ਮਾਨਸਾ 29 ਫਰਵਰੀ (ਸਾਰਾ ਯਹਾ, ਬਲਜੀਤ ਸ਼ਰਮਾ) ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਗੰਭੀਰ ਨਹੀਂ ਹੈ. ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਜਦੋਂ ਅਵਾਰਾ ਪਸ਼ੂਆਂ ਦੇ ਮਾਮਲੇ *ਤੇ ਬਹਿਸ ਹੋ ਰਹੀ ਸੀ ਤਾਂ ਉਸ ਸਮੇਂ ਅਮਨ ਅਰੋੜਾ ਐਮਐਲਏ ਸੁਨਾਮ ਵੱਲੋਂ ਮੁੱਦਾ ਸਹੀ ਤਰੀਕੇ ਨਾਲ ਵਿਧਾਨ ਸਭਾ ਵਿੱਚ ਚੁੱਕਿਆ ਗਿਆ ਅਤੇ ਪੰਜਾਬ ਦੇ ਲੋਕਾਂ ਦਾ ਪੱਖ ਪੰਜਾਬ ਵਿਧਾਨ ਸਭਾ ਵਿੱਚ ਸਹੀ ਤਰੀਕੇ ਨਾਲ ਰੱਖਿਆ ਪਰ ਇਸ ਮੁੱਦੇ ਉੱਪਰ ਅਕਾਲੀ ਦਲ ਅਤੇ ਬੀਜੇਪੀ ਦੇ ਐਮਐਲਏ ਵੱਲੋਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਅੱਖੋਂ ਪਰੋਖੇ ਕਰਦੇ ਹੋਏ ਬਿਨਾਂ ਵਜ੍ਹਾ ਇਸਦਾ ਵਿਰੋਧ ਕੀਤਾ ਗਿਆ ਅਤੇ ਇਸਨੂੰ ਧਾਰਮਿਕ ਆਸਥਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਬਿਲਕੁਲ ਗਲਤ ਹੈ. ਇਸਤੋਂ ਇਲਾਵਾ ਪੰਜਾਬ ਦੀ ਮੌਜੂਦਾ ਸਰਕਾਰ ਦੀ ਸੱਤਾਧਾਰੀ ਪਾਰਟੀ ਕਾਂਗਰਸ ਵੱਲੋਂ ਵੀ ਇਸ ਮੁੱਦੇ *ਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਹੀ ਕੋਸ਼ਿਸ਼ ਕੀਤੀ ਗਈ ਅਤੇ ਅਮਨ ਅਰੋੜਾ ਐਮਐਲਏ ਵਲੋਂ ਲਿਆਂਦੇ ਗਏ ਪ੍ਰਸਤਾਵ ਦਾ ਸਹੀ ਢੰਗ ਨਾਲ ਸਮਰਥਨ ਨਹੀਂ ਕੀਤਾ ਗਿਆ ਜਿਸ ਕਾਰਣ ਜੋ ਪੰਜਾਬ ਦੇ ਲੋਕ ਆਸ ਕਰਦੇ ਸਨ ਕਿ ਅਵਾਰਾ ਪਸ਼ੂਆਂ ਦਾ ਹੱਲ ਹੋਵੇਗਾ, ਉਨ੍ਹਾਂ ਦੇ ਨਿਰਾਸ਼ਾ ਹੀ ਹੱਥ ਲੱਗੀ. ਅਵਾਰਾ ਪਸ਼ੂਆਂ ਦੇ ਮਸਲੇ *ਤੇ ਪੰਜਾਬ ਵਿੱਚ ਇਹ ਲੋਕ ਰਾਏ ਹੈ ਕਿ ਜੋ ਅਮਰੀਕਨ ਨਸਲ ਦੇ ਪਸ਼ੂ ਹਨ ਉਨ੍ਹਾਂ ਦਾ ਦੇਸੀ ਗਊਆਂ ਨਾਲ ਕੋਈ ਸਬੰਧ ਨਹੀਂ ਹੈ. ਦੇਸੀ ਗਾਵਾਂ ਸਾਡੀਆਂ ਪੂਜਨੀਕ ਹਨ. ਇੰਨ੍ਹਾਂ ਨੂੰ ਸਰਕਾਰ ਨੂੰ ਸੁਰੱਖਿਅਤ ਥਾਵਾਂ *ਤੇ ਰੱਖਿਆ ਜਾਣਾ ਚਾਹੀਦਾ ਹੈ ਅਤੇ ਜੋ ਅਮਰੀਕਨ ਨਸਲ ਦੇ ਪਸ਼ੂ ਹਨ ਉਨ੍ਹਾਂ ਦੀ ਖਰੀਦੋ ਫਰੋਖਤ ਦੀ ਆਗਿਆ ਦੇਣੀ ਚਾਹੀਦੀ ਹੈ. ਇਸ ਸਬੰਧੀ ਮਾਨਸਾ ਜਿਲ੍ਹੇ ਵਿੱਚ ਲੱਗੇ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੇ ਧਰਨੇ ਸਮੇਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਯੁਵਰਾਜ ਰਣਇੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਉਹ ਵੀ ਇਸ ਲੋਕ ਰਾਏ ਨਾਲ ਸਹਿਮਤ ਹਨ ਪਰ ਪੰਜਾਬ ਵਿਧਾਨ ਸਭਾ ਵਿੱਚ ਜਦ ਇਸ ਮਸਲੇ *ਤੇ ਬਹਿਸ ਹੋਈ ਤਾਂ ਕਾਂਗਰਸ ਪਾਰਟੀ ਆਪਣੇ ਇਸ ਵਾਅਦੇ ਤੋਂ ਪਿਛੇ ਹਟ ਗਈ. ਇਸਤੋਂ ਇਲਾਵਾ ਮਾਨਸਾ ਵਿੱਚ ਲੱਗੇ ਧਰਨੇ ਸਮੇਂ ਅਕਾਲੀ ਦਲ ਦੇ ਕਈ ਐਮ.ਐਲ.ਏ. ਅਤੇ ਲੀਡਰ ਮਾਨਸਾ ਧਰਨੇ ਦਾ ਸਮਰਥਨ ਕਰਕੇ ਗਏ ਸਨ ਅਤੇ ਇਹ ਵੀ ਵਾਅਦਾ ਕੀਤਾ ਸੀ ਕਿ ਉਹ ਇਸ ਮਸਲੇ ਤੇ ਸਹਿਮਤ ਹਨ ਪਰ ਹੁਣ ਇਹ ਸਭ ਆਪਣੇ ਵਾਅਦਿਆਂ ਤੋਂ ਕੇਵਲ ਰਾਜਨੀਤਿਕ ਫਾਇਦਿਆਂ ਲਈ ਪਿੱਛੇ ਹਟ ਗਏ ਹਨ. ਪੰਜਾਬ ਕਿਸਾਨ ਯੂਨੀਅਨ ਹੋਰ ਹਮਖਿਆਲੀ ਜੁਝਾਰੂ ਜਥੇਬੰਦੀਆਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈਕੇ ਆਉਣ ਵਾਲੇ ਸਮੇਂ ਵਿੱਚ ਇਸ ਮਸਲੇ *ਤੇ ਸੰਘਰਸ਼ ਕਰਨ ਲਈ ਰੂਪਰੇਖਾ ਤਿਆਰ ਕਰੇਗੀ ਅਤੇ ਆਉਣ ਵਾਲੀ ਹਰ ਚੋੋਣ ਵਿੱਚ ਜਦੋਂ ਵੀ ਅਕਾਲੀ ਜਾਂ ਕਾਂਗਰਸੀ ਆਗੂ ਜਦੋਂ ਵੀ ਵੋਟਾਂ ਮੰਗਣ ਆਉਣਗੇ ਤਾਂ ਉਨ੍ਹਾਂ ਨੂੰ ਅਵਾਰਾ ਪਸ਼ੂਆਂ *ਤੇ ਆਪਣਾ ਸਟੈਂਟ ਸਪਸ਼ਟ ਕਰਨ ਸਬੰਧੀ ਲੋਕ ਸਵਾਲ ਰੱਖਣ.