
ਚੰਡੀਗੜ੍ਹ (ਸਾਰਾ ਯਹਾਂ ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਹੁਣ ਇੱਕ ਵੱਡਾ ਬਿਆਨ ਦਿੱਤਾ ਹੈ।ਸਿੱਧੂ ਨੇ ਬੀਤੇ ਮੰਗਲਵਾਰ 28 ਸਤੰਬਰ ਨੂੰ ਅਚਾਨਕ ਅਸਤੀਫ਼ਾ ਦੇਕੇ ਪੰਜਾਬ ਦੀ ਸਿਆਸਤ ‘ਚ ਧਮਾਕਾ ਕਰ ਦਿੱਤਾ ਸੀ।ਉਨ੍ਹਾਂ ਨੇ ਆਪਣਾ ਅਸਤੀਫਾ ਪੱਤਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਟਵਿੱਟਰ ‘ਤੇ ਭੇਜਿਆ ਸੀ।
ਸਿੱਧੂ ਨੇ ਅੱਜ ਟਵੀਟ ਕਰਕੇ ਲਿਖਿਆ, ” ਗਾਂਧੀ ਜੀ ਅਤੇ ਸ਼ਾਸਤਰੀ ਜੀ ਦੇ ਸਿਧਾਂਤਾਂ ਦੀ ਪਾਲਣਾ ਕਰਾਂਗਾ… ਕੋਈ ਅਹੁਦਾ ਰਹੇ ਜਾਂ ਨਾ ਰਹੇ, ਪਰ
ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗੰਧੀ ਨਾਲ ਖੜ੍ਹਾ ਰਹਾਂਗਾ! ਸਾਰੀਆਂ ਨਕਾਰਾਤਮਕ ਤਾਕਤਾਂ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰਨ ਦੇਣ, ਪਰ ਸਕਾਰਾਤਮਕ ਊਰਜਾ ਦਾ ਹਰ ਕਤਰਾ ਪੰਜਾਬ, ਪੰਜਾਬੀਅਤ ਅਤੇ ਹਰ ਪੰਜਾਬੀ ਦੀ ਜਿੱਤ ਲਈ ਹੋਏਗਾ!!”
