ਮਾਨਸਾ 7 ਫਰਵਰੀ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਪੰਜਾਬ ਵਿੱਚ 20 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ
ਦਲ, ਬੀਜੇਪੀ ਅਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਪੰਜਾਬ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਆਪਣੇ ਚੋਣ ਮੈਨੀਫੈਸਟੋ ਅਤੇ ਰੋਡ ਮੈਪ ਵਿੱਚ
ਕੋਈ ਗੰਭੀਰਤਾ ਨਾਲ ਥਾਂ ਨਹੀਂ ਦਿੱਤੀ ਗਈ। ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਮਾਨਸਾ ਜਿਲ੍ਹੇ ਤੋਂ ਸ਼ੁਰੂ ਹੋਇਆ ਅੰਦੋਲਨ ਜ਼ੋ ਪੰਜਾਬ ਵਿੱਚ ਇੱਕ
ਜਨ ਅੰਦੋਲਨ ਬਣ ਗਿਆ ਸੀ । ਇਸ ਅੰਦੋਲਨ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸ ਸਮੇਂ ਆਪਣੀ ਰਿਹਾਇਸ਼ ਉਪਰ ਆਪਣੇ
ਸੀਨੀਅਰ ਅਫਸਰਾਂ, ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਅਤੇ ਆਪਣੇ ਬੇਟੇ ਰਣਇੰਦਰ ਸਿੰਘ ਨਾਲ ਮੀਟਿੰਗ ਦੌਰਾਨ ਇਸ ਸਮੱਸਿਆ ਦੇ ਹੱਲ ਦਾ
ਵਾਅਦਾ ਕੀਤਾ ਗਿਆ ਸੀ ਅਤੇ ਇਸ ਵਾਅਦੇ ਅਨੁਸਾਰ ਅਵਾਰਾ ਪਸ਼ੂਆਂ ਦੇ ਹੱਲ ਲਈ ਅੰਦੋਲਨ ਕਰ ਰਹੇ ਮਾਨਸਾ ਵਾਸੀਆਂ ਕੋਲ ਆਪਣੇ ਕੈਬਨਿਟ ਮੰਤਰੀ
ਗੁਰਪ੍ਰੀਤ ਸਿੰਘ ਕਾਂਗੜ ਨੂੰ ਭੇਜ਼ ਕੇ ਐਲਾਨ ਕਰਵਾਇਆ ਸੀ ਉਹ 3 ਮਹੀਨਿਆਂ ਅੰਦਰ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰ ਦੇਣਗੇ ਪਰ ਇਹ ਲਾਰੇ
ਹੀ ਰਹਿ ਗਏ। ਇਸ ਅੰਦੋਲਨ ਵਿੱਚ ਜਿਥੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਅਤੇ ਅਮਨ ਅਰੋੜਾ, ਪ੍ਰਿੰਸੀਪਲ ਬੁੱਧ ਰਾਮ
ਵਿਧਾਇਕ ਆਮ ਆਦਮੀ ਪਾਰਟੀ ਖੁਦ ਮਾਨਸਾ ਵਿੱਚ ਅਵਾਰਾ ਪਸ਼ੂਆਂ ਦੇ ਸ਼ਿਕਾਰ ਵਿਅਕਤੀਆਂ ਦੇ ਆਤਮਿਕ ਸ਼ਾਂਤੀ ਲਈ ਕੱਢੇ ਗਏ ਕੈਂਡਲ ਮਾਰਚ ਵਿੱਚ
ਸ਼ਾਮਲ ਹੋਏ ਸਨ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਉਨ੍ਹਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਇਸ ਮੁੱਦੇ *ਤੇ ਲੋਕ ਅਵਾਜ਼
ਬਨਾਉੁਣਗੇ। ਪਰ ਆਮ ਆਦਮੀ ਪਾਰਟੀ ਜ਼ੋ ਮੁੱਦਿਆਂ *ਤੇ ਪੰਜਾਬ ਵਿੱਚ ਚੋਣ ਲੜ ਰਹੀ ਹੈ, ਉਨ੍ਹਾਂ ਵਿੱਚ ਉਨ੍ਹਾਂ ਦੀ ਪਾਰਟੀ ਵੱਲੋਂ ਅਵਾਰਾ ਪਸ਼ੂਆਂ ਦੇ ਹੱਲ
ਲਈ ਕੋਈ ਰੋਡ ਮੈੈਪ ਨਹੀਂ ਦਿੱਤਾ ਗਿਆ ਜਦਕਿ ਭਗਵੰਤ ਮਾਨ ਦਾ ਪਰਮ ਮਿੱਤਰ ਨਵਰੀਤ ਸਿੰਘ ਮਾਨਸਾ ਵਿਖੇ ਖੁਦ ਅਵਾਰਾ ਪਸ਼ੂਆਂ ਕਾਰਣ ਹਾਦਸੇ ਦਾ
ਸ਼ਿਕਾਰ ਹੋਇਆ ਸੀ। ਇਸੇ ਤਰ੍ਹਾਂ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਵੀ ਅਵਾਰਾ ਪਸ਼ੂਆਂ ਦੇ ਮਸਲੇ *ਤੇ 2022
ਦੀਆਂ ਚੋਣਾਂ ਦੌਰਾਨ ਚੁੱਪੀ ਵੱਟ ਲਈ ਹੈ। ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਬਣੀ
ਕਮੇਟੀ ਦੇ ਮੈਂਬਰ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ
ਕਿ ਪੰਜਾਬ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਨੇ ਬਹੁਤ ਗੰਭੀਰ ਰੂਪ ਧਾਰਣ ਕੀਤਾ ਹੋਇਆ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਅਵਾਰਾ ਪਸ਼ੂਆਂ
ਕਾਰਣ ਹਾਦਸੇ ਦਾ ਸ਼ਿਕਾਰ ਹੋਕੇ ਆਪਣੀਆਂ ਜਾਨਾਂ ਗੰਵਾ ਰਹੇ ਹਨ। ਇਸਤੋਂ ਇਲਾਵਾ ਹਰ ਪਿੰਡ ਵਿਚੋਂ ਲੱਖਾਂ ਰੁਪਇਆ ਕਿਸਾਨਾਂ ਨੂੰ ਅਵਾਰਾ ਪਸ਼ੂਆਂ ਦੀ
ਸਮੱਸਿਆ ਨਾਲ ਨਜਿੱਠਣ ਲਈ ਖਰਚਣਾ ਪੈਂਦਾ ਹੈ। ਅਜਿਹੇ ਗੰਭੀਰ ਮੁੱਦੇ *ਤੇ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਰੋਡ ਮੈਪ ਨਾ ਦੇਣਾ ਰਾਜਨੀਤਿਕ
ਪਾਰਟੀਆਂ ਦੀ ਰਾਜਨੀਤਿਕ ਸਮਝ ਦੀ ਘਾਟ ਦਾ ਹੋਣਾ ਦਰਸਾਉ਼ਂਦਾ ਹੈ। ਉਨ੍ਹਾਂ ਸਭ ਰਾਜਨੀਤਿਕ ਪਾਰਟੀਆਂ ਤੋਂ ਮੰਗ ਕੀਤੀ ਕਿ ਉਹ ਇਸ ਅਵਾਰਾ ਪਸ਼ੂਆਂ
ਦੀ ਸਮੱਸਿਆ ਦੇ ਹੱਲ ਲਈ ਕੀ ਰੋਡ ਮੈਪ ਲੈ ਕੇ ਆਉਣਗੀਆਂ, ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣ।