(ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਅਵਾਰਾ ਪਸ਼ੂਆਂ ਦੀ ਦਿਨੋ-ਦਿਨ ਵਧ ਰਹੀ ਸਮੱਸਿਆ ਫ਼ਸਲੀ ਨੁਕਸਾਨ ਅਤੇ ਮਨੁੱਖੀ ਜਾਨਲੇਵਾ ਸਾਬਤ ਹੋ ਰਹੀ ਹੈ। ਅਵਾਰਾ ਪਸ਼ੂਆਂ ਕਾਰਨ ਵਧ ਰਹੇ ਸੜਕ ਹਾਦਸਿਆਂ ਕਰਕੇ ਪਰਿਵਾਰਾਂ ਦੇ ਚਿਰਾਗ ਬੁਝ ਰਹੇ ਹਨ ਅਤੇ ਬੱਚੇ ਅਤੇ ਬਜ਼ੁਰਗ ਲਾਵਾਰਸ ਹੋ ਰਹੇ ਹਨ । ਸਰਕਾਰ ਵੱਲੋਂ ਅਵਾਰਾ ਪਸ਼ੂਆਂ ਦਾ ਹੱਲ ਕੱਢਣ ਦੀ ਬਜਾਏ ਵੱਟੀ ਚੁੱਪ ਸਮੱਸਿਆਵਾਂ ਵਿਚ ਹੋਰ ਵਾਧਾ ਕਰ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ਼ ਪੀ਼ ਆਈ ਦੇ ਜ਼ਿਲ੍ਹਾ ਸਕੱਤਰ ਤੇ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਕ੍ਰਿਸ਼ਨ ਚੌਹਾਨ ਨੇ ਕੀਤਾ। ਉਹਨਾਂ ਕਿਹਾ ਕਿ 12 ਅਕਤੂਬਰ ਨੂੰ ਦੀ ਸਾ਼ਮ ਨੂੰ ਰੇਲਵੇ ਪੁਲ ਦੇ ਨਜ਼ਦੀਕ ਅਵਾਰਾ ਪਸ਼ੂਆਂ ਦੀ ਟੱਕਰ ਦੇ ਕਾਰਨ ਗੁਰਪ੍ਰੀਤ 38 ਦੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਕਰਕੇ ਮੌਤ ਹੋ ਗਈ ਸੀ ਜੋ ਕਿ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਉਹਨਾਂ ਕਿਹਾ ਇਸ ਨੌਜਵਾਨ ਦੀ ਮੌਤ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਜ਼ਿੰਮੇਵਾਰ ਹੈ ਜੋ ਕਿ ਗਊ ਸੈੱਸ ਵਸੂਲਣ ਦੇ ਬਾਵਜੂਦ ਵੀ ਅਵਾਰਾ ਪਸ਼ੂਆਂ ਦੀ ਸਮੱਸਿਆਂ ਦਾ ਢੁਕਵਾਂ ਹੱਲ ਨਹੀਂ ਲੱਭ ਰਹੀ। ਇਸ ਸਮੇਂ ਪਰਿਵਾਰ ਨਾਲ਼ ਅਫ਼ਸੋਸ ਕਰਨ ਲਈ ਪਹੁੰਚੇ ਆਗੂਆਂ ਨੂੰ ਭਰੇ ਮਨ ਨਾਲ ਦੱਸਦਿਆਂ ਪਿਤਾ ਮਿੱਠੂ ਸਿੰਘ ਨੇ ਕਿਹਾ ਕਿਹਾ ਮੇਰਾ ਛੋਟਾ ਬੇਟਾ ਗਗਨਦੀਪ ਸਿੰਘ ਕਿ 24 ਸਾਲ ਦੀ ਉਮਰ ਵਿੱਚ ਹੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਸੱਤ-ਅੱਠ ਸਾਲ ਪਹਿਲਾਂ ਮੇਰਾ ਜਵਾਈ ਸੁੱਖਵਿੰਦਰ ਸਿੰਘ ਵੀ ਹਾਰਟ ਅਟੈਕ ਕਾਰਨ ਪਰਿਵਾਰ ਨੂੰ ਵਿਛੋੜਾ ਦੇ ਗਿਆ ਹੈ। ਮਿੱਠੂ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਮੇਰੇ ਪਰਿਵਾਰ ਦੀ ਰੋਜੀ -ਰੋਟੀ ਨੂੰ ਤੋਰਨ ਦਾ ਇੱਕੋ -ਇੱਕ ਸਹਾਰਾ ਸੀ। ਸੀ ਪੀ ਆਈ ਆਗੂ ਕ੍ਰਿਸ਼ਨ ਚੌਹਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਗੁਜ਼ਾਰੇ ਲਈ ਸਰਕਾਰੀ ਨੌਕਰੀ ਅਤੇ ਬਣਦਾ ਮੁਆਵਜਾ ਦਿੱਤਾ ਜਾਵੇ। ਇਸ ਸਮੇਂ ਸ਼ਹਿਰੀ ਸਕੱਤਰ ਰਤਨ ਭੋਲਾ ਨੇ ਇਨਸਾਫ਼ ਪਸੰਦ ਜੱਥੇਬੰਦੀਆਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇੱਕਜੁਟ ਹੋ ਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਉਹਨਾਂ ਦੱਸਿਆ ਕਿ ਨੌਜਵਾਨ ਗੁਰਪ੍ਰੀਤ ਨਮਿੱਤ ਸ਼ਰਧਾਂਜਲੀ ਸਮਾਰੋਹ 25 ਅਕਤੂਬਰ ਨੂੰ ਗੁਰਦੁਆਰਾ ਡੁੰਮ੍ਹ ਵਾਲਾ ਸਾਹਿਬ ਵਿਖੇ ਹੋਵੇਗਾ।