*ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਦੋਸ਼ ”ਚ 2 ਔਰਤਾਂ ਸਮੇਤ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ*

0
356


ਬੁਢਲਾਡਾ 18 ਦਸਦਸੰਬਰ (ਸਾਰਾ ਯਹਾਂ/ਅਮਨ ਮੇਹਤਾ) — ਘਰ ਬੁਲਾ ਕੇ ਅਸ਼ਲੀਲ ਹਰਕਤਾਂ ਕਰਨ, ਵੀਡੀਓ ਬਣਾਉਣ ਅਤੇ ਬਲੈਕਮੇਲ ਕਰਨ ਦੇ ਦੋਸ਼ ਵਿੱਚ 2 ਔਰਤਾਂ ਸਮੇਤ 4 ਵਿਅਕਤੀਆਂ ਖ਼ਿਲਾਫ਼ ਸਥਾਨਕ ਸਿਟੀ ਪੁਲਸ ਵੱਲੋਂ ਮੁਕਦੱਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਵਾਸੀ ਪਿੰਡ ਜਮਾਲ ਨੇ ਸਿਟੀ ਪੁਲਸ ਨੂੰ ਇਤਲਾਹ ਦਿੱਤੀ ਹੈ ਕਿ ਬੁਢਲਾਡਾ ਦੀ ਪ੍ਰਵੀਨ ਕੌਰ ਨਾਮ ਦੀ ਔਰਤ ਜੋ ਸਿਰਸਾ ਪਾਰਲਰ ਵਿੱਚ ਸਫਾਈ ਦਾ ਕੰਮ ਕਰਦੀ ਹੈ ਜਿਸ ਨਾਲ 7-8 ਮਹੀਨਿਆਂ ਤੋਂ ਉਸ ਦੀ ਜਾਣ ਪਹਿਚਾਣ ਹੋ ਗਈ ਅਤੇ ਉਹ ਇੱਕ-ਦੋ ਵਾਰ ਉਸ ਨੂੰ ਮਿਲਿਆ। ਇਸ ਦੌਰਾਨ ਪ੍ਰਵੀਨ ਕੌਰ ਬੁਢਲਾਡਾ ਨੇ ਮੈਨੂੰ ਬੁਢਲਾਡਾ ਵਿਖੇ ਬੁਲਾਇਆ ਜਿੱਥੇ ਮੈਂ ਉਸਦੇ ਪਤੇ ‘ਤੇ ਉਸਦੇ ਸਾਥੀ ਦੇ ਸਹਿਯੋਗ ਨਾਲ ਉਸਦੇ ਘਰ ਪਹੁੰਚਿਆ ਤਾਂ ਉਥੇ ਪਹਿਲਾਂ ਹੀ ਇੱਕ ਸਾਜ਼ਿਸ਼ ਤਹਿਤ ਬਲਜੀਤ ਕੌਰ, ਸਤਿਗੁਰ ਸਿੰਘ, ਹਰਪ੍ਰੀਤ ਸਿੰਘ ਮੌਜੂਦ ਸਨ। ਜਿੱਥੇ ਪ੍ਰਵੀਨ ਕੌਰ ਬੁਢਲਾਡਾ ਨੇ ਉਸ ਨਾਲ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ ਅਤੇ ਸਾਹਮਣੇ ਵਾਲੇ ਵਿਅਕਤੀ ਨੇ ਵੀਡੀਓ ਬਣਾ ਲਈ। ਪ੍ਰਵੀਨ ਕੌਰ ਨੇ ਉਸ ਨੂੰ ਇਹ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦਿਆਂ 2 ਲੱਖ ਰੁਪਏ ਦੀ ਮੰਗ ਕੀਤੀ ਪ੍ਰੰਤੂ ਮਾਮਲਾ 1 ਲੱਖ ਰੁਪਏ ਵਿੱਚੋਂ ਤੈਅ ਹੋ ਗਿਆ। ਮੌਕੇ ‘ਤੇ ਮੇਰੇ ਕੋਲ 20 ਹਜ਼ਾਰ ਰੁਪਏ ਲੈ ਲਏ ਗਏ। ਉਪਰੋਕਤ ਘਟਨਾ ਦੀ ਜਾਣਕਾਰੀ ਸਿਟੀ ਪੁਲਿਸ ਨੂੰ ਦਿੱਤੀ ਜਿੱਥੇ ਪੁਲਿਸ ਦੇ ਸਹਾਇਕ ਭੋਲਾ ਸਿੰਘ ਨੇ 2 ਔਰਤਾਂ ਸਮੇਤ 4 ਵਿਅਕਤੀਆਂ ਖਿਲਾਫ ਧਾਰਾ 384, 120ਵੀਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here