*ਅਬੋਹਰ ‘ਚ ਰੇਲਵੇ ਫਾਟਕ ਖੋਲ੍ਹਣ ਦੀ ਮੰਗ ਨੂੰ ਲੈ ਕੇ ਲੋਕਾਂ ਨੇ ਅਬੋਹਰ- ਬਠਿੰਡਾ ਰੇਲਵੇ ਟਰੈਕ ਕੀਤਾ ਜਾਮ, ਇੱਕ ਮਹਿਲਾ ਦੀ ਵਿਗੜੀ ਹਾਲਤ*

0
23

 ਅਬੋਹਰ 17 ,ਮਈ (ਸਾਰਾ ਯਹਾਂ/ਬਿਊਰੋ ਨਿਊਜ਼ : ਅਬੋਹਰ ਦੇ ਵਿੱਚ ਰੇਲਵੇ ਫਾਟਕ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਲੋਕਾਂ ਨੇ ਅਬੋਹਰ -ਬਠਿੰਡਾ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ। ਪਿੰਡਾਂ ਦੇ ਲੋਕਾਂ ਨੇ ਧਰਨਾ ਲਾ ਦਿੱਤਾ ਹੈ। ਮਹਿਲਾਵਾਂ ਵੱਲੋਂ ਇਸ ਦੀ ਅਗਵਾਈ ਕੀਤੀ ਜਾ ਰਹੀ ਹੈ ਅਤੇ ਤੇਜ਼ ਗਰਮੀ ਦੇ ਚੱਲਦਿਆਂ ਇਕ ਮਹਿਲਾ ਦੀ ਹਾਲਤ ਵੀ ਵਿਗੜ ਗਈ ਹੈ ਜਦਕਿ ਮੌਕੇ ‘ਤੇ ਪਹੁੰਚੇ ਪੁਲਿਸ ਬਲ ਵੱਲੋਂ ਡਾਕਟਰਾਂ ਦੀ ਟੀਮ ਨੂੰ ਵੀ ਸੱਦਿਆ ਗਿਆ ਹੈ।    ਬੱਲੂਆਣਾ ਕੇਰਾਖੇੜਾ ਲਿੰਕ ਰੋਡ ‘ਤੇ ਬਣੇ ਰੇਲਵੇ ਫਾਟਕ ਨੂੰ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਅੱਜ ਅਬੋਹਰ ਬਠਿੰਡਾ ਰੇਲਵੇ ਟਰੈਕ ਨੂੰ ਜਾਮ ਕਰ ਦਿੱਤਾ ਗਿਆ ਹੈ। ਇਕੱਠੇ ਹੋਏ ਪਿੰਡਾਂ ਦੇ ਲੋਕਾਂ ਨੇ ਧਰਨਾ ਲਾ ਦਿੱਤਾ ਹੈ ਅਤੇ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ। ਟੈਂਟ ਲਗਾ ਕੇ ਲੋਕ ਪੱਕਾ ਮੋਰਚਾ ਲਗਾ ਬੈਠ ਗਏ ਹਨ ਹਾਲਾਂਕਿ ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਪੁਲੀਸ ਬਲ ਵੀ ਤਾਇਨਾਤ ਕੀਤਾ ਗਿਆ ਹੈ।  ਜਦਕਿ ਤੇਜ਼ ਗਰਮੀ ਹੋਣ ਦੇ ਚਲਦਿਆਂ ਇਕ ਮਹਿਲਾ ਦੀ ਹਾਲਤ ਵਿਗੜ ਗਈ ਹੈ। ਇਸ ਕਰਕੇ ਹੁਣ ਮੌਕੇ ‘ਤੇ ਉਕਤ ਮਹਿਲਾ ਦੇ ਇਲਾਜ ਲਈ ਡਾਕਟਰਾਂ ਦੀ ਟੀਮ ਸੱਦੀ ਗਈ ਹੈ। ਇਸ ਮੌਕੇ ‘ਤੇ ਧਰਨਾ ਦੇ ਰਹੀਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਲਗਾਤਾਰ ਉਨ੍ਹਾਂ ਵੱਲੋਂ ਇਹ ਰੇਲਵੇ ਫਾਟਕ ਨੂੰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਮਹਿਲਾਵਾਂ ਦਾ ਕਹਿਣਾ ਹੈ ਕਿ ਸਕੂਲ ਦੇ ਬੱਚੇ ਇਸ ਰਾਸਤੇ ਤੋਂ ਹੀ ਜਾਂਦੇ ਹਨ। ਹਾਲਾਂਕਿ ਫਾਟਕ ਬੰਦ ਹੋਣ ਕਾਰਨ ਦੂਜਾ ਰਸਤਾ ਸੁੰਨਸਾਨ ਹੈ।  ਜਿੱਥੇ ਪਿੰਡ ਦੀਆਂ ਲੜਕੀਆਂ ਡਰ ਮਹਿਸੂਸ ਕਰਦੀਆਂ ਹਨ ਤੇ ਉਸ ਰਾਸਤੇ ਤੋਂ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਇਸ ਕਰਕੇ ਉਨ੍ਹਾਂ ਵੱਲੋਂ ਲਗਾਤਾਰ ਇਸ ਫਾਟਕ ਨੂੰ ਖੁਲ੍ਹਵਾਉਣ ਦੇ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਫਾਟਕ ਨਹੀਂ ਖੁੱਲ੍ਹੇਗਾ, ਉਦੋਂ ਤਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਉਧਰ ਮੌਕੇ ਤੇ ਪਹੁੰਚੇ ਜੀਆਰਪੀ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਸਾਰਾ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here