ਬੁਢਲਾਡਾ 7 ਜੂਨ(ਸਾਰਾ ਯਹਾਂ/ਅਮਨ ਮਹਿਤਾ): ਕੇਂਦਰ ਸਰਕਾਰ ਦੀ ਸਕੀਮ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਾਰੇਮ ਵਰਕ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਾਦੜਾ ਵਿਖੇ ਐੱਨ ਐੱਸ ਕਿਊ ਐੱਫ ਸਕੀਮ ਤਹਿਤ ਪ੍ਰਾਪਤ ਗ੍ਰਾਂਟਾ ਵਿੱਚੋਂ ਅਪੈਰਲ ਟਰੇਡ ਦੇ ਵਿਦਿਆਰਥੀਆਂ ਨੂੰ ਮੁਫਤ ਕਿੱਟਾਂ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿਦਿਆ ਪ੍ਰਿੰਸੀਪਲ ਰਾਜੇਸ਼ ਕੁਮਾਰ ਅਤੇ ਸਕੂਲ ਮੀਡੀਆ ਇੰਚਾਰਜ ਮਮਤਾ ਰਾਣੀ ਨੇ ਕਿਹਾ ਕਿ ਇਨ੍ਹਾਂ ਕਿੱਟਾਂ ਰਾਹੀਂ ਵਿਦਿਆਰਥੀ ਆਪਣੇ ਘਰਾਂ ਵਿੱਚ ਸਵੈ ਰੁਜ਼ਗਾਰ ਸ਼ੁਰੂ ਕਰ ਸਕਣਗੇ ਅਤੇ ਆਉਣ ਵਾਲੇ ਸਮੇਂ ਵਿਚ ਆਪਣੇ ਰੋਜ਼ਗਾਰ ਰਾਹੀਂ ਨਵੀਆਂ ਬੁਲੰਦੀਆਂ ਪ੍ਰਾਪਤ ਕਰਨਗੇ। ਇਸ ਮੋਕੇ ਮਨਪ੍ਰੀਤ ਕੌਰ ਸਿਲਾਈ-ਕਢਾਈ ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਹਮੇਸ਼ਾ ਤਤਪਰ ਰਹਿਣਗੇ। ਇਸ ਮੋਕੇ ਸਰਪੰਚ ਅਤੇ ਪੰਚਾਇਤ ਮੈਂਬਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਐੱਸ ਐੱਮ ਸੀ, ਜਫ਼ਰ ਅਲੀ, ਲੈਕ ਜਰਨੈਲ ਸਿੰਘ, ਬਲਜੀਤ ਸਿੰਘ, ਜਰਨੈਲ ਸਿੰਘ, ਮਨਦੀਪ ਕੁਮਾਰ, ਮਨਪ੍ਰੀਤ ਕੌਰ ਅਤੇ ਦਲਜੀਤ ਕੌਰ ਮੌਜੂਦ ਸਨ।