
“ਅਸੀਸਾਂ ਦੇ ਵਰ੍ਹਦੇ ਮੀਂਹ ਵਿੱਚ ਭਿੱਜ ਰਹੇ ਨੇ ਸਿਹਤ ਕਰਮੀ”
ਇਸ ਦੁਨਿਆਵੀ ਧਰਤੀ ਤੇ ਜਦੋਂ ਕਦੇ ਵੀ ਕੋਈ ਛੋਟੀ ਜਾਂ ਵੱਡੀ ਮੁਸੀਬਤ ਪਈ ਹੈ ਉਦੋਂ ਤੋਂ ਹੀ ਇਨਸਾਨੀ ਰੂਪ ਵਿੱਚ ਮਿਲੀ ਮਨੁੱਖੀ ਜ਼ਿੰਦਗੀ ਨੇ ਹਰ
ਹੀਲਾ ਵਸੀਲਾ ਵਰਤ ਕੇ ਹਰ ਮੁਸੀਬਤ ਵਿੱਚੋਂ ਆਪਣੇ ਆਪ ਨੂੰ ਅਤੇ ਹੋਰਨਾਂ ਨੂੰ ਕੱਢਣ ਦੀ ਹਰ ਸੰਭਵ ਕੀਤੀ ਹੈ।ਕਿਉਂ ਕਿ ਸਦੀਆਂ ਤੋਂ ਹੀ ਇਹ
ਦੇਖਣ ਜਾਂ ਸੁਣਨ ਵਿੱਚ ਆਇਆ ਹੈ ਕਿ ਹਰ ਸਦੀ ਵਿੱਚ ਕੋਈ ਨਾ ਕੋਈ ਅਜਿਹੀ ਭਿਆਨਕ ਘਟਨਾ ਵਾਪਰਦੀ ਹੈ ਜੋ ਇਨਸਾਨ ਨੂੰ ਬਹੁਤ ਕੁਝ ਸਿਖਾ ਕੇ
ਜਾਂਦੀ ਹੈ।ਮਨੁੱਖ ਦੇ ਹੱਥੋਂ ਬੜਾ ਅਹਿਜਾ ਕੁੱਝ ਲੈ ਕੇ ਨਿਕਲ ਜਾਂਦੀ ਹੈ ਜੋ ਮੁੜ ਕਦੇ ਕਿਸੇ ਵੀ ਕੀਮਤ ਨੂੰ ਅਦਾ ਕਰਕੇ ਨਹੀ ਮਿਲਿਆ।ਪਰ ਇਹ
ਭਿਆਨਕ ਸਮਾਂ ਮਨੁੱਖ ਨੂੰ ਸੋਚਣ ਲਈ ਮਜ਼ਬੂਰ ਕਰਦਾ ਚੱਕਵੇਂ ਕਦਮੀ ਦੂਰ ਨਿਕਲਦਾ ਹੋਇਆ ਜਿੱਤ ਪ੍ਰਾਪਤ ਕਰਨ ਦੀ ਚੇਟਕ ਲਾ ਜਾਂਦਾ ਹੈ।ਹਰ
ਮਨੁੱਖ ਨੇ ਹਮੇਸ਼ਾ ਇਹੀ ਚਾਹਤ ਰੱਖੀ ਹੈ ਕਿ ਜ਼ਿੰਦਗੀ ਵਿੱਚ ਹਮੇਸ਼ਾ ਉਸ ਨੂੰ ਜਿੱਤ ਨਸੀਬ ਹੁੰਦੀ ਰਹੇ ਕਿaੁਂ ਕਿ ਜਿੱਤ ਦਾ ਸਰੂਰ ਹੀ ਅਲੱਗ
ਹੁੰਦਾ ਹੈ।ਆਪਣੀ ਮੰਜ਼ਿਲ ਮਕਸੂਦ ਨੂੰ ਪਾਉਣ ਲਈ ਮਨੁੱਖ ਸਦਾ ਹੀ ਯਤਨਸ਼ੀਲ ਰਿਹਾਂ ਹੈ।ਚੁਣੌਤੀਆਂ ਨੂੰ ਸਵੀਕਾਰ ਕਰਕੇ ਹੀ ਅਸਲੀ ਜ਼ਿੰਦਗੀ
ਜਿਊਣ ਦਾ ਮਜ਼ਾ ਆਉਦਾ ਹੈ।ਜੇਕਰ ਬੱਲਬ ਦਾ ਖੋਜ਼ਕਾਰ ਖੋਜ਼ੀ ਥਾਮਸ ਐਡੀਸਨ ਅਸਫਲਤਾਵਾਂ ਅੱਗੇ ਹਾਰ ਮੰਨ ਕੇ ਗੋਡੇ ਟੇਕ ਜਾਂਦਾ ਤਾਂ ਅੱਜ
ਅਸੀਂ ਰਾਤ ਨੂੰ ਦਿਨ ਵਰਗੀ ਰੋਸ਼ਨੀ ਦੇ ਚਾਨਣ ਨੂੰ ਸਾਇਦ ਨਾ ਮਾਣ ਸਕਦੇ।ਇਸ ਲਈ ਜਦੋਂ ਮਨੁੱਖ ਦੀ ਕਰਨੀ ਤੇ ਕਥਨੀ ਇੱਕ ਹੋ ਜਾਂਦੀ ਹੈ ਤਾਂ
ੱਿਜੱਤ ਆਪਣੇ ਆਪ ਹਮੇਸ਼ਾ ਤੁਹਾਡੇ ਬੂਹੇ ਤੇ ਆ ਦਸਤਕ ਦੇਣ ਆ ਜਾਂਦੀ ਹੈ ਅਤੇ ਜਿੱਤ ਦਾ ਹਰ ਪਲ ਤੁਹਾਡੇ ਲਈ ਸਦੀਵੀ ਖੁਸ਼ੀ ਦਾ ਪ੍ਰਤੀਕ ਬਣ
ਜਾਂਦਾ ਹੈ।ਔਖੇ ਯਤਨਾਂ ਨਾਲ ਪ੍ਰਾਪਤ ਕੀਤੀਆਂ ਜਿੱਤਾਂ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਹੈ।ਅੱਜ ਸਾਰਾ ਸੰਸਾਰ ਕਰੋਨਾ ਦੇ ਕਹਿਰ ਨਾਲ ਤ੍ਰਾਹ
ਤ੍ਰਾਹ ਕਰ ਰਿਹਾ ਹੈ ਇਸ ਬਿਮਾਰੀ ਵਿੱਚ ਦੁਸ਼ਮਣ ਭਾਵੇਂ ਅਦਿੱਖ ਹੈ।ਪਰ ਇਸ ਅਦਿੱਖ ਵਾਇਰਸ਼ ਦਾ ਖੌਫ ਜਿਆਦਾ ਹੈ।ਇੰਨੇ ਖੋਫ ਦੇ ਬਾਂਵਜੂਦ
ਵੀ ਅੱਜ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਕੋਵਿਡ ੧੯ ਦੇ ਨਾਮ ਨਾਲ ਜਾਣੀ ਜਾਂਦੀ ਬਿਮਾਰੀ ਤੇ ਪੂਰੀ ਦੁਨੀਆਂ ਦੇ ਜਨਤਿਕ ਖੇਤਰਾਂ ਦੇ ਸਿਹਤ ਵਿਭਾਗ
ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਡਾਕਟਰਾਂ ਅਤੇ ਸਮੂਹ ਸਿਹਤ ਕਰਮਚਾਰੀਆਂ ਵੱਲੋਂ ਇਸ ਨੂੰ ਖਤਮ ਕਰਨ ਲਈ ਨਿਭਾਏ ਜਾ ਰਹੇ ਫਰਜ਼ਾਂ ਨੂੰ
ਕਦੇ ਨਾ ਕਦੇ ਇਤਹਾਸਕ ਪੰਨਿਆਂ ਤੇ ਜਰੂਰ ਉੁਕਰਿਆ ਜਾਵੇਗਾ।ਜੋ ਦਿਨ ਰਾਤ ਇੱਕ ਕਰਕੇ ਇਸ ਬਿਮਾਰੀ ਦੇ ਖਾਤਮੇ ਲਈ ਆਪਣੀਆਂ ਅਹਿਮ
ਭੁਮਿਕਾ ਨਿਭਾ ਰਹੇ ਹਨ।ਜਿੱਥੇ ਕਿਸੇ ਦੇ ਖੰਘਣ ਜਾ ਛਿੱਕਣ ਤੋਂ ਵੀ ਲੋਕਾਂ ਦਾ ਦਿਲ ਕੰਬ ਜਾਂਦਾ ਹੈ ਉੱਥੈ ਸਿਹਤ ਵਿਭਾਗ ਦੇ ਕਰਮਚਾਰੀਆਂ
