*ਅਰਵਿੰਦ ਕੇਜਰੀਵਾਲ ਦੀ ਚੱਬੇਵਾਲ ਰੈਲੀ ‘ਚ ਵੱਡਾ ਜੱਥਾ ਲੈ ਕੇ ਸ਼ਾਮਲ ਹੋਏ ਮਾਨ*

0
11

ਫਗਵਾੜਾ 10 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਅੱਜ ਵੱਡੀ ਗਿਣਤੀ ‘ਚ ਆਪਣੇ ਸਾਥੀਆਂ ਅਤੇ ਪਾਰਟੀ ਵਰਕਰਾਂ ਸਮੇਤ ਚੱਬੇਵਾਲ ਵਿਖੇ ਹੋਈ ਆਪ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਰੈਲੀ ਵਿਚ ਸ਼ਾਮਲ ਹੋਏ। ਜੱਥੇ ਦੀ ਰਵਾਨਗੀ ਸਮੇਂ ਉਹਨਾਂ ਚੱਬੇਵਾਲ ਵਿਧਾਨਸਭਾ ਹਲਕੇ ਤੋਂ ਆਪ ਪਾਰਟੀ ਦੀ ਜਿੱਤ ਨੂੰ ਯਕੀਨੀ ਦੱਸਿਆ। ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਜਿਸ ਤਰ੍ਹਾਂ ਵਿਕਾਸ ਕੀਤਾ ਅਤੇ ਲੋਕ ਭਲਾਈ ਦੀਆਂ ਸਕੀਮਾ ਨੂੰ ਲਾਗੂ ਕੀਤਾ ਹੈ। ਖਾਸ ਤੌਰ ਤੇ ਪਿਛਲੇ ਦਿਨੀਂ ਪਲਾਟਾਂ ਦੀਆਂ ਰਜਿਸਟਰੀਆਂ ਲਈ ਲੋੜੀਂਦੀ ਐਨ.ਓ.ਸੀ. ਦੀ ਸ਼ਰਤ ਖਤਮ ਕੀਤੀ ਹੈ, ਉਸਨੂੰ ਦੇਖਦੇ ਹੋਏ ਵੋਟਰਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਚੱਬੇਵਾਲ ਦੇ ਵੋਟਰ ਵੀ ਪੰਜਾਬ ਦੇ ਵਿਕਾਸ ਨੂੰ ਮੁੱਖ ਰੱਖ ਕੇ ਪਾਰਟੀ ਉੱਮੀਦਵਾਰ ਨੂੰ ਵੱਡੀ ਜਿੱਤ ਦੁਆਉਣਗੇ। ਜਿਕਰਯੋਗ ਹੈ ਕਿ ਚੱਬੇਵਾਲ ਵਿਧਾਨਸਭਾ ਸੀਟ ਡਾ. ਰਾਜਕੁਮਾਰ ਚੱਬੇਵਾਲ ਦੇ ਹਲਕਾ ਹੁਸ਼ਿਆਰਪੁਰ ਤੋਂ ਲੋਕਸਭਾ ਮੈਂਬਰ ਨਾਮਜੱਦ ਹੋਣ ਦੇ ਚਲਦਿਆਂ ਖਾਲੀ ਹੋਈ ਹੈ। ਜਿੱਥੇ ਜਿਮਨੀ ਚੋਣ ਵਿਚ ਪਾਰਟੀ ਨੇ ਡਾਕਟਰ ਚੱਬੇਵਾਲ ਦੇ ਪੁੱਤਰ ਇਸ਼ਾਂਕ ਚੱਬੇਵਾਲ ਨੂੰ ਉੱਮੀਦਵਾਰ ਬਣਾਇਆ ਹੈ। ਜੱਥੇ ਵਿਚ ਹਰਨੂਰ ਸਿੰਘ ਮਾਨ ਸਪੋਕਸ  ਪਰਸਨ ਪੰਜਾਬ, ਸੀਨੀਅਰ ਆਗੂ ਦਲਜੀਤ ਰਾਜੂ ਦਰਵੇਸ਼ ਪਿੰਡ, ਹਰਮੇਸ਼ ਪਾਠਕ, ਸਰਵਣ ਸਿੰਘ ਦਿਓ ਸਰਪੰਚ ਚਹੇੜੂ, ਵਰੁਣ ਬੰਗੜ ਸਰਪੰਚ ਚੱਕ ਹਕੀਮ, ਰਾਮ ਲੁਭਾਇਆ ਸਰਪੰਚ ਨਾਨਕ ਨਗਰੀ,  ਸੁਰਿੰਦਰ ਸਿੰਘ ਸਰਪੰਚ ਖਲਵਾੜਾ ਕਲੋਨੀ, ਗੁਰਮੀਤ ਸਿੰਘ ਸਰਪੰਚ ਲੱਖਪੁਰ, ਗੁਰਸ਼ਿੰਦਰ ਸਿੰਘ ਸਰਪੰਚ ਰਿਹਾਣਾ ਜੱਟਾਂ, ਵਿਜੇ ਬਸੰਤ ਨਗਰ, ਧਰਮਵੀਰ ਸੇਠੀ, ਪਰਮਜੀਤ ਧਰਮਕੋਟ, ਇੰਦਰਜੀਤ ਭੁੱਲਰ, ਕਸ਼ਮੀਰ ਖਲਵਾੜਾ, ਫੌਜੀ ਸ਼ੇਰਗਿਲ ਬਲਾਕ ਪ੍ਰਧਾਨ, ਰਵੀ ਕੁਮਾਰ ਮੰਤਰੀ, ਵਿਪਨ ਕੁਮਾਰ, ਗੁਰਦੀਪ ਸਿੰਘ ਤੁਲੀ ਕੋਆਰਡੀਨੇਟਰ ਵਪਾਰ ਸੈਲ ਫਗਵਾੜਾ, ਲਵਪ੍ਰੀਤ ਅਠੋਲੀ, ਜਸਪ੍ਰੀਤ ਸਿੰਘ ਬਿੱਲੂ, ਓਂਕਾਰ ਸਿੰਘ, ਅਮਰਜੀਤ ਸਿੰਘ ਖੰਗੂੜਾ ਆਦਿ ਵੀ ਸ਼ਾਮਲ ਸਨ।

LEAVE A REPLY

Please enter your comment!
Please enter your name here