
ਮਾਨਸਾ,25 ਦਸੰਬਰ-(ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ): ਅਪੈਕਸ ਕਲੱਬ ਮਾਨਸਾ ਦੇ ਮੈਂਬਰਾਂ ਨੇ ਸਲਾਨਾਂ ਮੀਟਿੰਗ ਕਰਕੇ ਸਾਲ 2023 ਲਈ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਐਡਵੋਕੇਟ ਵਨੀਤ ਗਰਗ ਨੇ ਦੱਸਿਆ ਕਿ ਸਾਲ 2022 ਦੇ ਹਿਸਾਬ ਕਿਤਾਬ ਪੇਸ਼ ਕਰਦਿਆਂ ਸਾਲ 2023 ਲਈ ਅਪੈਕਸ ਕਲੱਬ ਮਾਨਸਾ ਦੇ ਮੈਂਬਰ ਸੰਜੀਵ ਸਿੰਗਲਾ ਪਿੰਕਾ ਨੂੰ ਸਰਵਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਹੈ ਅਤੇ ਇਸਦੇ ਨਾਲ ਹੀ ਸੁਰੇਸ਼ ਜਿੰਦਲ ਸਰਪ੍ਸਤ,ਕਮਲ ਗਰਗ ਸਕੱਤਰ ਅਤੇ ਧੀਰਜ ਬਾਂਸਲ ਨੂੰ ਕੈਸ਼ੀਅਰ ਬਣਾਇਆ ਗਿਆ ਹੈ।ਇਸ ਮੌਕੇ ਨਵਨਿਯੁਕਤ ਪ੍ਰਧਾਨ ਸੰਜੀਵ ਪਿੰਕਾ ਨੇ ਕਿਹਾ ਕਿ ਉਹ ਜ਼ਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਸਮਾਜਸੇਵੀ ਕੰਮਾਂ ਚ ਕਲੱਬ ਦੀ ਅਹਿਮ ਭੂਮਿਕਾ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਰਹਿਣਗੇ। ਉਹਨਾਂ ਪਿਛਲੇ ਸਾਲ ਦੀ ਟੀਮ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਕੰਮ ਕਰਨ ਦਾ ਵਾਅਦਾ ਕੀਤਾ।ਇਸ ਮੌਕੇ ਰਜਨੀਸ਼ ਮਿੱਤਲ, ਧਰਮਪਾਲ ਸਿੰਗਲਾ, ਨਰਿੰਦਰ ਜੋਗਾ, ਭੁਪੇਸ਼ ਜਿੰਦਲ, ਵਿਨੋਦ ਬਾਂਸਲ,ਸ਼ਾਮ ਲਾਲ ਗੋਇਲ, ਪੁਨੀਤ ਕੁਮਾਰ,ਲੱਕੀ ਗੋਇਲ ਸਮੇਤ ਮੈਂਬਰ ਹਾਜ਼ਰ ਸਨ।
