*ਅਪੈਕਸ ਕਲੱਬ ਮਾਨਸਾ ਦੇ ਮੈਂਬਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ*

0
82

ਮਾਨਸਾ 02 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਅਪੈਕਸ ਕਲੱਬ ਮਾਨਸਾ ਦੇ ਮੈਂਬਰ ਪ੍ਰਧਾਨ ਸੰਜੀਵ ਪਿੰਕਾ ਦੀ ਅਗਵਾਈ ਹੇਠ ਪਰਿਵਾਰਕ ਮੈਂਬਰਾਂ ਸਮੇਤ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਰਵਾਨਾ ਹੋਏ।ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਵਾਈਸ ਪ੍ਰਧਾਨ ਅਸ਼ਵਨੀ ਜਿੰਦਲ ਨੇ ਦੱਸਿਆ ਕਿ ਇਹ ਮੈਂਬਰ ਕਲੱਬ ਮੈਂਬਰਾਂ ਦੇ ਪਰਿਵਾਰਾਂ ਦੀ ਸੁਖ ਸ਼ਾਂਤੀ ਦੀ ਅਰਦਾਸ ਕਰਨ ਲਈ ਸ਼੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਪਵਿੱਤਰ ਸਥਾਨਾਂ ਤੇ ਨਤਮਸਤਕ ਹੋਣ ਲਈ ਗਏ ਹਨ ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਹਰ ਸਾਲ ਧਾਰਮਿਕ ਸਥਾਨਾਂ ਦੀ ਯਾਤਰਾ ਕੀਤੀ ਜਾਂਦੀ ਹੈ ਇਸੇ ਲੜੀ ਤਹਿਤ ਅੱਜ ਇਸ ਯਾਤਰਾ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਇਸ ਮੌਕੇ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਪਰਿਵਾਰ ਸਮੇਤ ਕੀਤੀਆਂ ਜਾਂਦੀਆਂ ਧਾਰਮਿਕ ਸਥਾਨਾਂ ਦੀਆਂ ਯਾਤਰਾਵਾਂ ਨਾਲ ਜਿੱਥੇ ਬੱਚਿਆਂ ਵਿੱਚ ਧਾਰਮਿਕ ਭਾਵਨਾ ਪੈਦਾ ਹੁੰਦੀ ਹੈ ਉਸ ਦੇ ਨਾਲ ਹੀ ਉਨ੍ਹਾਂ ਨੂੰ ਧਾਰਮਿਕ ਸਥਾਨਾਂ ਦੇ ਇਤਿਹਾਸ ਵਾਰੇ ਜਾਨਣ ਦਾ ਮੌਕਾ ਮਿਲਦਾ ਹੈ ਉਨ੍ਹਾਂ ਕਿਹਾ ਕਿ ਅਜਿਹੀਆਂ ਯਾਤਰਾਵਾਂ ਨਾਲ ਪਰਿਵਾਰਕ ਸਾਂਝ ਵਧਦੀ ਹੈ।ਇਸ ਮੌਕੇ ਸਕੱਤਰ ਕਮਲ ਗਰਗ ਅਤੇ ਮਾਸਟਰ ਸਤੀਸ਼ ਗਰਗ ਨੇ ਦੱਸਿਆ ਕਿ ਕਲੱਬ ਵੱਲੋਂ ਜਿੱਥੇ ਸਮੇਂ ਸਮੇਂ ਤੇ ਖੂਨਦਾਨ ਕੈਂਪ ਲਗਾਉਣ ਅਤੇ ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਗਾਉਣ ਦੇ ਪ੍ਰੋਜੈਕਟ ਵੀ ਕੀਤੇ ਜਾਂਦੇ ਹਨ ਉਸ ਦੇ ਨਾਲ ਹੀ ਅਪੈਕਸ ਪਰਿਵਾਰਾਂ ਨੂੰ ਧਰਮ ਨਾਲ ਜੋੜਨ ਦੇ ਮਕਸਦ ਨਾਲ ਧਾਰਮਿਕ ਪ੍ਰੋਰਗਾਮ ਉਲੀਕੇ ਜਾਂਦੇ ਹਨ।ਇਸ ਸਮੇਂ ਹੇਮਾ ਗੁਪਤਾ,ਚੰਦਰਬਾਲਾ ਜਿੰਦਲ, ਅਦਿਤੀ ਗਰਗ, ਈਸ਼ਾ ਗਰਗ, ਰਿਸ਼ਵ ਸਿੰਗਲਾ,ਸੰਯਮ ਜਿੰਦਲ,ਵਾਵਿਕ ਗਰਗ,ਦੀਪਾਸੂ ਗਰਗ, ਸ਼ਾਰਵੀ ਗੁਪਤਾ,ਪਰੀਸਾ ਗਰਗ,ਅਰਪਿਤਾ ਜਿੰਦਲ,ਵਾਨਯਾ ਯਾਤਰਾ ਦਾ ਹਿੱਸਾ ਬਣੇ

LEAVE A REPLY

Please enter your comment!
Please enter your name here