
ਮਾਨਸਾ, 02—04—2021 (ਸਾਰਾ ਯਹਾਂ /ਮੁੱਖ ਸੰਪਾਦਕ) : ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ
ਦੱਸਿਆ ਗਿਆ ਕਿ ਮਾਨਸਾ ਪੁਲਿਸ ਨੇ ਸਮਾਜ ਵਿਰੋਧੀ ਅਤ ੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ
ਕਰਦਿਆਂ ਥਾਣਾ ਭੀਖੀ ਦੀ ਪੁਲਿਸ ਪਾਰਟੀ ਵੱਲੋਂ 2 ਮੁਲਜਿਮਾਂ ਗਗਨਦੀਪ ਸਿੰਘ ਪੁੱਤਰ ਸਿਮਰਾ ਸਿੰਘ ਵਾਸੀ ਅਤਲਾ
ਖੁਰਦ ਅਤ ੇ ਕਮਲ ਜਿੰਦਲ ਪੁੱਤਰ ਰਾਕੇਸ਼ ਕੁਮਾਰ ਵਾਸੀ ਭੀਖੀ ਨੂੰ ਕਾਬ ੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ।
ਗ੍ਰਿਫਤਾਰ ਮੁਲਜਿਮਾਂ ਪਾਸੋਂ 1 ਪਿਸਟਲ 32 ਬੋਰ ਲਾਇਸੰਸੀ ਸਮੇਤ 2 ਜਿੰਦਾਂ ਕਾਰਤੂਸ ਬਰਾਮਦ ਕਰਕੇ ਕਬਜਾ ਪੁਲਿਸ
ਵਿੱਚ ਲਏ ਗਏ ਹਨ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਥਾਣਾ ਭੀਖੀ ਦੀ
ਪੁਲਿਸ ਪਾਰਟੀ ਗਸ਼ਤ ਵਾ: ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਪੁਲ ਨਹਿਰ ਭੀਖੀ ਮੌਜੂਦ ਸੀ ਤਾਂ ਮੁਖਬਰੀ ਮਿਲੀ
ਕਿ ਗਗਨਦੀਪ ਸਿੰਘ ਪੁੱਤਰ ਸਿਮਰਾ ਸਿੰਘ ਵਾਸੀ ਅਤਲਾਂ ਖੁਰਦ ਪਾਸ ਪਿਸਤੌਲ ਹੈ ਜੋ ਨਜਾਇਜ ਜਾਂ ਕਿਸੇ ਦਾ
ਲਾਇਸੰਸੀ ਵੀ ਹੋ ਸਕਦਾ ਹੈ। ਜਿਸਤੇ ਉਸਦੇ ਵਿਰੁੱਧ ਮੁਕੱਦਮਾ ਨੰਬਰ 46/2021 ਅ/ਧ 25,27/54/59 ਅਸਲਾ
ਐਕਟ ਥਾਣਾ ਭੀਖੀ ਦਰਜ਼ ਰਜਿਸਟਰ ਕੀਤਾ ਗਿਆ। ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ਹੋੲ ੇ ਮੌਕਾ ਪਰ ਰੇਡ ਕਰਕੇ
ਮੁਲਜਿਮ ਗਗਨਦੀਪ ਸਿੰਘ ਨੂੰ ਕਾਬ ੂ ਕਰਕੇ ਉਸ ਪਾਸੋਂ 1 ਪਿਸਟਲ 32 ਬੋਰ ਸਮੇਤ 2 ਕਾਰਤੂਸ ਜਿੰਦਾਂ ਬਰਾਮਦ ਕੀਤੇ।
ਜਿਸਦੀ ਮੁਢਲੀ ਪੁੱਛਗਿੱਛ ਤੇ ਇਹ ਪਿਸਤੌਲ ਕਮਲ ਜਿੰਦਲ ਪੁੱਤਰ ਰਾਕੇਸ਼ ਕੁਮਾਰ ਵਾਸੀ ਭੀਖੀ ਦਾ ਲਾਇਸੰਸੀ
ਪਾਇਆ ਗਿਆ ਹੈ, ਜੋ ਮਿਤੀ 03—03—2020 ਤੱਕ ਵੈਲਿਡ ਸੀ ਅਤ ੇ ਅਸਲਾ ਲਾਇਸੰਸ ਰਿਨਿਊ ਨਹੀ ਕਰਵਾਇਆ
ਗਿਆ। ਜਿਸਤੇ ਕਮਲ ਜਿੰਦਲ ਪੁੱਤਰ ਰਾਕ ੇਸ਼ ਕੁਮਾਰ ਵਾਸੀ ਭੀਖੀ ਨੂੰ ਮੁਕੱਦਮਾ ਵਿੱਚ ਬਤੌਰ ਮੁਲਜਿਮ ਨਾਮਜਦ ਕਰਕੇ
ਗ੍ਰਿਫਤਾਰ ਕੀਤਾ ਗਿਆ ਹੈ।
ਮੁਲਜਿਮ ਗਗਨਦੀਪ ਸਿੰਘ ਉਕਤ ਵਿਰੁੱਧ ਪਹਿਲਾਂ ਵੀ 200 ਨਸ਼ੀਲੀਆਂ ਗੋਲੀਆਂ ਬਰਾਮਦਗੀ ਦਾ
ਮੁਕੱਦਮਾ ਨੰਬਰ 187/2019 ਥਾਣਾ ਭੀਖੀ ਦਰਜ਼ ਰਜਿਸਟਰ ਹੈ ਜੋ ਹਾਲੇ ਅਦਾਲਤ ਵਿੱਚ ਚੱਲ ਰਿਹਾ ਹੈ। ਗ੍ਰਿਫਤਾਰ
ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਪਾਸੋਂ ਡੂੰਘਾਈ ਨਾਲ
ਪੁੱਛਗਿੱਛ ਕੀਤੀ ਜਾਵੇਗੀ।
