![](https://sarayaha.com/wp-content/uploads/2025/01/dragon.png)
ਫ਼ਗਵਾੜਾ 13 ਫ਼ਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ 648ਵਾਂ ਪ੍ਰਕਾਸ਼ ਦਿਹਾੜਾ ਸ੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫ਼ਗਵਾੜਾ ਵੱਲੋਂ ਸ਼੍ਰੀ ਗੁਰੂ ਰਵਿਦਾਸ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪਹਿਲੇ ਦਿਨ ਸਵੇਰੇ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਉਣ ਦੀ ਰਸਮ ਕੀਤੀ ਗਈ। ਸ਼ਾਮ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਦੀ ਅੰਮ੍ਰਿਤ ਬਾਣੀ ਦੇ ਪਾਠ ਦਾ ਭੋਗ ਪਾਇਆ ਗਿਆ। ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ। ਜਿਸ ਵਿੱਚ ਭਾਈ ਪਵਨ ਕੁਮਾਰ ਜਲੰਧਰ, ਜੋਗਿੰਦਰ ਝਿੱਕਾ ਜਰਮਨ ਅਤੇ ਪ੍ਰੋਫੈਸਰ ਰਿਸ਼ੀ ਦੇ ਜੱਥੇ ਵੱਲੋਂ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਗਿਆ। ਦੂਸਰੇ ਦਿਨ ਸਵੇਰੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ। ਜਿਸ ਤੋਂ ਬਾਅਦ ਧਾਰਮਿਕ ਸਟੇਜ ਸਜਾਈ ਗਈ। ਜਿਸ ਵਿਚ ਭਾਈ ਮੱਖਣ ਸਿੰਘ ਅਤੇ ਹਜੂਰੀ ਰਾਗੀ ਭਾਈ ਕਰਮ ਸਿੰਘ ਜਲੰਧਰ ਵਾਲਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਸਿੱਧ ਮਿਸ਼ਨਰੀ ਗੀਤਕਾਰ ਅਤੇ ਲੇਖਕ ਸੋਹਣ ਸ਼ਹਿਜਲ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਅਤੇ ਜੀਵਨ ਅਧਾਰਿਤ ਕਵਿਤਾ ਪਾਠ ਕੀਤਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ, ਫਗਵਾੜਾ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ , ਕੌਂਸਲਰ ਗੁਰਪ੍ਰੀਤ ਕੌਰ ਜੰਡੂ, ਵੀਨਾ ਰਾਣੀ, ਇੰਪਰੂਵਮੈਂਟ ਟਰੱਸਟ ਫਗਵਾੜਾ ਦੇ ਚੇਅਰਮੈਨ ਕਸ਼ਮੀਰ ਸਿੰਘ ਮਲ੍ਹੀ, ਡਾ. ਸੰਜੀਵ ਸਰੋਆ, ਡਾ.