*ਅਮਰਪ੍ਰੀਤ ਸਿੰਘ ਨੂੰ ਸਰਬ ਨੌਜਵਾਨ ਸਭਾ ਨੇ ਕੀਤਾ ਸਨਮਾਨਤ*

0
21

ਫਗਵਾੜਾ 9 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਸਰਬ ਨੌਜਵਾਨ ਸਭਾ ਰਜਿ ਫਗਵਾੜਾ ਵੱਲੋਂ ਐਸ.ਡੀ.ਓ. ਪਾਵਰਕਾਮ ਅਮਰਪ੍ਰੀਤ ਸਿੰਘ ਨੂੰ ਸੀਨੀਅਰ ਐਕਸ.ਈ.ਐਨ ਵਜੋਂ ਤਰੱਕੀ ਮਿਲਣ ਤੇ ਇਕ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਦਾ ਆਯੋਜਨ ਸਥਾਨਕ ਖੇੜਾ ਰੋਡ ਸਥਿਤ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਦਫ਼ਤਰ ਵਿਖੇ ਕੀਤਾ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਪਵਨ ਬੀਸਲਾ ਡਿਪਟੀ ਚੀਫ਼ ਇੰਜੀਨੀਅਰ ਪਾਵਰਕਾਮ ਜਲੰਧਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਹਰਦੀਪ ਕੁਮਾਰ ਐਡੀਸ਼ਨਲ ਐੱਸ.ਸੀ ਪਾਵਰਕਾਮ ਫਗਵਾੜਾ, ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਪ੍ਰਧਾਨ ਐੱਸ.ਸੀ ਵਿੰਗ ਆਮ ਆਦਮੀ ਪਾਰਟੀ ਕਪੂਰਥਲਾ, ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ, ਜਤਿੰਦਰ ਸਿੰਘ ਕੁੰਦੀ ਇੰਟਰਨੈਸ਼ਨਲ ਡਾਇਰੈਕਟਰ ਅਲਾਇੰਸ ਕਲੱਬ ਮੋਜੂਦ ਰਹੇ। ਮੁੱਖ ਮਹਿਮਾਨ ਪਵਨ ਬੀਸਲਾ ਨੇ ਬਤੌਰ ਐਸ.ਡੀ.ਓ. ਅਮਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਵਰਗੇ ਡਿਉਟੀ ਪ੍ਰਤੀ ਸਮਰਪਿਤ ਅਤੇ ਯੋਗ ਅਧਿਕਾਰੀ ਮਹਿਕਮੇ ਦਾ ਮਾਣ ਹਨ। ਹਰਦੀਪ ਕੁਮਾਰ ਅਡੀਸ਼ਨਲ ਐਸ.ਸੀ. ਨੇ ਵੀ ਅਮਰਪ੍ਰੀਤ ਸਿੰਘ ਨੂੰ ਸੀਨੀਅਰ ਐਕਸ.ਈ.ਐਨ. ਬਣਨ ਤੇ ਸ਼ੁੱਭ ਇੱਛਾਵਾਂ ਦਿੰਦੇ ਹੋਏ ਭਰੋਸਾ ਜਤਾਇਆ ਕਿ ਉਹ ਆਪਣੀ ਨਵੀਂ ਜਿੰਮੇਵਾਰੀ ਨੂੰ ਹੋਰ ਵੀ ਤਨਦੇਹੀ ਨਾਲ ਨਿਭਾਉਣਗੇ। ਸੰਤੋਸ਼ ਕੁਮਾਰ ਗੋਗੀ ਨੇ ਦੱਸਿਆ ਕਿ ਐਸ.ਡੀ.ਓ. ਦੀ ਪੋਸਟ ਤੇ ਰਹਿੰਦਿਆਂ ਅਮਰਪ੍ਰੀਤ ਸਿੰਘ ਹਮੇਸ਼ਾ ਸੁਹਿਰਦਤਾ ਨਾਲ ਖਪਤਕਾਰਾਂ ਨੂੰ ਮਿਲਦੇ ਅਤੇ ਉਹਨਾਂ ਦੇ ਮਸਲਿਆਂ ਦਾ ਹਲ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਕਾਬਿਲ ਅਫਸਰਾਂ ਨੂੰ ਹਮੇਸ਼ਾ ਤਰੱਕੀਆਂ ਦੇ ਕੇ ਹੌਸਲਾ ਅਫਜਾਈ ਕਰਦੀ ਹੈ। ਸੀਨੀਅਰ ਐਕਸ.ਈ.ਐਨ. ਅਮਰਪ੍ਰੀਤ ਸਿੰਘ ਨੇ ਸਭਾ ਵਲੋਂ ਦਿੱਤੇ ਸਨਮਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਆਪਣੀ ਨਵੀਂ ਡਿਊਟੀ ਨੂੰ ਵੀ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ। ਇਸ ਮੌਕੇ ਕਵੀ ਬਲਦੇਵ ਕੋਮਲ ਤੇ ਹਰਚਰਨ ਭਾਰਤੀ ਨੇ ਆਪਣੀਆਂ ਖੂਬਸੂਰਤ ਗ਼ਜ਼ਲਾਂ ਪੇਸ਼ ਕੀਤੀਆਂ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਮੈਂਬਰਾਂ ਵਲੋਂ ਪਦਉਂਨਤ ਸੀਨੀਅਰ ਐਕਸੀਅਨ ਅਮਰਪ੍ਰੀਤ ਸਿੰਘ ਨੂੰ ਅਹੁਦੇ ਦੀ ਮੁਬਾਰਕਬਾਦ ਦਿੱਤੀ। ਸਭਾ ਵਲੋਂ ਉਹਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਮੰਚ ਸੰਚਾਲਨ ਲੈੱਕਚਰਾਰ ਹਰਜਿੰਦਰ ਗੋਗਨਾ ਵਲੋਂ ਕੀਤਾ ਗਿਆ। 

LEAVE A REPLY

Please enter your comment!
Please enter your name here