ਵੱਲੋਂ ਇਸ ਅਣਦਿੱਖ ਦੁਸ਼ਮਣ ਨਾਲ ਬਿਲਕੁਲ ਸਿੱਧਾ ਮੱਥਾ ਲਾ ਕੇ ਲੋਕਾਂ ਨੂੰ ਇਸ ਤੋਂ ਬਚਣ ਲਈ ਕਰੋਨਾ ਦੀ ਦਵਾਈ ਦੀ ਅਣਹੋਂਦ ਕਾਰਨ ਸਰੀਰਕ ਦੂਰੀ
ਦੇ ਵੱਖ ਵੱਖ ਫਾਇਦੇ ਤੇ ਸਾਵਧਾਨੀਆਂ ਦੱਸੀਆਂ ਜਾ ਰਹੀਆਂ ਹਨ।ਅਮੀਰਾਂ ਤੋਂ ਆਈ ਇਹ ਬਿਮਾਰੀ ਗਰੀਬਾਂ ਉੱਤੇ ਭਾਰੂ ਪੈ ਰਹੀ ਹੈ।ਇਸ
ਦੁਖਦਾਈ ਸਮੇਂ ਵਿੱਚ ਨਿੱਜ਼ੀ ਖੇਤਰ ਦੇ ਬਹੁਤ ਸਾਰੇ ਸੁਪਰਸਪੈਸ਼ਲਿਟੀ ਹਸਪਤਾਲ ਵੀ ਹੱਥ ਖੜੇ ਕਰ ਗਏ ਹਨ।ਪਰ ਇਸ ਸੰਕਟ ਭਰੇ ਸਮੇਂ ਵਿੱਚ ਜਿੱਥੇ
ਪਬਲਿਕ ਸਿਹਤ ਸਹੂਲਤਾਂ ਨੇ ਕਰੋਨਾ ਦੇ ਮਰੀਜ਼ਾ ਨੂੰ ਆਪਣੀ ਹਿੱਕ ਨਾਲ ਲਾਇਆ aੁੱਥੇ ਹੀ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਕਰਮਚਾਰੀਆਂ ਨੇ
ਲੋਕਾਂ ਦੀ ਨਬਜ਼ ਪਛਾਣਦੇ ਹੋਏ ਇਸ ਔਖੀ ਘੜੀ ਸਮੇਂ ਉਹਨਾਂ ਦੀ ਬਾਂਹ ਫੜੀ ਹੈ।ਲੋਕਾਂ ਦੇ ਘਰਾਂ ਦੀਆਂ ਬਰੂਹਾਂ ਤੇ ਪਹੁੰਚ ਕੇ ਸਮੁਚਾ
ਸਿਹਤ ਵਿਭਾਗ ਜਿੱਥੇ ਦਿਨ ਰਾਤ ਪ੍ਰੀਵਾਰਾਂ ਦਾ ਹਾਲ ਚਾਲ ਪੁੱਛ ਰਿਹਾ ਹੈ aੁੱਥੇ ਹੀ ਘਰਾਂ ਵਿੱਚ ਬਾਹਰੋਂ ਆਏ ਪ੍ਰੀਵਾਰਕ ਮੈਬਰਾਂ ਦੀ ਟਰੈਵਲ
ਹਿਸਟਰੀ ਲੈ ਕੇ ਉਹਨਾਂ ਨੂੰ ਕਰੋਨਾ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪਾਲਣ ਕਰਨ ਲਈ
ਪ੍ਰੇਰਿਤ ਕਰ ਰਿਹਾ ਹੈ।ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਹਰ ਪਾਸਿਓ ਸ਼ਲਾਘਾ ਹੋ ਰਹੀ ਹੈ ਇਸ ਦੇ ਨਾਲ
