
ਬੁਢਲਾਡਾ ( (ਸਾਰਾ ਯਹਾਂ/ਬਿਊਰੋ ਨਿਊਜ਼ ) ਪਿੱਛਲੇ ਦਿਨੀ ਰਾਤ ਨੂੰ ਤੇਜ਼ ਮੀਂਹ ਚੱਲ ਰਿਹਾ ਸੀ ਤਾਂ ਦੀਵਾਨ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਸੁਰਜੀਤ ਐਮ ਸੀ ਵਾਲੀ ਗਲੀ ਵਾਰਡ ਨੰਬਰ.19 ਬੁਢਲਾਡਾ ਜਿਲ੍ਹਾ ਮਾਨਸਾ ਦੇ ਘਰ ਅਚਾਨਕ ਘਰ ਦੀ ਛੱਤ ਉੱਤੇ ਬਿਜਲੀ ਡਿੱਗਣ ਕਾਰਨ ਘਰ ਵਿਚ ਪਿਆ ਸਮਾਨ ਫਰਿੱਜ, ਐਲ ਈ ਡੀ, ਪੱਖੇ, ਸਮਰਸਿਬਲ ਮੋਟਰ, ਬਿਜਲੀ ਦੀ ਸਾਰੀ ਅੰਡਰਗਰਾਊਂਡ ਤਾਰ ਅਤੇ ਫਿਟਿੰਗ ਸੜ ਕੇ ਸਵਾਹ ਹੋ ਗਈ ਜਿਸ ਤਹਿਤ ਸਾਡਾ ਤਕਰੀਬਨ ਇਕ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਸੀ ਪੰਜਾਬ ਸਰਕਾਰ ਤੋਂ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕਰਦੇ ਹਾਂ ।
