*ਅਮਨ ਕਾਨੂੰਨ ਦੀ ਵਿਵਸਥਾ ਲਈ ਸ਼ਹਿਰ ਦੀ ਕੀਤੀ ਨਾਕਾਬੰਦੀ, ਸ਼ੱਕੀ ਵਹੀਕਲਾਂ ਦੀ ਕੀਤੀ ਚੈਕਿੰਗ—ਡੀ.ਐਸ.ਪੀ.*

0
140

09 ਬੁਢਲਾਡਾ (ਸਾਰਾ ਯਹਾਂ/ਮਹਿਤਾ ਅਮਨ) ਅਮਨ ਕਾਨੂੰਨ ਦੀ ਵਿਵਸਥਾ ਨੂੰ ਬਹਾਲ ਰੱਖਣ ਲਈ ਪੁਲਿਸ ਵੱਲੋਂ ਸ਼ਹਿਰ ਦੀ ਨਾਕਾਬੰਦੀ ਕਰਦਿਆਂ ਸ਼ਹਿਰ ਅੰਦਰ ਆਉਣ ਜਾਣ ਵਾਲੇ ਵਾਹਨਾਂ ਦਾ ਤੈਲਾਸ਼ੀ ਅਭਿਆਨ ਚਲਾਇਆ ਗਿਆ। ਇਸ ਮੌਕੇ ਤੇ ਡੀ.ਐਸ.ਪੀ. ਗਮਦੂਰ ਸਿੰਘ ਚਹਿਲ ਦੀ ਅਗਵਾਈ ਹੇਠ ਐਸ.ਐਚ.ਓ. ਸਿਟੀ ਸੁਖਜੀਤ ਸਿੰਘ ਦੀ ਪੁਲਿਸ ਟੀਮ ਨੇ ਟ੍ਰੇਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲਾਂ ਦੇ ਵੀ ਚਲਾਨ ਕੱਟੇ ਗਏ ਉਥੇ ਸ਼ੱਕੀ ਵਹੀਕਲਾਂ ਦੀ ਤੈਲਾਸ਼ੀ ਕੀਤੀ ਗਈ। ਇਸ ਮੌਕੇ ਤੇ ਡੀ.ਐਸ.ਪੀ. ਚਹਿਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਸੁਰੱਖਿਅਤ ਕਰਦਿਆਂ ਸ਼ੱਕੀ ਵਿਅਕਤੀ, ਵਸਤੂਆਂ ਦੀ ਇਤਲਾਹ ਤੁਰੰਤ ਪੁਲਿਸ ਨੂੰ ਦੇਣ। ਉਨ੍ਹਾਂ ਸਾਉਣੀ ਦੇ ਸੀਜਨ ਦੌਰਾਨ ਪਰਵਾਸੀ ਮਜਦੂਰਾਂ ਦੀ ਸ਼ਨਾਖਤ ਨੂੰ ਯਕੀਨੀ ਬਨਾਉਣ ਅਤੇ ਇਸ ਦੀ ਸੂਚਨਾ ਵੀ ਪੁਲਿਸ ਸਟੇਸ਼ਨ ਨੂੰ ਦੇਣ। ਉਨ੍ਹਾਂ ਹੋਟਲਾਂ, ਧਰਮਸ਼ਾਲਾਂ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਕਿ ਬਿਨ੍ਹਾਂ ਸ਼ਨਾਖਤ ਤੋਂ ਕਿਸੇ ਵੀ ਵਿਅਕਤੀ ਨੂੰੂ ਨਾ ਠਹਿਰਾਉਣ ਅਤੇ ਇਸਦੀ ਸੂਚਨਾ ਪੁਲਿਸ ਨੂੰ ਦੇਣ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਕ੍ਰਾਇਮ ਮੁਕਤ ਬਨਾਉਣ ਲਈ ਹਰ ਚੌਂਕ ਚੋਰਾਹੇ ਮੁਹੱਲੇ ਵਿੱਚ ਸੀ ਸੀ ਟੀ ਵੀ ਕੈਮਰੇ ਦੀ ਯੋਜਨਾ ਨੂੰ ਲਾਗੂ ਕਰਨ ਲਈ ਵਪਾਰੀ, ਸਕੂਲ, ਹੋਟਲ, ਯੂਨੀਅਨਾਂ, ਐਸੋਸੀਏਸ਼ਨਾਂ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹਰ ਮੁਸ਼ਕਿਲ ਦਾ ਹੱਲ ਕੱਢਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਸੀ ਸੀ ਟੀ ਵੀ ਲਗਾਉਣ ਦੀ ਯੋਜਨਾ ਨੂੰ ਜਲਦ ਸਹਿਯੋਗੀਆਂ ਦੀ ਮੀਟਿੰਗ ਕੀਤੀ ਜਾਵੇਗੀ। 

LEAVE A REPLY

Please enter your comment!
Please enter your name here