ਮਾਨਸਾ, 10 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਸੇਵਾ ਕੇਂਦਰਾਂ ਤੇ ਅਸਲੇ ਨਾਲ ਸਬੰਧਤ ਸਾਰੀਆਂ ਸੇਵਾਵਾ ਨੂੰ 31 ਮਈ 2020 ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਪਤ ਹੋਈਆਂ ਨਵੀਆਂ ਹਦਾਇਤਾਂ ਮੁਤਾਬਕ ਅਸਲੇ ਨਾਲ ਸਬੰਧਤ ਅਹਿਮ ਸੇਵਾਵਾਂ ਜਿਵੇਂ ਅਸਲਾ ਲਾਇਸੰਸ ਦੀ ਰੀਨਿਊਅਲ, ਹਥਿਆਰਾਂ ਦੇ ਖਰੀਦ ਪੀਰੀਅਡ ਵਿਚ ਵਾਧਾ ਕਰਨਾ ਅਤੇ ਹਥਿਆਰ ਵੇਚਣ ਲਈ ਐਨ.ਓ.ਸੀ. ਦੀ ਵੈਲਡਿਟੀ ਵਿਚ ਵਾਧਾ ਕਰਨ ਨਾਲ ਸਬੰਧ ਰੱਖਦੀਆਂ ਹਨ। ਜੇਕਰ ਇੰਨ੍ਹਾਂ ਤਿੰਨੋ ਸੇਵਾਵਾਂ ਦੇ ਸਮੇਂ ਜਾਂ ਗਰੇਸ ਪੀਰੀਅਡ ਦੀ ਵੈਲਡਿਟੀ 19 ਮਾਰਚ 2020 ਤੋਂ 31 ਮਈ 2020 ਵਿਚ ਖਤਮ ਹੋਈ ਹੈ ਤਾਂ ਇਨ੍ਹਾਂ ਨੂੰ ਇਕ ਮਹੀਨੇ ਦਾ ਸਮਾਂ ਹੋਰ ਭਾਵ 30 ਜੂਨ 2020 ਤੱਕ ਦਾ ਸਮਾਂ ਦਿੱਤਾ ਜਾਂਦਾ ਹੈ ਸ੍ਰੀ ਚਹਿਲ ਨੇ ਦੱਸਿਆ ਕਿ 30 ਜੂਨ 2020 ਤੱਕ ਪ੍ਰਾਰਥੀ ਬਿਨਾ ਕਿਸੇ ਲੇਟ ਫੀਸ ਅਤੇ ਜੁਰਮਾਨੇ ਤੋਂ ਇਹ ਸੇਵਾਵਾਂ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ ਅਤੇ ਲੇਟ ਫੀਸ ਜਾਂ ਜੁਰਮਾਨਾ 30 ਜੂਨ 2020 ਤੋਂ ਬਾਅਦ ਦੇ ਪੀਰੀਅਡ ਦਾ ਹੀ ਲਿਅ ਜਾਵੇਗਾ।