ਅਮਰੀਕਾ ਦੀ ਵੱਡੀ ਕਾਰਵਾਈ…! 56 ਪੰਜਾਬੀਆਂ ਸਣੇ 161 ਭਾਰਤੀ ਡਿਪੋਟ

0
6

ਵਾਸ਼ਿੰਗਟਨ: ਅਮਰੀਕਾ ਨੇ ਇਸ ਹਫ਼ਤੇ 161 ਭਾਰਤੀਆਂ ਨੂੰ ਵਾਪਸ ਭੇਜਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਰਹਿ ਰਹੇ ਸਨ। ਇਹ ਭਾਰਤੀ ਮੈਕਸੀਕੋ ਦੀ ਦੱਖਣੀ ਸਰਹੱਦ ਤੋਂ ਅਮਰੀਕਾ ਵਿੱਚ ਦਾਖਲ ਹੋਏ ਸਨ। ਹੁਣ ਇਨ੍ਹਾਂ ਦੇ ਅਮਰੀਕਾ ਵਿੱਚ ਰਹਿਣ ਲਈ ਸਾਰੇ ਕਾਨੂੰਨੀ ਵਿਕਲਪ ਖਤਮ ਹੋ ਗਏ ਹਨ। ਇਹ ਸਾਰੇ ਇਸ ਸਮੇਂ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਹੁਣ ਇਨ੍ਹਾਂ ਨੂੰ ਵਿਸ਼ੇਸ਼ ਚਾਰਟਰ ਜਹਾਜ਼ ਰਾਹੀਂ ਪੰਜਾਬ ਦੇ ਅੰਮ੍ਰਿਤਸਰ ਲਿਆਂਦਾ ਜਾਵੇਗਾ।

ਨੌਰਥ ਅਮੈਰੀਕਨ ਪੰਜਾਬੀ ਐਸੋਸੀਏਸ਼ਨ (NAPA) ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਦੇ ਅਨੁਸਾਰ,

” 1,739 ਭਾਰਤੀ ਗੈਰ ਕਨੂੰਨੀ ਤਰੀਕੇ ਨਾਲ ਦੇਸ਼ ਵਿੱਚ ਦਾਖਲ ਹੋਏ ਸਨ ਜੋ 95 ਅਮਰੀਕੀ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਨੂੰ ਅਮਰੀਕਾ ਦੇ ਕਸਟਮ ਜਾਂ ਇਮੀਗ੍ਰੇਸ਼ਨ ਵਿਭਾਗ ਨੇ ਗ੍ਰਿਫਤਾਰ ਕੀਤਾ ਹੈ। “-

ਇੱਕ ਆਈਸੀਈ ਦੀ ਰਿਪੋਰਟ ਅਨੁਸਾਰ, ਯੂਐਸਏ ਨੇ 2018 ਵਿੱਚ 611 ਭਾਰਤੀ ਨਾਗਰਿਕਾਂ ਨੂੰ ਡੀਪੋਟ ਕੀਤਾ ਸੀ, ਜੋ ਢਾਈ ਗੁਣਾ ਵੱਧ ਕੇ 2019 ਵਿੱਚ 1,616 ਹੋ ਗਏ।

ਡੀਪੋਟ ਹੋਣ ਵਾਲਿਆਂ ਚੋਂ ਸਭ ਤੋਂ ਵੱਧ ਗਿਣਤੀ ਹਰਿਆਣੇ ਦੇ ਲੋਕ ਦੀ ਹੈ। ਇਸ ਦੇ ਨਾਲ ਹੀ ਪੰਜਾਬ ਦੇ 56, ਗੁਜਰਾਤ ਦੇ 12, ਉੱਤਰ ਪ੍ਰਦੇਸ਼ ਦੇ ਪੰਜ, ਮਹਾਰਾਸ਼ਟਰ ਦੇ ਚਾਰ, ਕੇਰਲ, ਤੇਲੰਗਾਨਾ ਤੇ ਤਾਮਿਲਨਾਡੂ ਦੇ ਦੋ, ਆਂਧਰਾ ਪ੍ਰਦੇਸ਼ ਤੇ ਗੋਆ ਦੇ ਇਕ-ਇਕ ਵਿਅਕਤੀ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ।ਇਨ੍ਹਾਂ ‘ਚ ਤਿੰਨ ਮਹਿਲਾਵਾਂ ਤੇ ਇੱਕ 19 ਸਾਲਾ ਯੂਵਕ ਵੀ ਸ਼ਾਮਲ ਹੈ।ਇਨ੍ਹਾਂ ਲੋਕਾਂ ਤੋਂ ਇਲਾਵਾ ਜੋ ਜੇਲਾਂ ‘ਚ ਬੰਦ ਹਨ ਉਨ੍ਹਾਂ ਦਾ ਕੀ ਹੋਵੇਗਾ ਇਸ ਬਾਰ੍ਹੇ ਹਾਲੇ ਕੋਈ ਜਾਣਕਾਰੀ ਨਹੀਂ ਹੈ।

ਚਾਹਲ ਮੁਤਾਬਕ, ” ਉੱਤਰ ਭਾਰਤ ਵਿੱਚ ਕੰਮ ਕਰ ਰਹੇ ਕੁਝ ਏਜੰਟਾਂ ਦੇ ਕਾਰਨ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਏਜੰਟ ਕਿਸੇ ਵਿਅਕਤੀ ਨੂੰ ਅਮਰੀਕਾ ਭੇਜਣ ਲਈ 30 ਤੋਂ 35 ਲੱਖ ਰੁਪਏ ਲੈਂਦੇ ਹਨ। ਲੋਕਾਂ ਨੂੰ ਵੈਧ ਦਸਤਾਵੇਜ਼ ਨਹੀਂ ਦਿੱਤੇ ਜਾਂਦੇ। “-

ਅਜਿਹੀ ਸਥਿਤੀ ਵਿੱਚ ਇਹ ਲੋਕ ਭਾਰਤ ਵਿੱਚ ਹਿੰਸਾ ਜਾਂ ਪ੍ਰੇਸ਼ਾਨੀ ਕਹਿ ਕੇ ਅਮਰੀਕਾ ਵਿੱਚ ਪਨਾਹ ਮੰਗਦੇ ਹਨ। ਹਾਲਾਂਕਿ, ਪਿਛਲੇ ਕੁਝ ਸਾਲਾਂ ਤੋਂ, ਅਮਰੀਕੀ ਜੱਜ ਇਨ੍ਹਾਂ ਲੋਕਾਂ ਦੀਆਂ ਪਟੀਸ਼ਨਾਂ ਨੂੰ ਰੱਦ ਕਰ ਰਹੇ ਹਨ। ਇਸ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵਧਦੀਆਂ ਹਨ। ਨਾਪਾ (NAPA) ਨੇ ਭਾਰਤ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਏਜੰਟਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

LEAVE A REPLY

Please enter your comment!
Please enter your name here