ਨਾਲ ਬਹੁਤ ਸਾਰੇ ਲੋਕਾਂ ਵੱਲੋਂ ਸਿਹਤ ਕਰਮਚਾਰੀਆਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਜਗ੍ਹਾ ਜਗ੍ਹਾ ਤੇ ਵੱਖ ਵੱਖ ਤਰਾਂ ਨਾਲ ਉੰਨਾਂ ਨੂਂ
ਸਨਮਾਨਿਤ ਕੀਤਾ ਜਾ ਰਿਹਾ ਹੈ।ਭਾਵੇ ਉਹ ਫੁੱਲਾਂ ਦੀ ਵਰਖਾ,ਹਾਰ, ਸਨਮਾਨ ਪੱਤਰ,ਮੈਂਮੇਟੋ.ਅਤੇ ਹੋਰ ਕਈ ਤਰਾਂ ਦੇ ਗਿਫਟਸ ਵਗੈਰਾ ਉਹਨਾਂ
ਦੀ ਹੌਸਲਾਂ ਅਫਜ਼ਾਈ ਲਈ ਸਨਮਾਨ ਵਜ਼ੋਂ ਦਿੱਤੇ ਜਾ ਰਹੇ ਹਨ।ਜੋ ਉਹਨਾਂ ਦਾ ਮਨੋਬਲ ਵਧਾ ਕੇ ਹੋਰ ਅੱਗੇ ਵਧਣ ਲਈ ਜ਼ਜਬਾ ਅਤੇ ਉਤਸ਼ਾਹ ਪੈਦਾ
ਕਰਦੇ ਹਨ ਪ੍ਰੰਤੂ ਇਸ ਤੋਂ ਵੀ ਵਧ ਕੇ ਗਲੀਆਂ ਮੁਹੱਲਿਆਂ ਵਿੱਚੌਂ ਲੰਘਦੇ ਸਿਹਤ ਕਰਮੀਆਂ ਨੂੰ ਜਦੋਂ ਹਰ ਗਲੀ ਮੁਹੱਲੇ ਦਾ ਹਰ ਵਸਨੀਕ ਆਪਣੀ
ਧੁਰ ਅੰਦਰ ਆਤਮਾ ਵਿੱਚੋਂ ਆਪ ਮੁਹਾਰ ਨਿਕਲਦੀਆਂ ਅਸੀਸਾਂ ਦੇ ਰਿਹਾਂ ਹੁੰਦਾਂ ਤਾਂ ਕਈ ਵਾਰ ਇੰਝ ਲਗਦਾ ਕਿ ਅਸੀਸਾਂ ਦੇ ਵਰਦੇ ਮੀਂਹ
ਵਿੱਚ ਭਿੱਜਕੇ ਜੋ ਸਕੂਨ ਮਨ ਨੂੰ ਮਿਲਦਾ ਹੈ ਉਸ ਦੇ ਸਾਹਮਣੇ ਮਿਲੇ ਮਾਨ ਸਨਮਾਨ ਦਾ ਕੱਦ ਛੋਟਾਂ ਲ਼ੱਗਣ ਲੱਗਦਾ ਹੈ ਕਿਉਂ ਕਿ ਅਸੀਸਾਂ ਦੇ
ਵਰਦ੍ਹੇ ਮੀਹ ਭਿੱਜਣਾ ਕੇਵਲ ਉਹਨਾਂ ਲੋਕਾਂ ਦੇ ਹਿੱਸੇ ਹੀ ਆਉਂਦਾ ਹੈ ਜੋ ਵਕਤ ਸਿਰ ਹਰ ਕਿਸੇ ਦੇ ਕੰਮ ਆਉਦੇਂ ਹੋਏ ਲੋਕ ਸੇਵਾ ਲਈ ਤੱਤਪਰ
ਰਹਿੰਦੇ ਹਨ ਅਤੇ ਹਰ ਚੁਣੌਤੀ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਜਿੱਤ ਹਾਸਲ ਕਰਕੇ ਚਾਨਣ ਮੁਨਾਰਾ ਬਣਦੇ ਹਨ।
ਲੇਖਕ:ਜਗਦੀਸ਼ ਸਿੰਘ ਪੱਖੌ (ਸਿਹਤ ਇੰਸਪੈਕਟਰ)
ਪਿੰਡ ਤੇ ਡਾਕ:ਪੱਖੋ ਕਲਾਂ ਤਹਿ ਤਪਾ(ਬਰਨਾਲਾ)
