ਮਾਨਸਾ 23 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ):
ਸਥਾਨਕ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ ਵਲੋਂ ਰਾਮ ਲੀਲਾ ਦੀ ਦਸਵੀਂ ਨਾਇਟ ਦੌਰਾਨ ਹਨੂੰਮਾਨ ਜੀ ਅਸ਼ੋਕ ਵਾਟਿਕਾ ਪੁੱਜ ਕੇ ਮਾਤਾ ਸੀਤਾ ਜੀ ਨੂੰ ਸ਼੍ਰੀ ਰਾਮ ਜੀ ਦਾ ਸੰਦੇਸ਼ ਦੇਣ ਪੰਹੁਚੇ।ਦਸਵੇਂ ਦਿਨ ਦੀ ਨਾਈਟ ਦਾ ਉਦਘਾਟਨ ਡਿੰਪਲ ਅਰੋੜਾ ਮੋਫ਼ਰ ਸਟੀਲ ਐਂਡ ਸਕਰੈਪ ਮਾਨਸਾ ਕੈਂਚੀਆਂ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ਅਤੇ ਆਰਤੀ ਦੀ ਰਸਮ ਪੁਨੀਤ ਕੁਮਾਰ ਅਤੇ ਜੁਗਲ ਕੁਮਾਰ ਗੋਲਡਨ ਟਾਈਪ ਐਂਡ ਕਮਰਸਿ਼ਅਲ ਕਾਲਜ ਮਾਨਸਾ ਵੱਲੋਂ ਅਦਾ ਕੀਤੀ ਗਈ।
ਕਲੱਬ ਦੇ ਚੇਅਰਮੈਨ ਅਸ਼ੋਕ ਗਰਗ ਅਤੇ ਪ੍ਰਧਾਨ ਪ੍ਰਵੀਨ ਗੋਇਲ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ਼ ਤੋਂ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾ ਰਿਹਾ ਹੈ, ਤਾਂ ਜੋ ਨਵੀਂ ਪੀੜ੍ਹੀ ਪ੍ਰਭੂ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ਤੋਂ ਸਿੱਖਿਆ ਗ੍ਰਹਿਣ ਕਰਕੇ ਨੇਕ ਕਾਰਜਾਂ ਵਿੱਚ ਆਪਣਾ ਸਹਿਯੋਗ ਦੇ ਸਕੇ।
ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲਿਆ, ਕੈਸ਼ੀਅਰ ਸੁਸ਼ੀਲ ਕੁਮਾਰ ਵਿੱਕੀ, ਬਿਲਡਿੰਗ ਇੰਚਾਰਚ ਵਰੁਣ ਬਾਂਸਲ ਵੀਨੂੰ, ਨਾਈਟ ਇੰਚਾਰਜ ਸ਼੍ਰੀ ਅਮਨ ਗੁਪਤਾ ਮੌਜੂਦ ਸਨ। ਇਸ ਦੌਰਾਨ ਪੰਹੁਚੀਆਂ ਮੋਹਤਵਰ ਸਖ਼ਸੀ਼ਅਤਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ ਭੇਟ ਕੀਤਾ ਗਿਆ।
ਐਕਟਰ ਬਾਡੀ ਦੇ ਪ੍ਰਧਾਨ ਰਾਜ ਕੁਮਾਰ ਰਾਜੀ ਨੇ ਦੱਸਿਆ ਕਿ ਅੱਜ ਦੀ ਨਾਇਟ ਦਾ ਸ਼ੁਭ ਆਰੰਭ ਸ਼੍ਰੀ ਰਾਮ ਲਛਮਣ ਅਤੇ ਹਨੂੰਮਾਨ ਜੀ ਦੀ ਆਰਤੀ ਕਰਕੇ ਕੀਤਾ ਗਿਆ।