ਮਾਨਸਾ 24 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਅਪੈਕਸ ਕਲੱਬ ਮਾਨਸਾ ਨੂੰ ਅਪੈਕਸ ਗਲੋਬਲ ਵਲੋਂ ਖੂਨਦਾਨ ਖੇਤਰ ਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਬਦਲੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਅਪੈਕਸ ਕਲੱਬ ਅੱਠ ਦੇਸ਼ਾਂ ਵਿੱਚ ਕੰਮ ਕਰ ਰਿਹਾ ਹੈ ਅਤੇ ਇਸਦੇ ਗਲੋਬਲ ਚੇਅਰਮੈਨ ਗੁਰਮੀਤ ਸਿੰਘ ਚਾਵਲਾ ਹਨ ਜਿਨ੍ਹਾਂ ਵਲੋਂ ਸਮੇਂ ਸਮੇਂ ਤੇ ਸਮਾਜਸੇਵੀ ਕੰਮਾਂ ਲਈ ਕਲੱਬਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਖੂਨਦਾਨ ਪ੍ਰਤੀ ਮਿਲੇ ਨਿਰਦੇਸ਼ਾਂ ਦੀ ਇਨ ਬਿਨ ਪਾਲਣਾ ਕਰਦਿਆਂ ਪਿਛਲੇ ਸਾਲ ਵਿੱਚ ਅਪੈਕਸ ਕਲੱਬ ਮਾਨਸਾ ਵਲੋਂ ਖੂਨਦਾਨ ਦੇ ਕੈਂਪ ਵੀ ਲਗਾਏ ਗਏ ਅਤੇ ਲੋੜਵੰਦ ਮਰੀਜ਼ਾਂ ਲਈ ਐਮਰਜੈਂਸੀ ਹਾਲਤਾਂ ਵਿੱਚ ਖੂਨਦਾਨ ਵੀ ਕੀਤਾ ਗਿਆ ਜਿਸ ਲਈ ਅਪੈਕਸ ਗਲੋਬਲ ਵਲੋਂ ਅਪੈਕਸ ਕਲੱਬ ਮਾਨਸਾ ਦੀ ਚੋਣ ਪ੍ਰਸ਼ੰਸਾ ਪੱਤਰ ਲਈ ਕੀਤੀ ਗਈ ਪਿਛਲੇ ਦਿਨੀਂ ਹਨੁਮਾਨ ਗੜ ਵਿਖੇ ਹੋਈ ਅਪੈਕਸ ਡਿਸਟ੍ਰਿਕਟ ਫਾਈਵ ਦੀ ਕਨਵੈਨਸ਼ਨ ਸਮੇਂ ਇਹ ਸਨਮਾਨ ਅਪੈਕਸ ਕਲੱਬਾਂ ਦੇ ਗੈ੍ਡ ਫਾਦਰ ਰਾਹੀਂ ਭੇਜਿਆ ਗਿਆ।
ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਅਪੈਕਸ ਕਲੱਬ ਦੇ ਲਗਭਗ ਸਾਰੇ ਮੈਂਬਰ ਹੀ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਦੇ ਹਨ ਅਤੇ ਖੂਨਦਾਨ ਸਮੇਤ ਸਮੇਂ ਸਮੇਂ ਤੇ ਅਪੈਕਸ ਗਲੋਬਲ ਵਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜਸੇਵੀ ਕੰਮਾਂ ਨੂੰ ਸੁਚਾਰੂ ਢੰਗ ਨਾਲ ਕਰਦੇ ਹਨ ਮੈਂਬਰਾਂ ਦੀ ਹੌਂਸਲਾ ਅਫ਼ਜਾਈ ਕਰਨ ਲਈ ਦਿੱਤੇ ਗਏ ਪ੍ਰਸ਼ੰਸਾ ਪੱਤਰ ਲਈ ਉਨ੍ਹਾਂ ਗਲੋਬਲ ਚੇਅਰਮੈਨ ਗੁਰਮੀਤ ਚਾਵਲਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਗਲੋਬਲ ਚੇਅਰਮੈਨ ਗੁਰਮੀਤ ਚਾਵਲਾ ਨੇ ਦੱਸਿਆ ਕਿ ਅਪੈਕਸ ਸਰਵਿਸ, ਸਿਟੀਜਨਸ਼ਿਪ ਅਤੇ ਫੈਲੋਸ਼ਿਪ ਦੇ ਮਾਟੋ ਨੂੰ ਲੈ ਕੇ ਕੰਮ ਕਰਦਾ ਹੈ।ਅਪੈਕਸ ਕਲੱਬਾਂ ਦਾ ਮਕਸਦ ਸਮਾਜਸੇਵੀ ਕੰਮਾਂ ਨੂੰ ਤਰਜੀਹ ਦੇਣਾ ਹੈ ਅਤੇ ਫੈਲੋਸ਼ਿਪ ਜਾਨੀ ਕਿਸੇ ਅਜਨਬੀ ਨੂੰ ਸਵੀਕਾਰ ਕਰਨਾ ਉਸ ਨਾਲ ਰਿਸ਼ਤਾ ਨਿਭਾਉਂਦਿਆਂ ਉਸ ਨੂੰ ਅਜਨਬੀ ਹੋਣ ਦਾ ਅਹਿਸਾਸ ਨਾ ਹੋਣ ਦੇਣਾ ਹੈ ਅਤੇ ਉਨ੍ਹਾਂ ਦੱਸਿਆ ਕਿ ਕੋਈ ਵੀ ਕਲੱਬ ਅਪਣੇ ਦੇਸ਼ ਅਤੇ ਸਮਾਜ ਲਈ ਕੋਈ ਵੀ ਪ੍ਰੋਜੈਕਟ ਕਰਦਾ ਹੈ ਤਾਂ ਸਿਟੀਜਨਸ਼ਿਪ ਦੇ ਮਾਟੋ ਹੇਠ ਉਸਦਾ ਅਪੈਕਸ ਗਲੋਬਲ ਵਲੋਂ ਸਹਿਯੋਗ ਕੀਤਾ ਜਾਂਦਾ ਹੈ।
ਇਹ ਸਨਮਾਨ ਗ੍ਰੈਂਡ ਫਾਦਰ ਇਆਨ ਓਟਸ ਗੈ੍ਡ ਮਦਰ ਤੋਂ ਪ੍ਰਧਾਨ ਸੰਜੀਵ ਪਿੰਕਾ, ਸਕੱਤਰ ਕਮਲ ਗਰਗ ਅਤੇ ਐਡਵੋਕੇਟ ਵਨੀਤ ਗਰਗ ਨੇ ਪ੍ਰਾਪਤ ਕੀਤਾ