ਬੁਢਲਾਡਾ ੨੨ ਅਪ੍ਰੈਲ (ਅਮਨ ਮਹਿਤਾ)ਨਜਦੀਕ ਪਿੰਡ ਅਹਿਮਦਪੁਰ ਵਿਖੇ ਅੱਜ ਦੁਪਹਿਰ ਸਮੇਂ ਕਣਕ ਦੇ ਨਾੜ ‘ਚੋਂ ਨਿਕਲਦੀਆਂ ਅੱਗ ਦੀਆਂ ਲਾਂਟਾ ਨੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵਖਤ ਪਾ ਦਿੱਤਾ। ਮੌਕੇ ਉਤੇ ਪਹੁੰਚੇ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਇਸ ਅੱਗ ਤੇ ਫੌਰੀ ਤੌਰ ਤੇ ਕਾਬੂ ਨਾਂ ਪਾਇਆ ਜਾਂਦਾ ਤਾਂ ਪੱਤਾ ਨਹੀ ਕਿੰਨੇ ਕੁ ਕਿਸ਼ਾਨਾਂ ਦੀ ਕਣਕ ਨੇ ਸੜ੍ਹ ਜਾਣਾ ਸੀ। ਪਰ ਪਾਣੀ ਵਾਲੀਆਂ ਟੈਕੀਆਂ ਲੈ ਕੇ ਪਹੁੰਚੇ ਪਿੰਡ ਦੇ ਲੋਕਾਂ ਤੋਂ ਇਲਾਵਾ ਨੇੜਲੇ ਪਿੰਡਾਂ ਬਰ੍ਹੇ ਕੁਲੈਹਰੀ ਅੰਦਰ ਹੋਈ ਅਨਾਉਸ਼ਮੈਂਟ ਤੋ ਬਾਅਦ ਲੋਕਾਂ ਦੇ ਉਮੜੇ ਹਜੂਮ ਅਤੇ ਮਾਨਸਾ ਤੋਂ ਪਹੁੰਚੀ ਫਾਇਰਬਿਗ੍ਰੇਡ ਵੱਲੋਂ ਮਿਟਾਂ ਵਿੱਚ ਹੀ ਅੱਗ ਨੂੰ ਕਾਬੂ ਕਰ ਲਿਆ ਗਿਆ। ਮੌਕੇ ਤੋਂ ਇਕਤਰ ਕੀਤੀ ਜਾਣਕਾਰੀ ਅਨੁਸਾਰ ਵੇਖਦੇ ਹੀ ਵੇਖਦੇ ਅੱਗ ਨੇ ਅਹਿਮਦਪੁਰ ਦੇ ੩ ਕਿਸਾਨਾਂ ਅਮਰਜੀਤ ਸਿੰਘ, ਬਲਦੇਵ ਸਿੰਘ ਅਤੇ ਸੀਤਾ ਰਾਮ ਦੇ ਸਾਢੇ ਪੰਜ ਏਕੜ ਨੂੰ ਪ੍ਰਭਾਵਿਤ ਕੀਤਾ ਹੈ। ਅੱਗ ਲੱਗਣ ਦੇ ਕਾਰਨਾ ਦਾ ਕੁੱਝ ਵੀ ਪਤਾ ਨਹੀ ਚੱਲ ਸਕਿਆ। ਇਸ ਮੌਕੇ ਪੀੜਤ ਕਿਸਾਨ ਸੀਤਾ ਰਾਮ ਨੇ ਦੱਸਿਆ ਕਿ ਉਸ ਦਾ ਤਿੰਨ ਏਕੜ ਨਾੜ ਸੜ੍ਹਕੇ ਸੁਆਹ ਹੋ ਗਿਆ ਹੈ, ਜੋ ਕਿ ਉਸਨੇ ਇਹ ਵਾਹਨ ਠੇਕੇ ਤੇ ਲੈ ਕੇ ਖੇਤੀ ਕਰ ਰਿਹਾ ਸੀ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਇਹਨਾਂ ਪੀੜਤ ਕਿਸ਼ਾਨਾ ਲਈ ਮੁਆਵਜੇ ਦੀ ਮੰਗ ਕੀਤੀ ਹੈ। ਇਸ ਮੌਕੇ ਪਹੁੰਚੀ ਪੁਲਿਸ ਪਾਰਟੀ ਅੱਗ ਲੱਗਣ ਦੇ ਕਾਰਨਾ ਦਾ ਪਤਾ ਲਗਾਉਣ ਵਿਚ ਲੱਗੀ ਹੋਈ ਹੈ। ਲੋੜ ਹੈ ਹਾੜੀ ਦੇ ਸੀਜਨ ਵਿੱਚ ਕਿਸ਼ਾਨਾ ਨੂੰ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਚੌਕੰਨੇ ਹੋ ਕੇ ਕਣਕ ਦੀ ਵਢਾਈ ਕਰਨ ਦੀ ਤਾਂ ਜੋ ਅਜਿਹੀਆਂ ਅਣਹੋਣੀਆਂ ਤੋਂ ਬਚਿਆ ਜਾ ਸਕੇ।ReplyForward