
ਮਾਨਸਾ 15 ਅਕਤੂਬਰ (ਸਾਰਾ ਯਹਾਂ/ਮੁੱਗੁਰਪ੍ਰੀਤ ਧਾਲੀਵਾਲ): ਮਾਨਸਾ ਬੀਤੇ 13 ਅਕਤੂਬਰ ਨੂੰ ਜੰਮੂ ਵਿੱਚ ਦੇਸ ਦੀ ਰਾਖੀ ਕਰਦੇ ਸਹੀਦ ਹੋਏ ਮਾਨਸਾ ਜ਼ਿਲ੍ਹੇ ਪਿੰਡ ਕੋਟਲੀ ਕਲਾਂ ਦੇ ਜੰਮਪਲ ਅਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਮਾਨ ਸਰਕਾਰ ਸਹੀਦ ਦਾ ਦਰਜਾ ਦੇਵੇ , ਪਰਿਵਾਰ ਨੂੰ ਇੱਕ ਕਰੋੜ ਰੁਪਿਆ ਨਗਦ ਆਰਥਿਕ ਮਦਦ ਦੇਵੇ ਤੇ ਨਾਲ ਹੀ ਪਰਿਵਾਰ ਨੂੰ ਪੈਨਸਨ ਸਕੀਮ ਦੇ ਲਾਭ ਦਿੱਤੇ ਜਾਣ , ਇਹ ਮੰਗ ਪ੍ਰੈਸ ਬਿਆਨ ਰਾਹੀ ਕਰਦਿਆ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਤੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਦੇਸ ਵਿਚ ਅਗਨੀ ਵੀਰ ਸਕੀਮ ਲਾਗੂ ਕਰਕੇ ਮੋਦੀ ਹਕੂਮਤ ਨੇ ਦੇਸ ਦੀ ਆਰਮੀ ਲਈ ਠੇਕੇਦਾਰੀ ਪ੍ਰਥਾ ਦਾ ਰਾਸਤਾ ਖੋਲ ਦਿੱਤਾ , ਜਿਸ ਦੇ ਰਿਜਲਟ ਆਉਣੇ ਸੁਰੂ ਹੋ ਚੁੱਕੇ ਹਨ , ਜੋ ਸਹੀਦ ਅੰਮ੍ਰਿਤਪਾਲ ਸਿੰਘ ਦੇ ਸੰਦਰਭ ਵਿੱਚ ਵਾਪਰੀਆ , ਉਹ ਅਤਿਅੰਤ ਮੰਦਭਾਗਾ ਹੈ ।
ਆਗੂਆਂ ਨੇ ਕਿਹਾ ਕਿ ਜਦੋ ਮੋਦੀ ਸਰਕਾਰ ਨੇ ਭਾਰਤੀ ਫੋਜ ਵਿੱਚ ਅਗਨੀਵੀਰ ਸਕੀਮ ਸ਼ੁਰੂ ਕੀਤੀ ਸੀ , ਅਗਾਂਹਵਧੂ ਲੋਕਾ ਤੇ ਰੱਖਿਆ ਵਿਸੇਸਕਾ ਨੇ ਖਦਸੇ ਜਾਹਰ ਕੀਤੇ ਸਨ ਕਿ ਇਹ ਸਕੀਮ ਆਰਮੀ ਵਿੱਚ ਇੱਕ ਤਰ੍ਹਾਂ ਨਾਲ ਠੇਕੇਦਾਰੀ ਸਿਸਟਮ ਦੀ ਸ਼ੁਰੂਆਤ ਕੀਤੀ ਜਾ ਰਹੀ , ਜੋ ਅਗਨੀਵੀਰਾ ਦਾ ਸੌਸਣ ਕਰੇਗੀ ਤੇ ਭਾਰਤੀ ਫੌਜੀਆ ਦੇ ਮਨੋਬਲ ਤੇ ਬੂਰਾ ਪ੍ਰਭਾਵ ਪਾਵੇਗੀ । ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਅਗਨੀਵੀਰ ਸਕੀਮ ਬੰਦ ਕਰਕੇ ਫੌਜ ਵਿੱਚ ਰੈਗੂਲਰ ਭਰਤੀ ਸੁਰੂ ਕਰੇ , ਤਾ ਕਿ ਦੇਸ ਲਈ ਸਹੀਦ ਹੋਣ ਵਾਲੇ ਨੌਜਵਾਨਾ ਤੇ ਉਨ੍ਹਾਂ ਦੇ ਪਰਿਵਾਰਾ ਨੂੰ ਬਣਦਾ ਮਾਣ-ਸਤਿਕਾਰ ਮਿਲ ਸਕੇ ।
