*ਅਰਸਦੀਪ ਮਾਇਕਲ ਗਾਗੋਵਾਲ ਨੇ ਕੀਤਾ ਨਵੀ ਜੰਗ ਦਾ ਐਲਾਨ ਖੋਲਿਆ ਦਫਤਰ ,ਪੰਜਾਬ ਕਾਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ ਉਦਘਾਟਨ*

0
86

ਮਾਨਸਾ,21 ਦਸੰਬਰ- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅੱਜ ਮਾਨਸਾ ਵਿੱਖੇ ਜਿਲਾ ਕਾਗਰਸ ਦੇ ਨਵ ਨਿਯੁਕਤ ਪ੍ਰਧਾਨ ਅਰਸਦੀਪ ਮਾਇਕਲ ਗਾਗੋਵਾਲ ਨੇ ਮਾਨਸਾ ਸਹਿਰ ਵਿੱਚ ਆਪਨਾ ਦਫਤਰ ਖੋਲ ਦਿਤਾ ਹੈ ਜਿਸਦਾ ਉਦਘਾਟਨ ਕਰਨ ਪੰਜਾਬ ਕਾਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸੇਸ ਤੋਰ ਤੇ ਪਹੁੱਚੇ ।ਇਸ ਮੋਕੇ ਹਲਕਾ ਸਰਦੂਲਗੜ ਤੋ ਵਿਕਰਜੀਤ ਮੋਫਰ,ਹਲਕਾ ਬੁਢਲਾਡਾ ਤੋ ਡਾ ਰਣਵੀਰ ਕੋਰ ਮੀਆ,ਐਡਵੋਕੇਟ ਕੁਲਵੰਤ ਰਾਏ ਸਿੰਗਲਾ,ਬਲਵਿੰਦਰ ਨਾਰੰਗ,ਕਰਮਜੀਤ ਚੋਹਾਨ ,ਸੁਰੇਸ ਨੰਦਗੜੀਆ ,ਜਸਵੀਰ ਕੋਰ ਚੋਹਾਨ ਪ੍ਰਧਾਨ ਨਗਰ ਕੋਸਲ ਮਾਨਸਾ ਤੇ ਹੋਰ ਵੱਡੀ ਗਿਣਤੀ ਵਿੱਚ ਕਾਗਰਸੀ ਵਰਕਰਾ ਤੇ ਮਾਨਸਾ ਵਾਸੀਆ ਨੇ ਵੱਡੇ ਇੱਕਠ ਦੇ ਰੂਪ ਸਿਰਕਤ ਕੀਤੀ ।ਇਸ ਮੋਕੇ ਜਿਲਾ ਮਾਨਸਾ ਕਾਗਰਸ ਦੇ ਪ੍ਰਧਾਨ ਅਰਸਦੀਪ ਮਾਇਕਲ ਗਾਗੋਵਾਲ ਨੇ ਕਿਹਾ ਕਿ ਮਾਨਸਾ ਵਾਸੀਆ ਤੇ ਕਾਗਰਸ ਪਾਰਟੀ ਦੇ ਵਰਕਰਾ ਦੇ ਕੰਮ ਲਈ ਉਹ ਹਮੇਸਾ ਉਹਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਉਹਨਾ ਲਈ ਉਹਨਾ ਦੇ ਘਰ ਤੇ ਦਫਤਰ ਦੇ ਦਰਵਾਜੇ ਹਮੇਸਾ ਖੁੱਲੇ ਹਨ। ਕਿਸੇ ਵੀ ਕਾਗਰਸੀ ਵਰਕਰ ਨਾਲ ਧੱਕਾ ਨਹੀ ਹੋਣ ਦਿਤਾ ਜਾਵੇਗਾ। ਮਾਨਸਾ ਸਹਿਰ ਦੀ ਤਰੱਕੀ ਤੇ ਵਿਕਾਸ ਲਈ ਹਮੇਸਾ ਕਾਗਰਸ ਪਾਰਟੀ ਯਤਨ ਕਰਦੀ ਰਹੇਗੀ।ਮਾਨਸਾ ਦੇ ਅਧੂਰੇ ਰਹਿੰਦੇ ਕੰਮਾ ਨੂੰ ਪੂਰਾ ਕਰਾਉਣ ਲਈ ਜਲਦੀ ਹੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਜਾਵੇਗਾ ।

LEAVE A REPLY

Please enter your comment!
Please enter your name here