ਅਸਲੇ ਦਾ ਲਾਇਸੈਂਸ ਬਣਵਾਉਣ ਲਈ ਕਰਨਾ ਪਏਗਾ ਇਹ ਕੰਮ, ਜਾਣੋ ਨਵੀਂ ਸ਼ਰਤ

0
269

ਪਟਿਆਲਾ 30 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ) : ਪੰਜਾਬ ‘ਚ ਵਧ ਰਹੇ ਲੈਂਡ ਡੀ-ਗ੍ਰਡੇਸ਼ਨ ਤੇ ਲਗਾਤਾਰ ਘਟ ਰਹੇ ਧਰਤੀ ਹੇਠਲੇ ਪਾਣੀ (Ground Water) ਦੀਆਂ ਸਮੱਸਿਆਵਾਂ ਦੇ ਹੱਲ ਲਈ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਡ ਵੱਲੋਂ ਨਵਾਂ ਵਿਚਾਰ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਜੰਗਲਾਂ ਦੀ ਕਟਾਈ ਖ਼ਿਲਾਫ਼ ਲੜਾਈ ਦਾ ਹਿੱਸਾ ਬਣਾਉਣ ਦੇ ਸੰਕਲਪ ਵਜੋਂ ਇਹ ਨਵਾਂ ਕੰਮ ਕੀਤਾ ਹੈ। ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਡ ਵੱਲੋਂ ਅਸਲਾ ਲਾਇਸੈਂਸ ਜਾਰੀ ਕਰਨ ਦੀ ਨਵੀਂ ਸ਼ਰਤ ਰੱਖ ਗਈ ਹੈ।


ਇਸ ਵਿਚਾਰ ਜਾਂ ਸ਼ਰਤ ਦਾ ਨਾਂ ‘Tress for Gun’ ਰੱਖਿਆ ਗਿਆ ਹੈ। ਕਮਿਸ਼ਨਰ ਗੈਂਡ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਹੈ ਕਿ ਲੋਕ ਉਤਸ਼ਾਹਿਤ ਹੋਣ ਤੇ ਵੱਧ ਤੋਂ ਵੱਧ ਬੂਟੇ ਲਾਉਣ। ਉਨ੍ਹਾਂ ਦੱਸਿਆ ਕੇ ਜੇਕਰ ਕੋਸੀ ਅਸਲੇ ਦਾ ਲਾਇਸੈਂਸ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ 10 ਬੂਟੇ ਲਾਉਣੇ ਪੈਣਗੇ ਤੇ ਲਾਇਸੈਂਸ ਨੂੰ ਰੀਨਿਊ ਕਰਨ ਲਈ ਪੰਜ ਬੂਟੇ ਲਾਉਣੇ ਲਾਜ਼ਮੀ ਹੋਣਗੇ।

ਕਮਿਸ਼ਨਰ ਨੇ ਕਿਹਾ, “ਬਿਨੇ ਪੱਤਰ ਦੇ ਨਾਲ ਬੂਟਾ ਲਾਉਂਦੇ ਵਕਤ ਦੀ ਸੈਲਫੀ ਫੋਟੋ ਵੀ ਲਾਉਣੀ ਹੋਵੇਗੀ। ਇੱਕ ਮਹੀਨੇ ਬਾਅਦ, ਪੁਲਿਸ ਕਲੀਅਰੈਂਸ ਤੇ ਡੋਪ ਟੈਸਟ ਲਈ ਦਰਖਾਸਤ ਦੇਣ ਤੋਂ ਪਹਿਲਾਂ ਬਿਨੈਕਾਰ ਨੂੰ ਲਾਏ ਗਏ ਬੂਟੇ ਦੀ ਤਾਜ਼ਾ ਸਥਿਤੀ ਪੇਸ਼ ਕਰਨੀ ਪਏਗੀ ਤੇ ਨਵੀਂ ਸੈਲਫੀ ਜਮ੍ਹਾਂ ਕਰਵਾਉਣੀ ਹੋਵੇਗੀ।” ਸੰਸਦ ਮੈਂਬਰ ਪਰਨੀਤ ਕੌਰ ਨੇ ਇਸ ਨਵੇਂ ਵਿਚਾਰ ਦੀ ਸਲਾਘਾ ਕੀਤੀ ਤੇ ਬਾਕੀ ਜ਼ਿਲ੍ਹਿਆਂ ਨੂੰ ਵੀ ਵਾਤਾਵਰਣ ਦੀ ਖਾਤਰ ਇਸ ਤਰ੍ਹਾਂ ਕਰਨ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here