ਨਵਦੀਪ ਸਿੰਘ, ਮਮਤਾ ਕਾਂਸੇ ਡਿਫੈਂਸ ਅਸਟੇਟ ਆਫੀਸਰ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਸਮਾਗਮ ਦੌਰਾਨ ਉਹਨਾਂ ਦਾਨੀ ਸੱਜਣਾ ਨੂੰ ਸਨਮਾਨਿਤ ਕੀਤਾ ਗਿਆ ਜਿਨਾਂ ਨੇ ਪਿਛਲੇ ਇੱਕ ਸਾਲ ਦੇ ਸਮੇਂ ਵਿੱਚ ਸਭਾ ਦੇ ਪੇ ਬੈਕ ਟੂ ਸੁਸਾਇਟੀ ਮਿਸ਼ਨ ਵਾਸਤੇ ਇਕ ਲੱਖ ਰੁਪਏ ਤੋਂ ਵੱਧ ਦੀ ਦਾਨ ਰਾਸ਼ੀ ਭੇਂਟ ਕੀਤੀ ਹੈ। ਸਨਮਾਨਤ ਹੋਣ ਵਾਲੇ ਦਾਨੀਆਂ ਵਿਚ ਮਾਸਟਰ ਗੁਰਮੇਜ ਸਿੰਘ, ਜਗਨਨਾਥ ਬੰਸਲ, ਜਗਦੀਸ਼ ਚੰਦਰ ਵਿਰਦੀ, ਪਰਮਜੀਤ ਕੈਲੇ, ਜਗਜੀਤ ਸਿੰਘ, ਜੋਗਾ ਰਾਮ, ਘਣਸ਼ਾਮ, ਕੇ.ਕੇ ਗੁਰੂ, ਅਸ਼ੋਕ ਕੁਮਾਰ, ਪ੍ਰੇਮ ਨਾਥ ਸਰੋਆ, ਪ੍ਰਦੀਪ ਬਾਗਲਾ, ਸੰਦੀਪ ਬਾਗਲਾ ਸਰਵਣ ਰਾਮ ਬਿਰਹਾ, ਅਵਤਾਰ ਸਿੰਘ ਦਰਦੀ, ਰਾਜ ਕੁਮਾਰ, ਜਰਨੈਲ ਸਿੰਘ, ਪਵਨ ਕੁਮਾਰ ਬੀਸਲਾ, ਪ੍ਰੇਮ ਲਾਲ, ਜੁਗਲ ਕਿਸ਼ੋਰ ਟੂਰਾ, ਸਤਪਾਲ ਬਸਰਾ, ਡਾ. ਜੋਗਿੰਦਰ ਸਿੰਘ, ਦਰਸ਼ਨ ਕੌਰ, ਭੁਪਿੰਦਰ ਸਿੰਘ, ਡਾ. ਬਲਕਾਰ ਚੰਦ, ਸੰਤੋਸ਼ ਚੰਦ ਹੀਰ, ਪ੍ਰਸ਼ੋਤਮ ਲਾਲ ਜੱਖੂ, ਭਾਗਮਲ, ਹੀਰਾ ਲਾਲ ਚੰਬਾ, ਹਰਜਸ ਪਾਲ, ਬਲਕਾਰ ਕੁਮਾਰ, ਕੁਲਵਿੰਦਰ ਸਿੰਘ ਗੁਰੂ, ਗਿਆਨ ਚੰਦ ਲੇਹਲ ਸ਼ਾਮਲ ਸਨ। ਸਭਾ ਦੇ ਨਵੇਂ ਬਣੇ ਮੈਂਬਰਾਂ ਕਮਲਜੀਤ ਸਿੰਘ ਬਾਂਸਲ, ਧਰਮਿੰਦਰ ਕੁਮਾਰ, ਅਵਤਾਰ ਰਾਮ ਸੰਧੂ, ਨਿਰਮਲ ਰਤਨ, ਪ੍ਰੋਫੈਸਰ ਤੀਰਥ ਰਾਮ ਬਸਰਾ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਪ੍ਰਦੀਪ ਰਾਜਾ ਵਲੋਂ ਪ੍ਰਕਾਸ਼ਿਤ ਮੈਗਜ਼ੀਨ ਖਬਰਸਾਰ ਦਾ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਗਿਆ। ਅਖੀਰ ਵਿੱਚ ਸਭਾ ਦੇ ਪ੍ਰਧਾਨ ਜਗਨਨਾਥ ਬੰਸਲ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਉਤਸਵ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਭਾ ਦੇ ਸਮੂਹ ਮੈਂਬਰਾਂ ਅਤੇ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਟੇਜ ਦੀ ਸੇਵਾ ਸਭਾ ਦੇ ਜਨਰਲ ਸਕੱਤਰ ਅਤੇ ਸਾਬਕਾ ਡੀ.ਜੀ.ਐਮ. ਕੈਨਰਾ ਬੈਂਕ ਘਣਸ਼ਾਮ ਵਲੋਂ ਨਿਭਾਈ ਗਈ। ਸਵੇਰ ਦੇ ਚਾਹ ਨਾਸ਼ਤੇ ਦਾ ਪ੍ਰਬੰਧ ਸਤਪਾਲ ਬਸਰਾ ਸਾਬਕਾ ਚੀਫ਼ ਮੈਨੇਜਰ ਕੇਨਰਾ ਬੈਂਕ ਵਲੋ ਕੀਤਾ ਗਿਆ, ਸਭਾ ਵਲੋਂ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)