
ਮਾਨਸਾ, 26 ਅਕਤੂਬਰ: (ਸਾਰਾ ਯਹਾਂ/ਮੁੱਖ ਸੰਪਾਦਕ ):ਅਬੈਕਸ ਐਜੂਕੇਸ਼ਨ ਸੰਸਥਾ ਮਾਨਸਾ ਦੀ ਵਿਦਿਆਰਥਣ ਮਿਸ ਤਨੂਜਾ ਨੇ ਚੰਡੀਗੜ੍ਹ ਵਿਖੇ ਹੋਏ ਚੈਂਪੀਅਨਜ਼ ਵਰਲਡ ਨੈਸ਼ਨਲ ਲੈਵਲ ਅਬੈਕਸ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਅਬੈਕਸ ਐਜੂਕੇਸ਼ਨ ਸੰਸਥਾ ਮਾਨਸਾ ਤੋਂ ਮਿਸ ਅੰਜਲੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦੀ ਵਿਦਿਆਰਥਣ ਤਨੂਜਾ ਨੇ 9 ਮਿੰਟ ਦੇ ਮੁਕਾਬਲੇ ਵਿਚ 100 ਅੰਕ ਹਾਸਲ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ। ਉਨ੍ਹਾਂ ਸੰਸਥਾ ਵੱਲੋਂ ਵਿਦਿਆਰਥਣ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈਆਂ ਦਿੱਤੀਆਂ। ਵਿਦਿਆਰਥਣ ਤਨੁਜਾ ਰੋਮੀ ਬਾਂਸਲ, ਰੋਮੀ ਮੈਡੀਕੋਜ਼ ਮਾਨਸਾ ਵਾਲਿਆਂ ਦੀ ਹੋਣਹਾਰ ਧੀ ਹੈ।ਮਾਪਿਆਂ ਨੇ ਉਸ ਦੀ ਇਸ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
