
ਮਾਨਸਾ/ਬੋਹਾ, 14 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ): ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੋਹਾ ਵਿਖੇ ਕੌਮੀ ਸੇਵਾ ਯੋਜਨਾ ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਰਘਬੀਰ ਸਿੰਘ ਮਾਨ ਅਤੇ ਸਕੂਲ ਪਿ੍ਰੰਸੀਪਲ ਪਰਮਿੰਦਰ ਤਾਂਗੜੀ ਦੀ ਅਗਵਾਈ ਵਿੱਚ ਪੂਰੇ ਭਾਰਤ ਵਿੱਚ ਮਨਾਏ ਜਾ ਰਹੇ 75ਵੇਂ ਅਜ਼ਾਦੀ ਦੇ ਅਮਿ੍ਰਤ ਮਹਾਂਉਤਸਵ ਨੂੰ ਸਮਰਪਿਤ ਭਾਸ਼ਣ, ਕਾਵਿ ਉਚਾਰਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲ ਦੇ 50 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।
ਸਹਾਇਕ ਡਾਇਰੈਕਟਰ ਸ੍ਰੀ ਰਘਬੀਰ ਸਿੰਘ ਮਾਨ ਨੇ ਦੱਸਿਆ ਕਿ ਮੁਕਾਬਲਿਆਂ ਦੇ ਸਮੁੱਚੇ ਅਯੋਜਨ ਦਾ ਕਾਰਜਭਾਰ ਐਨ ਐਸ ਐਸ ਪ੍ਰੋਗਰਾਮ ਅਫ਼ਸਰ ਨਵਨੀਤ ਕੱਕੜ ਅਤੇ ਅਧਿਆਪਿਕਾ ਕਰਮਜੀਤ ਕੌਰ ਨੇ ਸਾਂਭਿਆ। ਭਾਸ਼ਣ ਮੁਕਾਬਲੇ ਵਿੱਚ ਗਿਆਰਵੀਂ ਜਮਾਤ ਦੀ ਬੇਅੰਤ ਕੌਰ ਨੇ ਬਾਜੀ ਮਾਰੀ ਅਤੇ ਕਵਿਤਾ ਉਚਾਰਣ ਵਿੱਚ ਖੁਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਵਿੱਚ ਰੁਹਾਸ਼ਿਂਕਾ ਨੇ ਬਹੁਤ ਭਾਵਪੂਰਤ ਪੇਂਟਿੰਗ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਪਿ੍ਰੰਸੀਪਲ ਪਰਮਿੰਦਰ ਤਾਂਗੜੀ, ਕੈਪਟਨ ਬਿੱਕਰ ਸਿੰਘ, ਮਿਸ਼ਰਾ ਸਿੰਘ, ਸੁਨੀਲ ਕੁਮਾਰ, ਪਵਨਦੀਪ ਸਿੰਘ ਅਤੇ ਅਜੇਪਾਲ ਸਿੰਘ ਨੇ ਸਨਮਾਨਿਤ ਕੀਤਾ। ਅੰਤ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੋਗਰਾਮ ਅਫ਼ਸਰ ਨਵਨੀਤ ਕੱਕੜ ਨੇ ਕਿਹਾ ਕਿ ਅਜ਼ਾਦੀ ਦੇ ਇਤਿਹਾਸ ਨੂੰ ਸਾਨੂੰ ਮਨ ਵਿੱਚ ਵਸਾਉਣਾ ਪਵੇਗਾ ਅਤੇ ਅਜ਼ਾਦ ਭਾਰਤ ਦੇ ਅਜ਼ਾਦ ਨਾਗਰਿਕ ਵੱਜੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰਨਾ ਪਵੇਗਾ।
I/409172/2022
