
ਮਾਨਸਾ, 10 ਜਨਵਰੀ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਅਪੈਕਸ ਕਲੱਬ ਮਾਨਸਾ ਵਲੋਂ ਪ੍ਰਧਾਨ ਸੰਜੀਵ ਪਿੰਕਾ ਦੀ ਅਗਵਾਈ ਹੇਠ ਸਰਕਾਰੀ ਸਕੈਡੰਰੀ ਸਕੂਲ (ਲੜਕੇ) ਜੋਗਾ ਦੇ ਲੋੜਵੰਦ ਵਿਦਿਆਰਥੀਆਂ ਨੂੰ ਕੋਟੀਆਂ ਦਿੱਤੀਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਪਿਛਲੇ ਦਿਨੀਂ ਕਲੱਬ ਦੀ ਮੀਟਿੰਗ ਵਿੱਚ ਕੋਟੀਆਂ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਤਹਿਤ ਸਕੂਲ ਦੇ ਅਧਿਆਪਕ ਹੇਮਾਂ ਗੁਪਤਾ ਦੀ ਡਿਊਟੀ ਬਿੱਲਕੁਲ ਲੋੜਵੰਦ ਵਿਦਿਆਰਥੀਆਂ ਦੀ ਚੋਣ ਕਰਨ ਦੀ ਲਗਾਈ ਗਈ ਸੀ ਉਹਨਾਂ ਵਲੋਂ ਨੋਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਜਿਨ੍ਹਾਂ ਨੂੰ ਇਹ ਕੋਟੀਆਂ ਦਿੱਤੀਆਂ ਗਈਆਂ ਹਨ। ਸਕੂਲ ਇੰਚਾਰਜ ਪਰਮਿੰਦਰ ਸਿੰਘ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਉਹਨਾਂ ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ ਜਿਨ੍ਹਾਂ ਕੋਲ ਕੋਟੀਆਂ ਨਹੀਂ ਹਨ ਅਤੇ ਉਹ ਹਰ ਰੋਜ਼ ਸਕੂਲ ਵੀ ਆਉਂਦੇ ਹਨ। ਕਲੱਬ ਦੇ ਸਰਪ੍ਰਸਤ ਸੁਰੇਸ਼ ਜਿੰਦਲ ਖਿਆਲਾ ਨੇ ਲੋੜਵੰਦ ਵਿਦਿਆਰਥੀਆਂ ਲਈ ਬੂਟਾਂ ਦੇ ਸਾਈਜ਼ ਦੇਣ ਲਈ ਵੀ ਸਕੂਲ ਮੁਖੀ ਨੂੰ ਬੇਨਤੀ ਕੀਤੀ ਤਾਂ ਕਿ ਕੜਾਕੇ ਦੀ ਠੰਢ ਨੂੰ ਦੇਖਦਿਆਂ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਵੀ ਦਿੱਤੇ ਜਾ ਸਕਣ।ਇਸ ਮੌਕੇ ਸੁਰੇਸ਼ ਜਿੰਦਲ,ਕਮਲ ਗਰਗ, ਸੰਜੀਵ ਪਿੰਕਾ,ਸ਼ਾਮ ਲਾਲ ਗੋਇਲ, ਮੈਡਮ ਹੇਮਾਂ ਗੁਪਤਾ, ਮੈਡਮ ਰਾਜਕਮਲ, ਅਧਿਆਪਕ ਹਰਦੀਪ ਸਿੰਘ ਹਾਜ਼ਰ ਸਨ।
