
ਬਰੇਟਾ 27ਜੁਲਾਈ (ਸਾਰਾ ਯਹਾਂ/ਰੀਤਵਾਲ) ਬੀਤੀ ਰਾਤ ਡਿਊਟੀ ਦੌਰਾਨ ਕੁਲਰੀਆਂ ਚੌਕੀ ਦੇ ਪੰਜਾਬ ਪੁਲਿਸ ਦੇ ਕਰਮਚਾਰੀ ਦੀ ਨਾਮਚਰਚਾ
ਘਰ ਕੁਲਰੀਆਂ ਨਜ਼ਦੀਕ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਹੈ । ਚੌਕੀ ਇੰਚਾਰਜ ਅਵਤਾਰ ਸਿੰਘ
ਤੋਂ ਮਿਲੀ ਜਾਣਕਾਰੀ ਅਨੁਸਾਰ ਲਵਦੀਪ ਸਿੰਘ (31) (ਸਿਪਾਹੀ) ਰਾਤ ਗਸਤ ਦੌਰਾਨ ਗੋਰਖਨਾਥ ਰੋਡ ਤੇ
ਮੋਟਰਸਾਇਕਲ ਤੇ ਡਿਊਟੀ ਤੇ ਸੀ , ਅਚਾਨਕ ਸੜਕ ਤੇ ਕੁਝ ਆਵਾਰਾ ਪਸ਼ ਆ ਗਏ । ਜਿਨ੍ਹਾਂ ਦਾ ਬਚਾਅ ਕਰਦੇ
ਹੋਏ ਉਸਦਾ ਮੋਟਰਸਾਇਕਲ ਬੇਕਾਬੂ ਹੋ ਗਿਆ ਤੇ ਪੁਲਿਸ ਕਰਮਚਾਰੀ ਦੀ ਇਸ ਹਾਦਸੇ ‘ਚ ਮੌਤ ਹੋ ਗਈ ।
ਮ੍ਰਿਤਕ ਆਪਣੇ ਪਿੱਛੇ ਮਾਂ, ਭੈਣ , ਪਤਨੀ ਤੋਂ ਇਲਾਵਾ ਇੱਕ ਤਿੰਨ ਸਾਲ ਦਾ ਲੜਕਾ ਛੱਡ ਗਿਆ ਹੈ ।
