾਨਸਾ ਦੀ 2022 ਦੀ ਚੋਣ ਇਲੈਕਸਨ ਕਮੇਟੀ ਦੇ ਡਾਕਟਰ ਰਵਿੰਦਰ ਗਰਗ , ਨਰਾਇਣ ਗਰਗ ਐਡਵੋਕੇਟ ,ਨਵੀਨ ਗੋਇਲ ਐਡਵੋਕੇਟ ,ਸੁਨੀਲ ਬਾਂਸਲ ਐਡਵੋਕੇਟ ,ਡਾਕਟਰ ਅਨੁਰਾਗ ਨਾਗਰਥ ,ਪੰਜ ਮੈਬਰੀ ਕਮੇਟੀ ਦੀ ਨਿਗਰਾਣੀ ਹੇਠ ਅਮਨ ਸਾਤੀ ਨਾਲ ਸੰਪੂਰਨ ਹੋਈ ।ਇਸ ਮੋਕੇ ਅੰਕੁਰ ਸਿੰਗਲਾ ਨੂੰ ਦੋ ਸਾਲਾ ਲਈ ਸਾਰੇ ਕਲੱਬ ਮੈਬਰਾ ਦੀ ਸਹਿਮਤੀ ਨਾਲ ਮਾਨਸਾ ਕਲੱਬ ਮਾਨਸਾ ਦਾ ਪ੍ਰਧਾਨ ਨਿਯੁਕੱਤ ਕਰ ਦਿੱਤਾ ਗਿਆ ।ਉਹਨਾ ਮੁਕਾਬਲੇ ਕਿਸੇ ਵੀ ਹੋਰ ਉਮੀਦਵਾਰ ਨੇ ਪ੍ਰਧਾਨਗੀ ਦੀ ਚੋਣ ਲਈ ਦਾਅਵੇਦਾਰੀ ਪੇਸ ਨਹੀ ਕਿਤੀ ।ਇਸ ਤੇ ਇਲੈਕਸਨ ਕਮੇਟੀ ਵੱਲੋ ਸਾਰੇ ਕਲੱਬ ਮੈਬਰਾ ਦੀ ਸਹਿਮਤੀ ਨਾਲ ਅੰਕੁਰ ਸਿੰਗਲਾ ਨੂੰ ਪ੍ਰਧਾਨ ,ਦਿਨੇਸ ਗੋਇਲ ਮੀਤ ਪ੍ਰਧਾਨ ,ਰਾਮੇਸ ਜਿੰਦਲ ਜਨਰਲ ਸਕੱਤਰ ,ਸਤੀਸ ਬੋਬੀ ਖਜਾਨਚੀ ,ਸੰਦੀਪ ਗੋਇਲ ਜੁਆਇਟ ਸਕੱਤਰ ਨਿਯੁੱਕਤ ਕਿਤਾ ਗਿਆ।ਅੰਕੁਰ ਸਿੰਗਲਾ ਨੇ ਕਿਹਾ ਕਿ ਜੋ ਜਿੰਮੇਵਾਰੀ ਸਾਰੇ ਕਲੱਬ ਮੈਬਰਾ ਨੇ ਉਹਨਾ ਨੂੰ ਦਿਤੀ ਹੈ ਉਹ ਉਸ ਜਿੰਮੇਵਾਰੀ ਨੂੰ ਪੂਰੀ ਬਿਹਤਰੀ ਨਾਲ ਨਿਭਾਉਣਗੇ ।ਉਹਨਾ ਕਿਹਾ ਕਿ ਮਾਨਸਾ ਕਲੱਬ ਮਾਨਸਾ ਸਹਿਰ ਦੇ ਵਿਚਕਾਰ ਇੱਕੋ ਇੱਕ ਅਜਿਹਾ ਕਲੱਬ ਹੈ ਜਿਸ ਵਿੱਚ ਮਾਨਸਾ ਸਹਿਰ ਦੀ ਕਰੀਮ ,ਚਾਹੇ ਉਹ ਡਾਕਟਰ ,ਐਡਵੋਕੇਟ, ਵਿਧਾਇਕ ,ਸਾਬਕਾ ਵਿਧਾਇਕ ,ਕੈਬਨਿਟ ਮੰਤਰੀ ਤੇ ਕਈ ਪ੍ਰਸ਼ਾਸਨਿਕ ਅਧਿਕਾਰੀ ਤੇ ਵੱਖ ਸਹਿਰ ਦੇ ਪਤਵੰਤੇ ਸੱਜਣ ਇਸ ਦੇ ਮੈਬਰ ਹਨ ।ਨਵਨਿਯੁਕਤ ਕਲੱਬ ਪ੍ਰਧਾਨ ਨੇ ਦੱਸਿਆ ਕਿ ਕਲੱਬ ਵਿੱਚ ਜਿੰਮ ,ਬੈਡਮੈਟਨ ,ਸਨੁਕਰ,ਟੇਬਲ ਟੈਨਿਸ ਵਰਗੀਆ ਐਕਟਵਿਟੀਆ ਦਾ ਮੈਬਰਾ ਲਈ ਵਿਸੇਸ ਪ੍ਰਬੰਧ ਹੈ ਤਾ ਜੋ ਉਹ ਆਪਨਾ ਸਮਾ ਵਧੀਆ ਵਤੀਤ ਕਰਨ ਤੇ ਸਿਹਤ ਪੱਖੋ ਵੀ ਰਿਸਟ ਪੁਸਟ ਰਹਿਣ ਉਹਨਾ ਕਿਹਾ ਕਿ ਆਉਣ ਵਾਲੇ ਦਿਨਾ ਵਿੱਚ ਕਲੱਬ ਵਿੱਚ ਸਾਰੇ ਕਲੱਬ ਮੈਬਰਾ ਦੇ ਦੇ ਮਾਰਗ ਦਰਸਨ ਤੇ ਸਹਿਯੋਗ ਨਾਲ ਇਸ ਦੀ ਬਿਹਤਰੀ ਲਈ ਯਤਨ ਕਿਤੇ ਜਾਣਗੇ ,ਤੇ ਹੋਰ ਵੀ ਕਈ ਵੱਡੇ ਕਲੱਬਾ ਨਾਲ ਰਾਬਤਾ ਕਰਕੇ ਉਹਨਾ ਨੂੰ ਮਾਨਸਾ ਕਲੱਬ ਮਾਨਸਾ ਨਾਲ ਜੋੜਿਆ ਜਾਵੇਗਾ ।ਅੰਤ ਵਿੱਚ ਸਾਰੇ ਕਲੱਬ ਮੈਬਰਾ ਤੇ ਮਾਨਸਾ ਵਾਸੀਆ ਨੇ ਅੰਕੁਰ ਸਿੰਗਲਾ ਨੂੰ ਵਧਾਈ ਦਿੱਤੀ।

LEAVE A REPLY

Please enter your comment!
Please enter your name here