
ਨਵੀਂ ਦਿੱਲੀ: ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਹੁਣ ਪਾਕਿਸਤਾਨ ਨੇ ਵੀ ਭਾਰਤ ਤੋਂ ਮਲੇਰੀਆ ਲਈ ਹਾਈਡ੍ਰੋਸੀਕਲੋਰੋਕੋਇਨ ਦਵਾਈ ਮੰਗੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਤੋਂ ਇਲਾਵਾ ਮਲੇਸ਼ੀਆ ਤੇ ਤੁਰਕੀ ਨੇ ਵੀ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਦੀ ਸਪਲਾਈ ਲਈ ਭਾਰਤ ਕੋਲ ਪਹੁੰਚ ਕੀਤੀ ਹੈ। ਭਾਰਤ ਸਪਲਾਈ ਬੇਨਤੀ ‘ਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ ਇਸ ਸਬੰਧ ਵਿਚ ਅਜੇ ਕੋਈ ਫੈਸਲਾ ਲਿਆ ਜਾਣਾ ਬਾਕੀ ਹੈ।
ਬਹੁਤ ਸਾਰੇ ਦੇਸ਼ ਭਾਰਤ ਤੋਂ ਹਾਈਡਰੋਕਸਾਈਕਲੋਰੋਕਿਨ ਦਵਾਈ ਲਈ ਮੰਗ ਰਹੇ ਮਦਦ :
ਦਰਅਸਲ ਮਲੇਰੀਆ ਦੇ ਇਲਾਜ ‘ਚ ਵਰਤੀ ਜਾਂਦੀ ਹਾਈਡਰੋਕਸਾਈਕਲੋਰੋਕਿਨ ਦਵਾਈ ਦਾ ਭਾਰਤ ਸਭ ਤੋਂ ਵੱਡਾ ਨਿਰਮਾਤਾ ਹੈ। ਵਿਸ਼ਵ ‘ਚ ਇਨ੍ਹਾਂ ਦਵਾਈਆਂ ਦੇ ਉਤਪਾਦਨ ਭਾਰਤ ‘ਚ 70 ਪ੍ਰਤੀਸ਼ਤ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਦਵਾਈ ਕੋਰੋਨਾਵਾਇਰਸ ਦੀ ਲਾਗ ਦੇ ਇਲਾਜ ‘ਚ ਇਕ ਪਾਸਾ ਬਦਲਣ ਵਾਲੀ ਹੈ।
ਭਾਰਤ ‘ਚ ਹਰ ਮਹੀਨੇ 40 ਟਨ ਹਾਈਡਰੋਕਸਾਈਕਲੋਰੋਕਿਨ ਪੈਦਾ ਕਰਨ ਦੀ ਸਮਰੱਥਾ ਹੈ। ਇਹ 200 ਮਿਲੀਗ੍ਰਾਮ 200 ਮਿਲੀਅਨ ਗੋਲੀਆਂ ਦੇ ਬਰਾਬਰ ਹੈ ਕਿਉਂਕਿ ਇਹ ਦਵਾਈ ਰੂਮਟਾਈਡ ਆਰਥਰਾਈਟਿਸ ਜਿਹੀਆਂ ‘ਆਟੋ ਇਮਿਊਨ’ ਬਿਮਾਰੀ ਦੇ ਇਲਾਜ ਲਈ ਵੀ ਵਰਤੀ ਜਾਂਦੀ ਹੈ, ਇਸ ਲਈ ਨਿਰਮਾਤਾ ਚੰਗੀ ਉਤਪਾਦਨ ਸਮਰੱਥਾ ਰੱਖਦੇ ਹਨ।