ਨਾਇਟ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਪ੍ਰਭੂ ਸ਼੍ਰੀ ਰਾਮ ਜੀ ਦੇ ਆਦੇਸ਼ ਪ੍ਰਾਪਤ ਕਰਕੇ ਹਨੂੰਮਾਨ ਜੀ ਲੰਕਾ ਪਹੁੰਚਦੇ ਹਨ, ਉਥੇ ਮਾਤਾ ਸੀਤਾ ਅਤੇ ਰਾਵਣ ਵਿਚਕਾਰ ਹੋਏ ਸ਼ਬਦਾਂ ਦੇ ਯੁੱਧ ਨੂੰ ਸੁਣਦੇ ਹਨ, ਮਾਤਾ ਸੀਤਾ ਰਾਵਣ ਵੱਲੋਂ ਕੀਤੇ ਜਾ ਰਹੇ ਮਾਨਸਿਕ ਉਤਪੀੜਨ ਤੋਂ ਤੰਗ ਹੋ ਕੇ ਪ੍ਰਭੂ ਸ਼੍ਰੀ ਰਾਮ ਜੀ ਨੂੰ ਯਾਦ ਕਰਦੇ ਹਨ ਅਤੇ ਹਨੂੰਮਾਨ ਜੀ ਮਾਤਾ ਸੀਤਾ ਜੀ ਨੂੰ ਰਾਮ ਚੰਦਰ ਜੀ ਦਾ ਸੰਦੇਸ਼ ਪੰਹੁਚਾਉਂਦੇ ਹਨ, ਹਨੂੰਮਾਨ ਜੀ ਕਿਸ ਤਰ੍ਹਾਂ ਅਸ਼ੋਕ ਵਾਟਿਕਾ ਉਜਾੜਦੇ ਹਨ ਅਤੇ ਰਾਵਣ ਦੇ ਬਲਸ਼ਾਲੀ ਪੁੱਤਰ ਅਕਸ਼ੇ ਕੁਮਾਰ ਦਾ ਬਧ ਕਰ ਦਿੰਦੇ ਹਨ, ਰਾਵਣ ਵੱਲੋਂ ਹਨੂੰਮਾਨ ਜੀ ਦੀ ਲੰਗੂਣ ਨੂੰ ਅੱਗ ਲਗਾਈ ਜਾਂਦੀ ਹੈ ਅਤੇ ਬਜਰੰਗ ਬਲੀ ਜੀ ਸਾਰੀ ਲੰਕਾ ਨੂੰ ਅੱਗ ਦੇ ਹਵਾਲੇ ਕਰ ਦਿੰਦੇ ਹਨ।ਇਨ੍ਹਾਂ ਸਾਰੇ ਹੀ ਦ੍ਰਿਸ਼ਾਂ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ ਅਤੇ ਇਸ ਮੌਕੇ ਬਜਰੰਗ ਬਲੀ ਜੀ ਦੇ ਜੈਕਾਰਿਆਂ ਨਾਲ ਪੂਰਾ ਪੰਡਾਲ ਗੂੰਜ ਉਠਿਆਂ।
10ਵੀਂ ਨਾਈਟ ਦੌਰਾਨ ਅਸ਼ੋਕ ਵਾਟਿਕਾ ਵਿਖੇ ਦਿਖਾਏ ਮਾਲੀ—ਮਾਲਣ ਦੇ ਦ੍ਰਿਸ਼ ਨੇ ਵੀ ਦਰਸ਼ਕਾਂ ਦਾ ਧਿਆਨ ਆਕਰਸਿ਼ਤ ਕੀਤਾ।ਡਾਇਰੈਕਟਰ ਪਰਵੀਨ ਟੋਨੀ ਸ਼ਰਮਾ, ਵਿਨੋਦ ਪਠਾਨ ਅਤੇ ਮੁਕੇਸ਼ ਬਾਂਸਲ ਨੇ ਦੱਸਿਆ ਕਿ ਸ਼੍ਰੀ ਰਾਮ ਜੀ ਦੀ ਭੂਮਿਕਾ ਵਿਚ ਵਿਪਨ ਅਰੋੜਾ, ਮਾਤਾ ਸੀਤਾ ਡਾ. ਵਿਕਾਸ ਸ਼ਰਮਾ, ਲੱਛਮਣ ਜੀ ਸੋਨੂੰ ਰੱਲਾ, ਹਨੂੰਮਾਨ ਜੀ ਰਿੰਕੂ ਬਾਂਸਲ, ਰਾਵਣ ਮੁਕੇਸ਼ ਬਾਂਸਲ, ਮੇਘਨਾਥ ਰਮੇਸ਼ ਬੱਚੀ, ਭਵਿਕਸ਼ਨ ਮਨੋਜ ਅਰੋੜਾ, ਮਾਲੀ ਪਰਵੀਨ ਟੋਨੀ ਸ਼ਰਮਾ, ਮਾਲਣ ਤਰਸੇਮ ਹੋਂਡਾ, ਚੇਤਨ, ਅਨੀਸ਼, ਦੀਪੂ, ਜੀਵਨ ਜੁਗਨੀ, ਗਗਨ, ਨਰੇਸ਼ ਬਾਂਸਲ ਅਤੇ ਆਰੀਅਨ ਨੇ ਆਪਣੇ—ਆਪਣੇ ਕਿਰਦਾਰਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ।ਸਟੇਜ ਸੰਚਾਲਕ ਦੀ ਭੂਮਿਕਾ ਅਰੁਣ ਅਰੋੜਾ ਅਤੇ ਬਲਜੀਤ ਸ਼ਰਮਾ ਨੇ ਸਾਂਝੇ ਤੌਰ ਤੇ ਨਿਭਾਈ।