ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧਮਕੀ ਮਗਰੋਂ ਮੋਦੀ ਸਰਕਾਰ ਨੇ ਨਰਮੀ ਵਿਖਾਈ ਹੈ। ਸਰਕਾਰ ਨੇ ਮੰਗਲਵਾਰ ਨੂੰ ਹਾਈਡ੍ਰੋਕਸਾਈਕਲੋਰੋਕਿਨ ਤੇ ਪੈਰਾਸੀਟਾਮੋਲ ਦਵਾਈਆਂ ਦੇ ਨਿਰਯਾਤ ‘ਤੇ ਅੰਸ਼ਕ ਪਾਬੰਦੀ ਹਟਾ ਦਿੱਤੀ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ,
” ਇਹ ਫੈਸਲਾ ਮਨੁੱਖਤਾ ਦੇ ਅਧਾਰ ‘ਤੇ ਲਿਆ ਗਿਆ ਹੈ। ਇਹ ਦਵਾਈਆਂ ਗੁਆਂਢੀ ਦੇਸ਼ਾਂ ਨੂੰ ਭੇਜੀਆਂ ਜਾਣਗੀਆਂ, ਜੋ ਭਾਰਤ ਤੋਂ ਮਦਦ ਦੀ ਉਮੀਦ ਕਰਦੇ ਹਨ। ਹਾਲਾਂਕਿ, ਨਿਰਯਾਤ ਸਟਾਕ ਦੀ ਉਪਲਬਧਤਾ ਦੇ ਅਧਾਰ ‘ਤੇ ਕੀਤਾ ਜਾਏਗਾ ਜਦੋਂ ਘਰੇਲੂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ। “-
ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ,
” ਕੋਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕੁਝ ਦੇਸ਼ਾਂ ਨੂੰ ਦਵਾਈਆਂ ਭੇਜੀਆਂ ਜਾਣਗੀਆਂ। ਅਸੀਂ ਇਸ ਪੂਰੇ ਮਾਮਲੇ ਬਾਰੇ ਕਿਸੇ ਵੀ ਅਟਕਲਾਂ ਤੇ ਰਾਜਨੀਤਕ ਰੰਗ ਦੇਣ ਦੇ ਇਲਜਾਮ ਨੂੰ ਖਾਰਜ ਕਰਦੇ ਹਾਂ। ”ਵਿਗਿਆਨੀਆਂ ਨੇ ਐਂਟੀ-ਮਲੇਰੀਅਲ ਡਰੱਗ ਹਾਈਡਰੋਕਸਾਈਕਲੋਰੋਕਿਨ ਨੂੰ ਕੋਰੋਨਾ ਨਾਲ ਲੜਨ ਵਿੱਚ ਕਾਰਗਰ ਦੱਸਿਆ ਹੈ। “-
ਦੱਸ਼ ਦਈਏ ਕਿ ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਨੂੰ ਧਮਕੀ ਦਿੱਤੀ ਹੈ ਕਿ ਜੇ ਭਾਰਤ ਹਾਈਡਰੋਕਸਾਈਕਲੋਰੋਕਿਨ ਦੇ ਨਿਰਯਾਤ ‘ਤੇ ਲੱਗੀ ਰੋਕ ਨੂੰ ਨਾ ਹਟਾਉਂਦਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਮੈਨੂੰ ਕੋਈ ਕਾਰਨ ਨਹੀਂ ਵਿੱਖ ਰਿਹਾ ਕਿ ਕਿਉਂ ਭਾਰਤ ਨੇ ਅਮਰੀਕਾ ਦੇ ਡਰੱਗ ਆਰਡਰ ਨੂੰ ਰੋਕਿਆ ਹੈ।
ਵ੍ਹਾਈਟ ਹਾਊਸ ਦੀ ਪ੍ਰੈੱਸ ਕਾਨਫਰੰਸ ਵਿੱਚ ਟਰੰਪ ਨੇ ਕਿਹਾ, ਮੈਂ ਹੁਣੇ ਮੋਦੀ ਦੇ ਫੈਸਲੇ ਬਾਰੇ ਨਹੀਂ ਸੁਣਿਆ।” ਮੈਂ ਜਾਣਦਾ ਹਾਂ ਕਿ ਉਨ੍ਹਾਂ ਨੇ ਦੂਜੇ ਦੇਸ਼ਾਂ ਵਿੱਚ ਦਵਾਈ ਦਾ ਨਿਰਯਾਤ ਬੰਦ ਕਰ ਦਿੱਤਾ ਹੈ। ਮੈਂ ਹਾਲ ਹੀ ਵਿੱਚ ਉਸ ਨਾਲ ਇੱਕ ਚੰਗੀ ਗੱਲਬਾਤ ਕੀਤੀ ਸੀ। ਸੰਯੁਕਤ ਰਾਜ ਨਾਲ ਭਾਰਤ ਦੇ ਸਬੰਧ ਬਹੁਤ ਬਿਹਤਰ ਹਨ। ਹੁਣ ਵੇਖਣਾ ਇਹ ਹੈ ਕਿ ਕੀ ਉਹ ਸਾਨੂੰ ਦਵਾਈ ਭੇਜਣ ਦੀ ਆਗਿਆ ਦਿੰਦੇ ਹਨ ਜਾਂ ਨਹੀਂ। ਟਰੰਪ ਨਾਲ ਗੱਲਬਾਤ ਤੋਂ ਬਾਅਦ ਮੋਦੀ ਨੇ ਕਿਹਾ ਕਿ ਉਹ ਦਵਾਈ ਭੇਜਣ ਦੇ ਅਮਰੀਕਾ ਦੇ ਆਦੇਸ਼ ‘ਤੇ ਵਿਚਾਰ ਕਰਨਗੇ।