
ਬੁਢਲਾਡਾ 2 ਸਤੰਬਰ (ਸਾਰਾ ਯਹਾਂ/ਮਹਿਤਾ) ਇੱਥੋ ਨੇੜਲੇ ਪਿੰਡ ਬੋੜਾਵਾਲ ਵਿਖੇ ਰੋਇਲ ਕਾਲਜ ਦੇ ਨਜਦੀਕ ਅਚਾਨਕ ਅਵਾਰਾ ਪਸ਼ੂ ਆਉਣ ਤੇ ਟਰੱਕ ਅਤੇ ਮੋਟਰ ਸਾਈਕਲ ਦੀ ਸਿੱਧੀ ਟੱਕਰ ਹੋ ਜਾਣ ਕਾਰਨ ਮੋਟਰ ਸਾਈਕਲ ਸਵਾਰ ਨੌਜਵਾਨ ਲੜਕਾ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੋਟਰ ਸਾਈਕਲ ਸਵਾਰ ਯਾਦਵਿੰਦਰ ਸਿੰਘ (22) ਬੱਪੀਆਣਾ ਅਤੇ ਉਸਦੀ ਰਿਸ਼ਤੇਦਾਰ ਲੜਕੀ ਜ਼ਸ਼ਨਦੀਪ ਕੌਰ (23) ਵਾਸੀ ਪਿੰਡ ਘੁੰਮਣ ਮੋਟਰ ਸਾਈਕਲ ਤੇ ਬੋਹਾ ਤੋਂ ਭੀਖੀ ਵੱਲ ਤੋਂ ਜਾ ਰਿਹਾ ਸੀ ਕਿ ਬੋੜਾਵਾਲਾ ਵਿਖੇ ਰੋਇਲ ਕਾਲਜ ਦੇ ਨਜਦੀਕ ਸਾਹਮਣੋ ਆ ਰਹੇ ਟਰੱਕ ਤੋਂ ਪਹਿਲਾ ਅਚਾਨਕ ਅਵਾਰਾ ਪਸ਼ੂ ਸੜਕ ਤੋ ਇੱਕ ਦਮ ਅੱਗੇ ਆਉਣ ਕਾਰਨ ਉਸਤੋਂ ਬੱਚਦੇ ਬਚਾਉਂਦਿਆਂ ਟਰੱਕ ਅਤੇ ਮੋਟਰਸਾਈਕਲ ਦੀ ਸਿੱਧੀ ਟੱਕਰ ਹੋ ਗਈ। ਪੁਲਿਸ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਮ੍ਰਿਤਕ ਯਾਦਵਿੰਦਰ ਦੇ ਪਿਤਾ ਫਕੀਰ ਸਿੰਘ ਦੇ ਬਿਆਨ ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਪੋਸ਼ਟ ਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀਆਂ।
